ਜਲਦ ਭਾਰਤ ਵਿਚ ਵੀ ਲੈ ਸਕੋਗੇ ਮਾਲਦੀਵ ਦੇ ਵਾਟਰ ਵਿਲਾ ਦਾ ਅਨੰਦ! 
Published : Nov 22, 2019, 9:57 am IST
Updated : Nov 22, 2019, 10:06 am IST
SHARE ARTICLE
Maldives type water villa in india niti ayog planning to develop tourist destination
Maldives type water villa in india niti ayog planning to develop tourist destination

ਆਯੋਗ ਨੇ ਇਸ ਦੇ ਲਈ 1,500 ਕਰੋੜ ਦੇ ਵਾਟਰ ਅਤੇ ਲੈਂਡ ਵਿਲਾ ਪ੍ਰਾਜੈਕਟ ਤਿਆਰ ਕੀਤਾ ਹੈ।

ਨਵੀਂ ਦਿੱਲੀ: ਮਾਲਦੀਵ ਦੇ ਆਲੀਸ਼ਾਨ ਵਾਟਰ ਵਿਲਾ ਦਾ ਅਨੰਦ ਜਲਦ ਹੀ ਭਾਰਤ ਵਿਚ ਲਿਆ ਜਾ ਸਕਦਾ ਹੈ। ਸਰਕਾਰੀ ਥਿੰਕ ਟੈਂਕ ਨੀਤੀ ਆਯੋਗ ਨੇ ਯਾਤਰੀਆਂ ਲਈ ਮਹਿੰਗਾ ਟੂਰਿਸਟ ਡੇਸਟੀਨੇਸ਼ਨ ਡਿਵੈਲਪ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਆਯੋਗ ਨੇ ਇਸ ਦੇ ਲਈ 1,500 ਕਰੋੜ ਦੇ ਵਾਟਰ ਅਤੇ ਲੈਂਡ ਵਿਲਾ ਪ੍ਰਾਜੈਕਟ ਤਿਆਰ ਕੀਤਾ ਹੈ। ਇਹਨਾਂ ਨੂੰ ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਆਈਲੈਂਡ ਦੀ ਖਾੜੀ ਵਿਚ ਬਣਾਇਆ ਜਾਵੇਗਾ।

Destinations Destinationsਇੱਥੇ ਦੋਵਾਂ ਦੀਪਾਂ ਲਈ ਏਅਰਪੋਰਟ, ਸਮੁੰਦਰੀ ਜਹਾਜ਼, ਹੈਲੀਕਾਪਟਰ ਦੀ ਬਿਹਤਰ ਸੁਵਿਧਾ, ਫਲੋਟਿੰਗ ਡਾਕ ਵਰਗੇ ਹੋਰ ਇੰਫ੍ਰਾਸਟ੍ਰਕਚਰ ਤੇ ਵੀ ਕੰਮ ਕੀਤਾ ਜਾਵੇਗਾ। ਮਾਮਲੇ ਤੋਂ ਵਾਕਿਫ ਅਧਿਕਾਰੀ ਨੇ ਈਟੀ ਨੂੰ ਦਸਿਆ ਕਿ ਸੱਤ ਵੱਡੀਆਂ ਯੋਜਨਾਵਾਂ ਲਈ ਬੋਲੀਆਂ ਮੰਗਾਈਆਂ ਹਨ। ਇਹਨਾਂ ਪ੍ਰੋਜੈਕਟਸ ਨੂੰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਡਿਵੈਲਪ ਕੀਤਾ ਜਾਵੇਗਾ। ਉਹ ਭਾਰਤ ਨੂੰ ਵੱਡਾ ਟੂਰਿਸਟ ਡੇਸਟੀਨੇਸ਼ਨ ਬਣਾਇਆ ਚਾਹੁੰਦੇ ਹਨ।

Destinations Destinationsਲਕਸ਼ਦੀਪ ਦੇ ਮਿਨਿਕਾਪ, ਸੁਹੇਲੀ ਅਤੇ ਕਦਮਤ ਆਈਲੈਂਡ ਤੇ ਬਣਾਏ ਜਾਣ ਵਾਲੇ ਵਾਟਰ ਵਿਲਾ ਵਿਚ 125 ਕਮਰੇ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਅੰਡੇਮਾਨ ਅਤੇ ਨਿਕੋਬਾਰ ਦੇ ਲਾਗਸ, ਏਵਸ, ਸਮਿਥ ਅਤੇ ਸ਼ਹੀਦ ਦੀਪ ਆਈਲੈਂਡ ਦੇ ਲੈਂਡ ਵਿਲਾ ਵਿਚ 460 ਰੂਮ ਬਣਾਉਣ ਦੀ ਯੋਜਨਾ ਹੈ। ਅਧਿਕਾਰੀ ਨੇ ਦਸਿਆ ਕਿ ਮਾਡਲ ਕੰਸੇਸ਼ਨ ਐਗਰੀਮੈਂਟ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਉਹਨਾਂ ਨੂੰ ਇਸੇ ਸਾਲ ਇਹਨਾਂ ਪ੍ਰੋਜੈਕਟਾਂ ਨੂੰ ਬਣਾਉਣ ਦੀ ਉਮੀਦ ਹੈ।

Destinations Destinationsਯੋਜਨਾ ਤਹਿਤ 50-75 ਸਾਲ ਦੇ ਕੰਸੇਸ਼ਨ ਪੀਰੀਅਡ ਵਿਚ ਕੀਤੇ ਜਾਣ ਵਾਲੇ ਨਿਵੇਸ਼ ਤੇ 30-40 ਫ਼ੀਸਦੀ ਰਿਟਰਨ ਦਾ ਅਨੁਮਾਨ ਹੈ। ਅਧਿਕਾਰੀ ਮੁਤਾਬਕ ਆਯੋਗ ਨੇ ਵਾਤਾਵਰਨ ਸਬੰਧਿਤ ਸਾਰੇ ਐਪ੍ਰੂਵਲ ਹਾਸਿਲ ਕਰ ਲਏ ਹਨ ਅਤੇ ਇਸ ਸਾਲ ਦੇ ਅੰਤ ਤਕ ਕਾਨਟ੍ਰੈਕਟ ਸੌਂਪੇ ਜਾ ਸਕਦੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੀ ਆਈਲੈਂਡ ਡਿਵੈਲਪਮੈਂਟ ਅਥਾਰਟੀ ਯੋਜਨਾ ਦੀ ਪ੍ਰਗਤੀ 'ਤੇ ਨਜ਼ਰ ਰੱਖ ਰਹੀ ਹੈ।

Destinations Destinationsਯੋਜਨਾ ਨੂੰ ਦੂਜੇ ਪੜਾਅ ਵਿਚ 17 ਵਾਧੂ ਟਾਪੂਆਂ ਤਕ ਵਧਾ ਦਿੱਤਾ ਜਾਵੇਗਾ। ਇਨ੍ਹਾਂ ਵਿੱਚੋਂ 12 ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਪੰਜ ਲਕਸ਼ਦੀਪ ਦੇ ਟਾਪੂ ਹੋਣਗੇ। ਇਸ ਯੋਜਨਾ ਦੇ ਜ਼ਰੀਏ, ਕਮਿਸ਼ਨ ਪ੍ਰਾਈਵੇਟ ਸੈਕਟਰ ਨੂੰ ਚੰਗੇ ਲਾਭ ਪਹੁੰਚਾਉਣ ਅਤੇ ਸਰਕਾਰ ਲਈ ਵਧੇਰੇ ਮਾਲੀਆ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਦੋਵਾਂ ਟਾਪੂਆਂ 'ਤੇ ਰੁਜ਼ਗਾਰ ਵਧਾਉਣ ਅਤੇ ਉੱਥੋਂ ਦੇ ਲੋਕਾਂ ਲਈ ਆਮਦਨੀ ਦੇ ਸਰੋਤ ਨੂੰ ਵਧਾਉਣ ਵਿਚ ਸਹਾਇਤਾ ਕਰੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement