
ਟਾਟਾ ਗਰੁੱਪ ਦੀ ਏਅਰਲਾਈਨ ਕੰਪਨੀ ਵਿਸਤਾਰਾ ਨੇ ਗਰੈਂਡ ਮਾਨਸੂਨ ਸੇਲ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਟਾਟਾ ਗਰੁੱਪ ਦੀ ਏਅਰਲਾਈਨ ਕੰਪਨੀ ਵਿਸਤਾਰਾ ਨੇ ਗਰੈਂਡ ਮਾਨਸੂਨ ਸੇਲ ਦਾ ਐਲਾਨ ਕੀਤਾ ਹੈ। ਇਸ ਸੇਲ ਦੇ ਤਹਿਤ ਏਅਰਲਾਈਨ ਕੰਪਨੀ ਘੱਟ ਤੋਂ ਘੱਟ 1299 ਰੁਪਏ ਵਿਚ ਹਵਾਈ ਯਾਤਰਾ ਦੀਆਂ ਟਿਕਟਾਂ ਵੇਚ ਰਹੀ ਹੈ। ਇਸ ਆਫਰ ਦੇ ਤਹਿਤ ਕੰਪਨੀ ਈਕਾਨਮੀ ਕਲਾਸ ਲਈ 1,299 ਰੁਪਏ ਅਤੇ ਪਰੀਮੀਅਮ ਈਕਾਨਮੀ ਕਲਾਸ ‘ਚ 1,999 ਰੁਪਏ ਵਿਚ ਟਿਕਟ ਦੇ ਰਹੀ ਹੈ।
Vistara sale
ਕੰਪਨੀ ਬਿਜ਼ਨਸ ਕਲਾਸ ‘ਤੇ ਵੀ ਆਫਰ ਦੇ ਰਹੀ ਹੈ। ਬਿਜ਼ਨਸ ਕਲਾਸ ਦੀ ਟਿਕਟ 4,999 ਰੁਪਏ ਵਿਚ ਦਿੱਤੀ ਜਾ ਰਹੀ ਹੈ। ਇਹ ਸੇਲ 17 ਜੂਨ ਤੋਂ ਸ਼ੁਰੂ ਹੋ ਚੁੱਕੀ ਅਤੇ ਅੱਜ 19 ਜੂਨ ਨੂੰ ਖ਼ਤਮ ਹੋ ਜਾਵੇਗੀ। ਇਸ ਦੇ ਤਹਿਤ ਯਾਤਰੀ 3 ਜੁਲਾਈ ਤੋਂ 26 ਸਤੰਬਰ ਵਿਚਕਾਰ ਯਾਤਰਾ ਕਰਨ ਲਈ ਟਿਕਟਾਂ ਬੁੱਕ ਕਰਵਾ ਸਕਣਗੇ। ਆਫਰ ਤਹਿਤ ਚੇਨਈ ਤੋਂ ਮੁੰਬਈ ਦੀਆਂ ਟਿਕਟ 3099 ਰੁਪਏ ਵਿਚ ਮਿਲਣਗੀਆਂ।
What better way to travel than on India’s Best Airline? And that too at great fares starting at ₹1,299/- all-in. Book your tickets under The Grand Vistara Monsoon Sale now! Limited seats only. https://t.co/i5J9cQXwK8 pic.twitter.com/Sp9LmpGeqh
— Vistara (@airvistara) June 19, 2019
ਉਥੇ ਹੀ ਦਿੱਲੀ ਤੋਂ ਅਹਿਮਦਾਬਾਦ ਦੀ ਟਿਕਟ 1799 ਰੁਪਏ ਵਿਚ ਮਿਲੇਗੀ। ਦਿੱਲੀ ਤੋਂ ਅੰਮ੍ਰਿਤਸਰ ਦੀ ਟਿਕਟ 1999 ਰੁਪਏ ਵਿਚ ਮਿਲੇਗੀ। ਦਿੱਲੀ ਤੋਂ ਮੁੰਬਈ ਦੀ ਟਿਕਟ 2799 ਰੁਪਏ ਅਤੇ ਦਿੱਲੀ ਤੋਂ ਗੋਆ ਦੀ ਟਿਕਟ 2999 ਰੁਪਏ ਵਿਚ ਮਿਲੇਗੀ। ਦਿੱਲੀ ਤੋਂ ਲਖਨਊ ਦੀ ਟਿਕਟ 1699 ਰੁਪਏ ਵਿਚ ਮਿਲੇਗੀ। ਇਹਨਾਂ ਟਿਕਟਾਂ ਦੀ ਬੂਕਿੰਗ ਕੰਪਨੀ ਦੀ ਵੈੱਬਸਾਈਟ ‘ਤੇ ਜਾ ਕੇ ਕੀਤੀ ਜਾ ਸਕਦੀ ਹੈ।