
ਅਪਣੀਆਂ ਨਹਿਰਾਂ ਲਈ ਮਸ਼ਹੂਰ ਵੇਨਿਸ 118 ਛੋਟੇ ਛੋਟੇ ਦੀਪਾਂ ਤੇ ਵਸਿਆ ਹੈ ਜੋ ਕਿ 455 ਪੁੱਲਾਂ ਦੁਆਰਾ ਆਪਸ ਵਿਚ ਜੁੜੇ ਹੋਏ ਹਨ।
ਨਵੀਂ ਦਿੱਲੀ: ਇਟਲੀ ਦਾ ਸਭ ਤੋਂ ਖੂਬਸੂਰਤ ਸ਼ਹਿਰ ਵੇਨਿਸ ਇਹਨਾਂ ਦਿਨਾਂ ਵਿਚ ਭਿਅੰਕਰ ਹੜ੍ਹ ਨਾਲ ਜੂਝ ਰਿਹਾ ਹੈ। ਅਪਣੀਆਂ ਇਤਿਹਾਸਿਕ ਇਮਾਰਤਾਂ ਅਤੇ ਕਲਾਤਮਕ ਸੰਗ੍ਰਹਿ ਲਈ ਵੇਨਿਸ ਦੁਨੀਆਭਰ ਵਿਚ ਮਸ਼ਹੂਰ ਹੈ।
Destinationsਅਪਣੀਆਂ ਨਹਿਰਾਂ ਲਈ ਮਸ਼ਹੂਰ ਵੇਨਿਸ 118 ਛੋਟੇ ਛੋਟੇ ਦੀਪਾਂ ਤੇ ਵਸਿਆ ਹੈ ਜੋ ਕਿ 455 ਪੁੱਲਾਂ ਦੁਆਰਾ ਆਪਸ ਵਿਚ ਜੁੜੇ ਹੋਏ ਹਨ। ਵੇਨਿਸ ਨੂੰ ਦੁਨੀਆ ਦੇ ਸਭ ਤੋਂ ਰੋਮਾਂਟਿਕ ਸ਼ਹਿਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ।
Destinations 53 ਸਾਲ ਵਿਚ ਪਹਿਲੀ ਵਾਰ ਸ਼ਹਿਰ ਨੇ ਅਜਿਹੇ ਭਿਆਨਕ ਹੜ੍ਹ ਦੇਖੇ ਹਨ। ਹੜ੍ਹ ਦੀ ਤਰਾਸਦੀ ਨਾਲ ਜੂਝ ਰਿਹਾ ਇਹ ਸ਼ਹਿਰ ਦੁਨੀਆ ਭਰ ਦੇ ਸੈਲਾਨੀਆਂ ਦੀ ਪਸੰਦੀਦਾ ਥਾਂ ਹੈ। ਰੰਗ ਬਿਰੰਗੀਆਂ ਪੋਸ਼ਾਕਾਂ ਅਤੇ ਮੁਖੌਟਿਆਂ ਵਾਲਾ ਇੱਥੇ ਦਾ ਕਰਨੀਵਾਲ ਦੁਨੀਆ ਭਰ ਵਿਚ ਮਸ਼ਹੂਰ ਹੈ।
Destinationsਇਤਿਹਾਸਿਕ ਇਮਾਰਤਾਂ ਨਾਲ ਭਰੇ ਇਸ ਸ਼ਹਿਰ ਵਿਚ ਖੂਬਸੂਰਤ ਗਲੀਆਂ ਤੋਂ ਇਲਾਵਾ ਬਹੁਤ ਸਾਰੀਆਂ ਨਹਿਰਾਂ ਹਨ ਜੋ ਕਿ ਸੜਕਾਂ ਦੀ ਭੂਮਿਕਾ ਨਿਭਾਉਂਦੀਆਂ ਹਨ।
Destinations ਇਹਨਾਂ ਸ਼ਹਿਰਾਂ ਵਿਚ ਕਾਲੇ ਰੰਗ ਦੀਆਂ ਛੋਟੀਆਂ-ਛੋਟੀਆਂ ਬੇੜੀਆਂ ਚਲਦੀਆਂ ਹਨ ਜਿਹਨਾਂ ਨੂੰ ਗੋਨਡੋਲਾ ਕਹਿੰਦੇ ਹਨ। ਵਿਸ਼ਵ ਪ੍ਰਸਿੱਧ ਗੋਨਡੋਲਾ ਰਾਈਡ ਦਾ ਮਜ਼ਾ ਲੈਣ ਲਈ ਵੀ ਦੁਨੀਆਭਰ ਤੋਂ ਯਾਤਰੀ ਇੱਥੇ ਆਉਂਦੇ ਹਨ। ਨਹਿਰਾਂ ਦੇ ਕਿਨਾਰੇ ਆਲੀਸ਼ਾਨ ਇਤਿਹਾਸਿਕ ਇਮਾਰਤਾਂ ਦੀ ਭਰਮਾਰ ਹੈ ਜੋ ਕਿ ਪ੍ਰਾਚੀਨ ਵੇਨਿਸ ਦੀ ਯਾਦ ਦਿਵਾਉਂਦੀਆਂ ਹਨ।
Destinationsਵੇਨਿਸ ਦੀਆਂ ਇਤਿਹਾਸਿਕ ਇਮਾਰਤਾਂ ਦਲਦਲੀ ਜ਼ਮੀਨ ਤੇ ਬਣੀਆਂ ਹੋਈਆਂ ਹਨ ਅਤੇ ਲਕੜੀਆਂ ਦੇ ਸਹਾਰੇ ਟਿਕੀਆਂ ਹੋਈਆਂ ਹਨ। ਗ੍ਰਾਂਡ ਕਨਾਲ ਇੱਥੇ ਦੀ ਸਭ ਤੋਂ ਵੱਡੀ ਨਹਿਰ ਹੈ। ਪੂਰੇ ਸ਼ਹਿਰ ਨੂੰ ਦੋ ਭਾਗਾਂ ਵਿਚ ਵੰਡਣ ਵਾਲੀ ਇਹ ਨਹਿਰ ‘ਐਸ(S)’ ਸ਼ੇਪ ਵਿਚ ਹੈ ਅਤੇ 2.5 ਮੀਲ ਵਿਚ ਫੈਲੀ ਹੋਈ ਹੈ।
Destinationsਵੇਨਿਸ ਦੁਨੀਆ ਭਰ ਦੇ ਸੈਲਾਨੀਆਂ ਦੀ ਪਸੰਦੀਦਾ ਹਨੀਮੂਨ ਡੇਸਟੀਨੇਸ਼ਨ ਵਿਚੋਂ ਇਕ ਹੈ। ਇਕ ਅਨੁਮਾਨ ਅਨੁਸਾਰ ਹਰ ਸਾਲ ਵੇਨਿਸ ਆਉਣ ਵਾਲੇ ਸੈਲਾਨੀਆਂ ਦੀ ਸੰਖਿਆ ਲਗਭਗ ਡੇਢ ਕਰੋੜ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।