Advertisement

ਇਹ ਹਨ ਦੁਨੀਆ ਦੀਅ ਸੱਭ ਤੋਂ ਰੋਮਾਂਟਿਕ ਥਾਵਾਂ 

ਸਪੋਕਸਮੈਨ ਸਮਾਚਾਰ ਸੇਵਾ
Published Jan 22, 2019, 2:30 pm IST
Updated Jan 22, 2019, 2:30 pm IST
ਤੁਸੀਂ ਅਪਣੀ ਜ਼ਿੰਦਗੀ ਵਿਚ ਰੋਜ਼ - ਰੋਜ਼ ਦੇ ਕੰਮ ਦੀ ਵਜ੍ਹਾ ਨਾਲ ਥੱਕ ਜਾਂਦੇ ਹੋ। ਜੀਵਨ ਵਿਚ ਉਤਸ਼ਾਹ ਅਤੇ ਤਾਜ਼ਗੀ ਦਾ ਅਹਿਸਾਸ ਲੈਣ ਲਈ ਤੁਸੀਂ ਯਾਤਰਾ ਕਰਨਾ ਪਸੰਦ ਕਰਦੇ...
Travel
 Travel

ਤੁਸੀਂ ਅਪਣੀ ਜ਼ਿੰਦਗੀ ਵਿਚ ਰੋਜ਼ - ਰੋਜ਼ ਦੇ ਕੰਮ ਦੀ ਵਜ੍ਹਾ ਨਾਲ ਥੱਕ ਜਾਂਦੇ ਹੋ। ਜੀਵਨ ਵਿਚ ਉਤਸ਼ਾਹ ਅਤੇ ਤਾਜ਼ਗੀ ਦਾ ਅਹਿਸਾਸ ਲੈਣ ਲਈ ਤੁਸੀਂ ਯਾਤਰਾ ਕਰਨਾ ਪਸੰਦ ਕਰਦੇ ਹੋ। ਅਜਿਹੀਆਂ ਥਾਵਾਂ 'ਤੇ ਤੁਸੀਂ ਜਾਣਾ ਚਾਹੁੰਦੀੇ ਹੋ ਜਿੱਥੇ ਕੁੱਝ ਸੁਕੂਨ ਦੇ ਪਲ ਬਿਤਾ ਸਕੋ। ਤਾਂ ਆਓ ਅਸੀਂ ਤੁਹਾਨੂੰ ਅਜੀਹਿਆਂ ਹੀ ਕੁੱਝ ਥਾਵਾਂ ਬਾਰੇ ਦੱਸਾਂਗੇ, ਜਿੱਥੇ ਤੁਸੀਂ ਉਤਸ਼ਾਹਿਤ ਭਰੇ ਪਲ ਬਿਤਾ ਸਕੋਗੇ। 

Glacier Bay AlaskaGlacier Bay Alaska

ਅਲਾਸਕਾ ਦੀ ਗਲੇਸ਼ੀਅਰ ਖਾੜੀ : ਗਲੇਸ਼ੀਅਰ ਖਾੜੀ ਦਾ ਨਾਮ ਸੁਣਦੇ ਹੀ ਤੁਹਾਡੇ ਦਿਮਾਗ ਵਿਚ ਬਰਫ਼ ਦੀਆਂ ਤਸਵੀਰਾਂ ਆਉਂਦੀਆਂ ਹੋਣਗੀਆਂ।  ਦੱਸ ਦਈਏ ਕਿ ਅਲਾਸਕਾ ਦੀ ਗਲੇਸ਼ੀਅਰ ਖਾੜੀ ਦੁਨੀਆ ਦੇ ਪੰਜ ਸੱਭ ਤੋਂ ਖੂਬਸੂਰਤ ਗਲੇਸ਼ੀਅਰ ਖਾੜੀਆਂ ਵਿਚੋਂ ਇਕ ਮੰਨੀ ਜਾਂਦੀ ਹੈ। ਇਹ ਜਗ੍ਹਾ ਅਲਾਸਕਾ ਦੀ ਗਲੇਸ਼ੀਅਰ ਖਾੜੀ ਦੀ ਖਾਸ ਥਾਵਾਂ ਵਿਚੋਂ ਇਕ ਹੈ। 

Natural Rock PoolNatural Rock Pool

ਨੈਚੁਰਲ ਰਾਕ ਪੂਲ : ਨੈਚੁਰਲ ਰਾਕ ਪੂਲ ਨਾਮ ਨਾਲ ਖੂਬਸੂਰਤ ਬਰਫ਼ੀਲਾ ਪੂਲ ਤੁਰਕੀ ਦੇ ਪਾਮੁਕੇ ਵਿਚ ਹਨ। ਇਹ ਇੰਨਾ ਖੂਬਸੂਰਤ ਹੈ ਕਿ ਤੁਹਾਡੀ ਨਜ਼ਰ ਨਹੀਂ ਹਟੇਗੀ। 

Thousand Islands CanadaThousand Islands Canada

ਥਾਉਜ਼ੈਂਡ ਟਾਪੂ – ਤੁਸੀਂ ਸਿਰਫ਼ ਕਹਾਣੀਆਂ ਵਿਚ ਹੀ ਸੁਣਿਆ ਹੋਵੇਗਾ ਕਿ ਇਕ ਖੂਬਸੂਰਤ ਘਰ ਜੋ ਕਿ ਪਾਣੀ ਦੇ ਅੰਦਰ ਹੋਵੇ ਪਰ ਤੁਹਾਨੂੰ ਅਜਿਹਾ ਘਰ ਅਪਣੇ ਪਾਰਟਨਰ ਦੇ ਨਾਲ ਕੁੱਝ ਚੰਗਾ ਸਮਾਂ ਬਿਤਾਉਣ ਲਈ ਮਿਲ ਜਾਵੇ ਤਾਂ ਕੀ ਤੁਸੀਂ ਭਰੋਸਾ ਕਰੋਗੇ। ਕੈਨੇਡਾ ਦੇ ਥਾਉਜ਼ੈਂਡ ਟਾਪੂ 'ਤੇ ਪਾਣੀ ਦੇ ਵਿਚਕਾਰ ਖੂਬਸੂਰਤ ਘਰ ਤੁਹਾਨੂੰ ਅਪਣੇ ਪਾਰਟਨਰ ਦੇ ਨਾਲ ਸੱਦ ਰਹੀ ਹੈ।

Infinity poolInfinity pool

ਇਨਫਿਨਿਟੀ ਪੂਲ - ਜੇਕਰ ਤੁਸੀਂ ਕਦੇ ਸਿੰਗਾਪੁਰ ਜਾਂਦੇ ਹੋ ਤਾਂ ਤੁਸੀਂ ਜ਼ਰੂਰ ਇਕ ਵਾਰ ਅਪਣੇ ਦੋਸਤਾਂ ਜਾਂ ਫਿਰ ਪਾਰਟਨਰ ਦੇ ਨਾਲ ਸਿੰਗਾਪੁਰ ਦੇ ਇਨਫਿਨਿਟੀ ਪੂਲ ਜਾਓ। ਇਹ ਜਗ੍ਹਾ ਵੀ ਤੁਹਾਨੂੰ ਰੋਮਾਂਚਿਤ ਕਰ ਦੇਵੇਗੀ।