ਅਨੋਖੀ ਪਹਿਲ : ਈਵੀਐਮ ਨੂੰ 'ਕੱਚੇ ਲਾਹੁਣ' ਲਈ ਸ਼ੁਰੂ ਕੀਤੀ 'ਪੈਦਲ ਯਾਤਰਾ'
Published : Jan 14, 2020, 6:39 pm IST
Updated : Jan 14, 2020, 6:39 pm IST
SHARE ARTICLE
file photo
file photo

ਈਵੀਐਮ ਨੂੰ ਦਸਿਆ ਦੇਸ਼ ਤੇ ਲੋਕਤੰਤਰ ਲਈ ਘਾਤਕ

ਉੜੀਸਾ : ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਸ਼ੁਰੂ ਤੋਂ ਹੀ ਵਿਵਾਦਾ 'ਚ ਰਹੀ ਹੈ। ਖ਼ਾਸ ਕਰ ਕੇ ਚੋਣ ਹਾਰਨ ਵਾਲੀਆਂ ਪਾਰਟੀਆਂ ਇਸ ਦੀ ਵਰਤੋਂ 'ਤੇ ਕਿੰਤੂ-ਪ੍ਰੰਤੂ ਕਰਦੀਆਂ ਰਹੀਆਂ ਹਨ। ਹੁਣ ਉਤਰਾਂਖੰਡ ਦੇ ਇਕ ਸ਼ਖਸ ਵਲੋਂ ਈਵੀਐਮ ਖਿਲਾਫ਼ ਵਿੱਢੀ ਅਨੋਖੀ ਮੁਹਿੰਮ ਚਰਚਾ 'ਚ ਹੈ। 41 ਸਾਲਾ ਇਸ ਵਿਅਕਤੀ ਨੇ ਈਵੀਐਮ 'ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਦੇਸ਼ ਵਿਆਪੀ 'ਪੈਦਲ ਯਾਤਰਾ' ਦਾ ਪ੍ਰੋਗਰਾਮ ਵਿੱਢਿਆ ਹੋਇਆ ਹੈ।

PhotoPhoto

ਉਤਰਾਂਖੰਡ ਦੇ ਰੂਦਰਪੁਰ ਦੇ ਵਾਸੀ ਉਂਕਾਰ ਸਿੰਘ ਢਿੱਲੋਂ ਅਪਣੀ ਪੈਦਲ ਯਾਤਰਾ ਦੇ ਪੜਾਅ ਦੌਰਾਨ ਐਤਵਾਰ ਸ਼ਾਮ ਨੂੰ ਬ੍ਰਹਮਾਪੁਰ ਵਿਖੇ ਪਹੁੰਚੇ। ਪੇਸ਼ੇ ਤੋਂ ਰਿਅਲ ਅਸਟੇਟ ਕਾਰੋਬਾਰੀ ਉਂਕਾਰ ਸਿੰਘ ਢਿੱਲੋਂ ਤਕਰੀਬਨ 4500 ਕਿਲੋਮੀਟਰ ਦੀ ਯਾਤਰਾ ਤੈਅ ਕਰ ਕੇ ਇਥੇ ਪਹੁੰਚੇ ਸਨ।

PhotoPhoto

ਇਸ ਮੌਕੇ ਗੱਲਬਾਤ ਕਰਦਿਆਂ ਢਿੱਲੋਂ ਨੇ ਕਿਹਾ ਕਿ ਉਹ ਈਵੀਐਮ 'ਤੇ ਪਾਬੰਦੀ ਲਾਉਣ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਵਲੋਂ ਏਵੀਐਮ ਨਾਲ ਛੇੜਛਾੜ ਦਾ ਖ਼ਤਰਾ ਬਣਿਆ ਰਹਿੰਦਾ ਹੈ ਜੋ ਕਿ ਦੇਸ਼ ਤੇ ਲੋਕਤੰਤਰ ਲਈ ਠੀਕ ਨਹੀਂ ਹੈ।

PhotoPhotoਢਿੱਲੋਂ ਮੁਤਾਬਕ ਹੁਣ ਕਈ ਦੇਸ਼ਾਂ ਵਿਚ ਇਸ ਦੇ ਇਸਤੇਮਾਲ 'ਤੇ ਪਾਬੰਦੀ ਹੈ। ਇੱਥੋਂ ਤਕ ਕਿ ਕਈ ਵਿਕਸਤ ਦੇਸ਼ ਵੀ ਇਸ ਦੀ ਵਰਤੋਂ ਨਹੀਂ ਕਰ ਰਹੇ। ਉਨ੍ਹਾਂ ਦਸਿਆ ਕਿ ਉਸ ਨੇ ਪਿਛਲੇ ਸਾਲ 18 ਅਗੱਸਤ ਨੂੰ ਉਤਰਾਂਖੰਡ ਦੇ ਰੁਦਰਪੁਰ ਤੋਂ ਅਪਣੀ 'ਪੈਦਲ ਯਾਤਰਾ' ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਟੀਚਾ ਕਰੀਬ 6500 ਕਿਲੋਮੀਟਰ ਦੀ ਯਾਤਰਾ ਤੋਂ ਬਾਅਦ ਰਾਜਘਾਟ ਨਵੀਂ ਦਿੱਲੀ ਵਿਖੇ ਅਪਣੀ 'ਪੈਦਲ ਯਾਤਰਾ' ਨੂੰ ਖ਼ਤਮ ਕਰਨਾ ਹੈ।

PhotoPhotoਕਾਬਲੇਗੌਰ ਹੈ ਕਿ ਇਲੈਕ੍ਰਾਨਿਕ ਮਸ਼ੀਨਾਂ ਦੀ ਵਰਤੋਂ ਨੂੰ ਲੈ ਕੇ ਦੇਸ਼ ਅੰਦਰਲੀਆਂ ਸਿਆਸੀ ਪਾਰਟੀਆਂ ਵਲੋਂ ਕਾਫ਼ੀ ਰੌਲਾ ਪਾਇਆ ਜਾਂਦਾ ਰਿਹਾ ਹੈ। ਖ਼ਾਸ ਕਰ ਕੇ ਕਾਂਗਰਸ ਪਾਰਟੀ ਵਲੋਂ ਇਸ ਵਿਰੁਧ ਵਿਸ਼ੇਸ਼ ਮੁਹਿੰਮ ਵਿੱਢੀ ਗਈ ਸੀ।

PhotoPhoto

ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਖਿਲਾਫ਼ ਰੋਹ ਪ੍ਰਚੰਡ ਰੁਖ ਅਖਤਿਆਰ ਕਰ ਗਿਆ ਸੀ। ਹਾਲਾਂਕਿ ਸਿਆਸੀ ਧਿਰਾਂ ਦਾ ਇਹ ਰੌਲਾ ਸਿਰਫ਼ ਹਾਰਨ ਦੀ ਸੂਰਤ ਵਿਚ ਹੀ ਹੁੰਦਾ ਹੈ, ਜਦਕਿ ਜਿੱਤਣ ਦੀ ਸੂਰਤ 'ਚ ਉਨ੍ਹਾਂ ਨੂੰ ਈਵੀਐਮ 'ਚ ਕੋਈ ਕਮੀ ਨਜ਼ਰ ਨਹੀਂ ਆਉਂਦੀ।

Location: India, Uttarakhand, Rudrapur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement