ਝਾਰਖੰਡ ਵਿਚ ਦੇਖੋ ਕੁਦਰਤ ਦੀ ਖੂਬਸੂਰਤੀ ਦੇ ਨਾਲ ਅਸਲੀ ਆਦਿਵਾਸੀ ਸੱਭਿਆਚਾਰ
Published : Oct 19, 2019, 10:21 am IST
Updated : Oct 19, 2019, 10:21 am IST
SHARE ARTICLE
Know about popular tourist destinations in jharkhand
Know about popular tourist destinations in jharkhand

ਰਾਂਚੀ ਤੋਂ 70 ਕਿਲੋਮੀਟਰ ਦੂਰ ਤਮਾੜ ਪ੍ਰਖੰਡ ਦੇ ਦਿਉੜੀ ਪਿੰਡ ਵਿਚ ਸਥਿਤ ਹੈ ਸੋਲਹਭੁਜੀ ਮਾਂ ਦੁਰਗਾ ਦਾ ਮੰਦਿਰ।

ਝਾਰਖੰਡ:ਝਾਰਖੰਡ ਕੁਦਰਤੀ ਸੁੰਦਰਤਾ ਅਤੇ ਯਾਤਰਾ ਕਰਨ ਲਈ ਜਾਣਿਆ ਜਾਂਦਾ ਹੈ। ਜੇ ਤੁਸੀਂ ਜੰਗਲ, ਪਹਾੜ, ਝਰਨਿਆਂ, ਮੰਦਿਰਾਂ ਦੇ ਨਾਲ-ਨਾਲ ਅਸਲੀ ਆਦਿਵਾਸੀ ਜੀਵਨ ਦੇਖਣਾ ਚਾਹੁੰਦੇ ਹੋ ਤਾਂ ਇਕ ਵਾਰ ਝਾਰਖੰਡ ਜ਼ਰੂਰ ਆਓ। ਰਾਜਧਾਨੀ ਰਾਂਚੀ ਤੋਂ ਕਰੀਬ 35 ਕਿਲੋਮੀਟਰ ਦੂਰ ਸਥਿਤ ਹੈ ਖੂਬਸੂਰਤ ਪਤਰਾਤੂ ਘਾਟੀ। ਹਰੇ-ਭਰੇ ਦਰਖ਼ਤਾਂ ਨਾਲ ਘਿਰੀ ਘਾਟੀ ਵਿਚ ਇਕ ਸੜਕ ਲੰਘਦੀ ਹੈ ਜਿਸ ਵਿਚ ਦੋ ਦਰਜਨ ਤੋਂ ਜ਼ਿਆਦਾ ਖਤਰਨਾਕ, ਘੁੰਮਾਓਦਾਰ ਮੋੜ ਹਨ।

JharkhandJharkhand

ਬਰਸਾਸਤ ਵਿਚ ਪੂਰੀ ਘਾਟੀ ਹਰਿਆਲੀ ਦੀ ਚਾਦਰ ਵਿਚ ਲਿਪਟੀ ਰਹਿੰਦੀ ਹੈ। ਘਾਟੀ ਖਤਮ ਹੋਣ ਦੇ ਨਾਲ ਹੀ ਪੈਂਦਾ ਹੈ ਪਤਰਾਤੂ ਡੈਮ। ਰਾਂਚੀ ਤੋਂ 70 ਕਿਲੋਮੀਟਰ ਦੂਰ ਤਮਾੜ ਪ੍ਰਖੰਡ ਦੇ ਦਿਉੜੀ ਪਿੰਡ ਵਿਚ ਸਥਿਤ ਹੈ ਸੋਲਹਭੁਜੀ ਮਾਂ ਦੁਰਗਾ ਦਾ ਮੰਦਿਰ। ਇਸ ਮੰਦਿਰ ਨੂੰ ਦਿਉੜੀ ਮੰਦਿਰ ਵੀ ਕਿਹਾ ਜਾਂਦਾ ਹੈ। ਇਹ ਕਾਫੀ ਪ੍ਰਾਚੀਨ ਹੈ ਅਤੇ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਵੀ ਇੱਥੇ ਆਉਂਦੇ ਹਨ।

JharkhandJharkhand

ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਵਿਚ ਸਥਿਤ ਪਾਰਸਨਾਥ ਪਰਬਤ ਜੈਨ ਧਰਮ ਦੇ ਭਗਤਾਂ ਲਈ ਸਭ ਤੋਂ ਪਵਿੱਤਰ ਸਥਾਨਾਂ ਵਿਚੋਂ ਇਕ ਹੈ। ਸ਼੍ਰੀ ਸਮੇਦ ਸ਼ਿਖਰਜੀ ਦੇ ਰੂਪ ਵਿਚ ਚਰਚਿਤ ਇਸ ਖੇਤਰ ਵਿਚ ਜੈਨ ਧਰਮ ਦੇ 24 ਵਿਚੋਂ 20 ਤੀਰਥਕਾਰਾਂ ਨੇ ਮੋਕਸ਼ ਦੀ ਪ੍ਰਾਪਤੀ ਕੀਤੀ ਸੀ। ਇਹ 23ਵੇਂ ਤੀਰਥਕਰ ਭਗਵਾਨ ਪਾਰਸ਼ਵਨਾਥ ਨੇ ਵੀ ਨਿਰਵਾਣ ਪ੍ਰਾਪਤ ਕੀਤਾ। ਪਲਾਮੂ ਉਤਰ-ਪੱਛਮੀ ਝਾਰਖੰਡ ਵਿਚ ਸਥਿਤ ਇਕ ਜ਼ਿਲ੍ਹਾ ਹੈ।

JharkhandJharkhand

ਇਹ ਦੋ ਕਿਲ੍ਹਿਆਂ ਦੇ ਖੰਡਹਰ ਮੌਜੂਦ ਹੈ। ਦਸਿਆ ਜਾਂਦਾ ਹੈ ਕਿ 1765-70 ਦੇ ਆਸਪਾਸ ਇਕ ਕਿਲ੍ਹੇ ਦਾ ਨਿਰਮਾਣ ਚੇਰੋਵੰਸ਼ ਦੇ ਰਾਜਾ ਗੋਪਾਲ ਰਾਇ ਨੇ ਕਰਵਾਇਆ ਸੀ। ਦੂਜੇ ਦਾ ਨਿਰਮਾਣ ਚੇਰੋ ਵੰਸ਼ ਦੇ ਹੀ ਰਾਜਾ ਮੇਦਿਨੀ ਰਾਇ ਨੇ ਕਰਵਾਇਆ ਸੀ। ਮੇਦਿਨੀ ਰਾਇ ਦੀ ਹਰ ਸਾਲ ਨਵੰਬਰ ਵਿਚ ਪਲਾਮੂ ਕਿਲ੍ਹਾ ਮੇਲਾ ਆਯੋਜਿਤ ਕੀਤਾ ਜਾਂਦਾ ਹੈ।

JharkhandJharkhand

ਜਾਯੇਗੀ ਮੈਕਲੁਸਕੀਗੰਜ ਐਂਗਲੋ-ਇੰਡੀਅਨ ਸਮੁਦਾਇ ਦੇ ਲੋਕਾਂ ਦਾ ਇਕ ਮਾਤਰ ਪਿੰਡ ਹੈ। ਇਸ ਨੂੰ ਅੰਗਰੇਜ਼ ਆਫਿਸਰ ਮੈਕਲੁਸਕੀ ਨੇ ਦੇਸ਼ ਦੇ ਐਂਗਲੋ-ਇੰਡੀਅਨਸ ਨੂੰ ਬੁਲਾ ਕੇ ਵਸਾਇਆ ਸੀ। ਹੁਣ ਇਹ ਐਂਗਲੋ-ਇੰਡੀਅਨ ਸਮੁਦਾਇ ਦੇ ਲੋਕ ਨਹੀਂ ਰਹਿੰਦੇ। ਪਰ ਇੱਥੇ ਹੁਣ ਵੀ ਕਈ ਕਾਟੇਜ ਅਤੇ ਹਵੇਲੀ ਮੌਜੂਦ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement