
ਤਸਵੀਰਾਂ ‘ਚ ਅਖਿਲ ਦੇ ਨਾਲ ਉਨ੍ਹਾਂ ਦਾ ਭਤੀਜਾ ਵੀ ਨਜ਼ਰ ਆ ਰਿਹਾ ਹੈ।
ਜਲੰਧਰ: ਪੰਜਾਬੀ ਗਾਇਕ ਅਖਿਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਜੀ ਹਾਂ ਉਨ੍ਹਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮਿਵਾਨ ਨੇ ਆਪਣੇ ਚਾਚੇ ਨਾਲ ਇੱਕ ਬਹੁਤ ਵਧੀਆ ਹਫ਼ਤਾ ਬਿਤਾਇਆ’ ਇਨ੍ਹਾਂ ਤਸਵੀਰਾਂ ‘ਚ ਅਖਿਲ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਨਜ਼ਰ ਆ ਰਹੇ ਹਨ। ਉਹ ਦੁਬਈ ‘ਚ ਪਰਿਵਾਰ ਦੇ ਨਾਲ ਛੁੱਟੀਆਂ ਦਾ ਅਨੰਦ ਲੈ ਰਹੇ ਹਨ। ਤਸਵੀਰਾਂ ‘ਚ ਅਖਿਲ ਦੇ ਨਾਲ ਉਨ੍ਹਾਂ ਦਾ ਭਤੀਜਾ ਵੀ ਨਜ਼ਰ ਆ ਰਿਹਾ ਹੈ।
Akhil
ਜਿਸ ਨੂੰ ਉਨ੍ਹਾਂ ਨੇ ਆਪਣੀ ਗੋਦੀ ‘ਚ ਚੁੱਕਿਆ ਹੋਇਆ ਹੈ। ਪ੍ਰਸ਼ੰਸ਼ਕਾਂ ਵੱਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਅਖਿਲ ਦੇ ਕੰਮ ਦੀ ਤਾਂ ਹਾਲ ਹੀ ‘ਚ ਉਹ ਆਪਣੇ ਨਵੇਂ ਗੀਤ ‘ਗੱਦਾਰ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਸਨ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਣ ਜਾ ਰਹੇ ਹਨ।
ਜੀ ਹਾਂ ਉਹ ‘ਤੇਰੀ ਮੇਰੀ ਗੱਲ ਬਣ ਗਈ’ ਫ਼ਿਲਮ ‘ਚ ਰੁਬੀਨਾ ਬਾਜਵਾ ਦੇ ਨਾਲ ਸਿਲਵਰ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਗੌਰਤਲਬ ਹੈ ਕਿ ਥੋੜੇ ਸਮੇਂ ਵਿਚ ਮਸ਼ਹੂਰ ਹੋਏ ਇਸ ਨੌਜਵਾਨ ਗਾਇਕ ਨੇ ਅਪਣੇ ਰੋਮਾਂਟਿਕ ਗਾਣਿਆਂ ਦਾ ਅਜਿਹਾ ਜਾਦੂ ਚਤਲਾਇਆ ਕਿ ਉਸ ਦੇ ਗਾਏ ਗੀਤ ਸੁਪਨੇ ਤੇ ਮਖੌਲ ਸਰੋਤਿਆਂ ਦੀ ਪਸੰਦ ਬਣਨ ਲੱਗ ਗਏ।
ਅਖਿਲ ਨੂੰ ਪਛਾਣ ਉਸ ਦੇ ਹਿੱਟ ਗੀਤ ਖਾਬ ਤੇ ਗਾਣੀ ਤੋਂ ਮਿਲੀ। ਇਹਨਾਂ ਗਾਣਿਆਂ ਨੇ ਅਖਿਲ ਦੀ ਗਾਇਕੀ ਦਾ ਪੱਧਰ ਹੋਰ ਉੱਚਾ ਕਰ ਦਿੱਤਾ। ਅਖਿਲ ਹੁਣ ਉਹ ਗਾਇਕ ਬਣ ਗਿਆ ਹੈ ਜਿਸ ਦੇ ਗੀਤ ਬਾਲੀਵੁੱਡ ਤੇ ਪਾਲੀਵੁੱਡ ਵਿਚ ਪਲੇਬੈਕ ਵੱਜਣ ਲੱਗ ਪਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।