
ਰਿਪੋਰਟਸ ਦੀ ਮੰਨੀਏ ਤਾਂ ਟੂਰਿਜ਼ਮ ਦੇ ਰੇਵਿਊ ਵੀ ਪ੍ਰਭਾਵਿਤ ਹੋ ਰਿਹਾ ਹੈ ਕਿਉਂ ਕਿ...
ਨਵੀਂ ਦਿੱਲੀ: ਉੱਤਰਾਖੰਡ ਵਿਚ ਇਸ ਸਮੇਂ ਠੰਡ ਦਾ ਮੌਸਮ ਚਲ ਰਿਹਾ ਹੈ ਅਤੇ ਇਸ ਰਾਜ ਦੇ ਉਚਾਈ ’ਤੇ ਸਥਿਤ ਇਲਾਕੇ ਬਰਫ਼ ਨਾਲ ਢਕੇ ਹੋਏ ਹਨ। ਸਨੋਫਾਲ ਅਤੇ ਸਕੀਨਿੰਗ ਪਸੰਦ ਕਰਨ ਵਾਲੇ ਲੋਕਾਂ ਲਈ ਔਲੀ ਫੈਵਰਿਟ ਥਾਂ ਹੈ।
Photoਇਹ ਵਰਲਡ ਫੇਮਸ ਸਕੀਨਿੰਗ ਡੈਸਟੀਨੇਸ਼ਨ ਹੈ ਅਤੇ ਵਿੰਟਰ ਸੀਜਨ ਇੱਥੇ ਕਾਫੀ ਗਿਣਤੀ ਵਿਚ ਟੂਰਿਸਟ ਆਉਂਦੇ ਹਨ। ਔਲੀ ਵਿਚ ਕ੍ਰਿਸਮਸ ਤੋਂ ਠੀਕ ਪਹਿਲਾਂ ਸ਼ੁੱਕਰਵਾਰ ਨੂੰ ਜ਼ਬਰਦਸਤ ਸਨੋਫਾਲ ਹੋਇਆ। ਬਰਫ਼ ਦੀ ਮੋਟੀ ਚਾਦਰ ਦੀ ਵਜ੍ਹਾ ਨਾਲ ਇੱਥੇ ਬਿਜਲੀ ਦੀ ਸਮੱਸਿਆ ਵੀ ਹੋ ਗਈ ਹੈ।
Photo ਇਸ ਇਲਾਕੇ ਵਿਚ 5 ਦਿਨ ਤੋਂ ਪਾਵਰ ਸਪਲਾਈ ਬੰਦ ਹੈ। ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਇਸ ਨੂੰ ਸੁਧਾਰਿਆ ਨਹੀਂ ਜਾ ਸਕਦਾ। ਸਨੋਫਾਲ ਦੌਰਾਨ ਔਲੀ ਵਿਚ ਟੂਰਿਸਟ ਪਹੁੰਚਦੇ ਹਨ ਖਾਸ ਕਰ ਕੇ ਜਿਹਨਾਂ ਨੂੰ ਸਕੀਨਿੰਗ ਪਸੰਦ ਹੈ। ਹਾਲਾਂਕਿ ਇਸ ਸਮੇਂ ਉੱਥੇ ਦੇ ਜੋ ਹਾਲਾਤ ਹਨ ਉਸ ਨਾਲ ਸਕੀਨਿੰਗ ਵੀ ਰੁਕ ਗਈ ਹੈ।
Photoਉੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇੰਨੇ ਦਿਨਾਂ ਤਕ ਬਿਜਲੀ ਨਹੀਂ ਆਈ ਇਹ ਪਹਿਲੀ ਵਾਰ ਹੋਇਆ ਹੈ। ਹੁਣ ਤਕ 2-3 ਦਿਨ ਵਿਚ ਲਾਈਟ ਠੀਕ ਹੋ ਜਾਂਦੀ ਰਹੀ ਹੈ।
Photoਰਿਪੋਰਟਸ ਦੀ ਮੰਨੀਏ ਤਾਂ ਟੂਰਿਜ਼ਮ ਦੇ ਰੇਵਿਊ ਵੀ ਪ੍ਰਭਾਵਿਤ ਹੋ ਰਿਹਾ ਹੈ ਕਿਉਂ ਕਿ ਅਜਿਹੀ ਕੰਡੀਸ਼ਨ ਵਿਚ ਟੂਰਿਸਟ ਵੀ ਇੱਥੇ ਨਹੀਂ ਆਉਣਾ ਚਾਹੁੰਦੇ। ਔਲੀ ਦੀਆਂ ਸੜਕਾਂ ਤੋਂ ਬਰਫ਼ ਹਟਾਉਣ ਦਾ ਕੰਮ ਵੀ ਚਲ ਰਿਹਾ ਹੈ।
Photo ਹੁਣ ਤਕ ਦੀ ਰਿਪੋਰਟ ਮੁਤਾਬਕ ਔਲੀ ਦੀਆਂ ਸੜਕਾਂ ਤੇ ਟੂਰਿਸਟਸ ਬਲਾਕੇਜ ਦੀ ਖ਼ਬਰ ਨਹੀਂ ਹੈ। ਹਾਲਾਂਕਿ ਜੇ ਤੁਸੀਂ ਉੱਥੇ ਜਾ ਕੇ ਸਕੀਨਿੰਗ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਕੁੱਝ ਦਿਨ ਰੁਕ ਹੀ ਜਾਓ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।