
ਦੂਸਰੇ ਵਿਸ਼ਵ ਯੁੱਧ ਤਕ ਇਹ ਸ਼ਹਿਰ ਜਰਮਨ ਦੇ ਕਬਜ਼ੇ ਵਿਚ ਸੀ...
ਨਵੀਂ ਦਿੱਲੀ: ਪੋਲੈਂਡ ਅਤੇ ਲਿਥੁਏਨਿਆ ਵਿਚ ਮੌਜੂਦ ਰੂਸ ਦਾ ਇਕ ਸ਼ਹਿਰ ਕੈਲੀਨਿਨਗ੍ਰਾਡ ਅਪਣੀ ਕੁਦਰਤੀ ਖੂਬਸੂਰਤੀ ਅਤੇ ਇਤਿਹਾਸਿਕ ਵਿਰਾਸਤ ਲਈ ਮਸ਼ਹੂਰ ਹੈ। ਰੂਸ ਨਾਲੋਂ ਪੂਰੀ ਤਰ੍ਹਾਂ ਕੱਟਿਆ ਹੋਇਆ ਕੈਲੀਨਿਨਗ੍ਰਾਡ ਓਬਲਾਸਟ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ ਜੋ ਕਿ ਪੋਲੈਂਡ ਅਤੇ ਲਿਥੁਏਨੀਆ ਵਿਚ ਸਥਿਤ ਹੈ।
Photo
ਦੂਸਰੇ ਵਿਸ਼ਵ ਯੁੱਧ ਤਕ ਇਹ ਸ਼ਹਿਰ ਜਰਮਨ ਦੇ ਕਬਜ਼ੇ ਵਿਚ ਸੀ, ਪਰ 1944 ਵਿਚ ਬ੍ਰਿਟਿਸ਼ ਫੌਜ ਨੇ ਸ਼ਹਿਰ ‘ਤੇ ਭਾਰੀ ਹਮਲਾ ਕਰਕੇ ਸ਼ਹਿਰ ਨੂੰ ਢਾਹ ਦਿੱਤਾ। ਦੂਜੇ ਵਿਸ਼ਵ ਯੁੱਧ ਦੌਰਾਨ ਕੈਲਿਨਿਨਗ੍ਰਾਡ ਵਿਚ ਰਹਿਣ ਵਾਲੇ ਜ਼ਿਆਦਾਤਰ ਨਾਗਰਿਕ ਨੂੰ ਸ਼ਹਿਰ ਛੱਡਣ ਲਈ ਮਜ਼ਬੂਰ ਕੀਤਾ ਗਿਆ ਅਤੇ ਉਹ ਇੱਥੋ ਚਲੇ ਗਏ।
Photo
1945 ਵਿਚ ਦੂਜੇ ਵਿਸ਼ਵ ਯੁੱਧ ਦੇ ਖਤਮ ਹੋਣ ਤੋਂ ਬਾਅਦ ਇਹ ਸ਼ਹਿਰ ਸੋਵੀਅਤ ਸੰਘ ਦੇ ਕਬਜ਼ੇ ਵਿਚ ਆ ਗਿਆ ਅਤੇ ਇਹ ਉਦੋਂ ਤੋਂ ਰੂਸ ਦਾ ਹਿੱਸਾ ਹੈ। ਲੋਕਾਂ ਦੇ ਚਲੇ ਜਾਣ ਤੋਂ ਬਾਅਦ ਵੀ ਇਸ ਸ਼ਹਿਰ ਵਿਚ ਮੌਜੂਦ ਜਰਮਨ ਵਿਰਾਸਤਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਅਤੇ ਇਹ ਸ਼ਹਿਰ ਅੱਜ ਵੀ ਵਸਿਆ ਹੋਇਆ ਹੈ।
Photo
ਕੈਲੀਨਿਨਗ੍ਰਾਡ ਵਿਚ ਰੂਸ ਦੀ ਇਕ ਬੰਦਰਗਾਹ ਮੌਜੂਦ ਹੈ ਜਿੱਥੇ ਕਿ ਪੂਰਾ ਸਾਲ ਜਹਾਜ਼ਾਂ ਦ ਆਵਾਜਾਈ ਰਹਿੰਦੀ ਹੈ। ਕੈਲਿਨਿਨਗ੍ਰਾਡ ਬਾਲਿਟਕ ਸਾਗਰ ਵਿਚ ਡਿਗਣ ਵਾਲੀ ਪ੍ਰੀਗੋਲਿਆ ਨਦੀ ਦੇ ਮੁਹਾਨੇ ਤੇ ਸਥਿਤ ਹੈ। ਨਦੀ ਦੀਆਂ ਸ਼ਾਖਾਵਾਂ ਇਸ ਸ਼ਹਿਰ ਅੰਦਰ ਆਵਾਜਾਈ ਦਾ ਮੁੱਖ ਸਾਧਨ ਹਨ।
Photo
ਇਹ ਸ਼ਹਿਰ ਅਪਣੀ ਕੁਦਰਤੀ ਖੂਬਸੂਰਤੀ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ ਅਤੇ ਯਾਤਰੀਆਂ ਵੀ ਇੱਥੇ ਆਉਣਾ ਪਸੰਦ ਕਰਦੇ ਹਨ। ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ ਕੈਲਿਨਨਗਰਾਡ ਵਿਚ ਰਹਿਣ ਵਾਲੇ ਜ਼ਿਆਦਾਤਰ ਲੋਕ ਜਰਮਨ ਸਨ, ਪਰ ਅੱਜ ਇਸ ਸ਼ਹਿਰ ਦੀ ਆਬਾਦੀ 4 ਲੱਖ ਤੋਂ ਵੱਧ ਹੈ ਅਤੇ ਇੱਥੇ ਰਹਿਣ ਵਾਲੇ 87.4 ਪ੍ਰਤੀਸ਼ਤ ਲੋਕ ਰੂਸੀ ਮੂਲ ਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।