
ਮਨੁੱਖ ਅਤੇ ਕੁਦਰਤ ਦੀ ਭੇਂਟ ਚੜ੍ਹ ਗਏ ਇਹ ਮਸ਼ਹੂਰ ਸਥਾਨ
ਨਵੀਂ ਦਿੱਲੀ: ਪਿਛਲੇ ਪੰਜ ਸਾਲਾਂ ਵਿਚ ਦੁਨੀਆਂ ਨੇ ਬਹੁਤ ਕੁਝ ਗੁਆ ਦਿੱਤਾ ਹੈ। ਸਦੀਆਂ ਤੋਂ ਸਾਂਭ ਕੇ ਰੱਖੀ ਵਿਰਾਸਤ ਦਾ 5 ਸਾਲ ਦੇ ਅੰਦਰ ਤਬਾਹ ਹੋ ਜਾਣਾ ਚਿੰਤਾਜਨਕ ਹੈ। ਕੁੱਝ ਕੁਦਰਤ ਦਾ ਕਹਿਰ ਸੀ ਤੇ ਕੁਝ ਮਨੁੱਖ ਦੀ ਭੇਂਟ ਚੜ੍ਹ ਗਏ। ਕਰੀਬ 8 ਸਦੀਆਂ ਪੁਰਾਣਾ ਚਰਚ 15 ਅਪ੍ਰੈਲ 2019 ਨੂੰ ਲੱਗੀ ਅੱਗ ਕਰਕੇ ਤਬਾਹ ਹੋ ਗਿਆ। ਕਈ ਰਾਜਨੀਤਿਕ ਅਤੇ ਧਾਰਮਿਕ ਯੁੱਧਾਂ ਦੀ ਮਾਰ ਸਹਿਣ ਵਾਲਾ ਨਾਟਰੇ ਡੈਮ ਚਰਚ ਨੂੰ ਅੱਗ ਤੋਂ ਕਾਫ਼ੀ ਨੁਕਸਾਨ ਪਹੁੰਚਿਆ ਹੈ।
Notre Dame de Paris, Paris, France
ਚਰਚ ਦੀ ਮੁਰੰਮਤ ਦਾ ਕੰਮ ਚਲ ਰਿਹਾ ਸੀ ਉਸ ਦੌਰਾਨ ਇਸ ਨੂੰ ਅੱਗ ਲੱਗ ਗਈ। ਇਸ ਅੱਗ ਕਾਰਨ ਕਈ ਇਤਿਹਾਸਿਕ ਚੀਜ਼ਾਂ ਖ਼ਤਮ ਹੋ ਗਈਆਂ। ਲੈਗਜਿਰਾ ਬੀਚ 'ਤੇ ਸੁੰਦਰ ਮੇਹਰਾਬ ਦਾ ਇਕ ਜੋੜਾ ਮੋਰੱਕੋ ਦੀ ਪਹਿਚਾਣ ਅਤੇ ਪ੍ਰਤੀਕ ਸੀ। ਸਤੰਬਰ 2016 ਵਿਚ ਮਹਿਰਾਬ ਡਿੱਗ ਗਿਆ। ਇਸ ਨੂੰ ਦੇਖਣ ਲਈ ਹਰ ਸਾਲ ਹਜ਼ਾਰਾਂ ਯਾਤਰੀ ਇਸ ਬੀਚ 'ਤੇ ਆਉਂਦੇ ਸਨ। ਕੁਝ ਲੋਕਾਂ ਨੇ ਮਹਿਰਾਬ ਦੇ ਡਿੱਗਣ ਦਾ ਜ਼ਿੰਮੇਵਾਰ ਸਥਾਨਕ ਪ੍ਰਸ਼ਾਸਨ ਨੂੰ ਠਹਿਰਾਇਆ ਹੈ।
Leggie Beach, Sydney Ephony, Morocco
ਇਸ ਹਾਦਸੇ ਵਿਚ ਕੁਝ ਮਹੀਨੇ ਪਹਿਲਾਂ ਮਹਿਰਾਬ ਵਿਚ ਦਰਾੜਾਂ ਦੇਖੀਆਂ ਗਈਆਂ ਅਤੇ ਛੋਟੇ ਪੱਥਰਾਂ ਨੂੰ ਡਿੱਗਦੇ ਦੇਖਿਆ ਗਿਆ। ਇਸ ਨੂੰ ਦੇਖ ਕੇ ਅੰਦਾਜਾ ਲਗਾਇਆ ਗਿਆ ਕਿ ਕੁਝ ਸਮੇਂ ਦੇ ਅੰਦਰ ਇਹ ਢਹਿ ਜਾਵੇਗਾ। ਪਰ ਪ੍ਰਸ਼ਾਸਨ ਨੇ ਉਸ 'ਤੇ ਕੋਈ ਧਿਆਨ ਨਹੀਂ ਦਿੱਤਾ। ਸੀਰੀਆ ਦਾ ਗ੍ਰਹਿ ਯੁੱਧ ਇਸ ਇਤਿਹਾਸਿਕ ਸਥਾਨ ਦੀ ਤਬਾਹੀ ਦਾ ਕਾਰਨ ਬਣਿਆ। ਸਾਲ 2015 ਵਿਚ ਮੇਨ ਟੈਂਪਲ ਖ਼ਤਮ ਹੋ ਗਿਆ ਸੀ।
Temple Of Bell, Palmera, Syria
ਪਹਿਲੀ ਸਦੀ ਦਾ ਇਹ ਇਕ ਅਹਿਮ ਧਾਰਮਿਕ ਭਵਨ ਸੀ। ਹੁਣ ਇਸ ਵਿਚ ਇਕ ਜੋੜਾ ਥਮ੍ਹ ਹੀ ਖੜ੍ਹੇ ਹਨ। ਜੋਸ਼ੁਆ ਟ੍ਰੀ ਨੈਸ਼ਨਲ ਵਰਕ ਇਕ ਹੈਰਤਅੰਗੇਜ ਸਥਾਨ ਹੈ ਜਿੱਥੇ ਰੇਗਿਸਤਾਨੀ ਮਾਹੌਲ ਦੀਆਂ ਵੱਖ-ਵੱਖ ਚੀਜ਼ਾਂ ਮੌਜੂਦ ਸਨ। ਇੱਥੇ ਤਰ੍ਹਾਂ-ਤਰ੍ਹਾਂ ਦੇ ਅਸਾਧਾਰਨ ਪੌਦੇ ਸਨ। ਸਰਕਾਰ ਨੇ ਇਸ ਨੂੰ 35 ਦਿਨ ਤੱਕ ਬੰਦ ਰੱਖਿਆ ਸੀ ਜਿਸ ਤੋਂ ਬਾਅਦ ਜਨਵਰੀ 2019 ਵਿਚ ਖੋਲ੍ਹਿਆ ਗਿਆ।
Joshua Tree National Park, California, USA
ਇਹਨਾਂ ਦਿਨਾਂ ਵਿਚ ਪਾਰਕ ਦੀ ਨਿਗਰਾਨੀ 'ਤੇ ਘੱਟ ਧਿਆਨ ਦਿੱਤਾ ਗਿਆ ਸੀ ਜਿਸ ਦਾ ਫ਼ਾਇਦੇ ਉਠਾਉਂਦੇ ਹੋਏ ਲੋਕਾਂ ਨੇ ਦਰੱਖ਼ਤਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਅਤੇ ਉੱਥੇ ਅੱਗ ਲਗਾ ਦਿੱਤੀ। ਪਾਰਕ ਦੇ ਇਕ ਸਾਬਕਾ ਨਿਗਰਾਨ ਮੁਤਾਬਕ ਇਸ ਨੂੰ ਕੁੱਝ ਹਫ਼ਤਿਆਂ ਵਿਚ ਹੀ ਤਬਾਹ ਕਰ ਦਿੱਤਾ ਗਿਆ। ਹੁਣ ਇਸ ਵਿਚ ਸਭ ਕੁੱਝ ਸਹੀ ਹੋਣ ਨੂੰ ਕਰੀਬ 200-300 ਸਾਲ ਲੱਗਣਗੇ।