ਹਰਿਦੁਆਰ ਵਿਚ ਪਾਡਕਰ ਚਲਾਉਣ ਦੀ ਤਿਆਰੀ, ਡੀਐਮਆਰਸੀ ਨਾਲ ਹੋਇਆ ਕਰਾਰ
Published : Oct 23, 2019, 10:05 am IST
Updated : Oct 23, 2019, 10:05 am IST
SHARE ARTICLE
Haridwar is all set to get laser guided automated podcars service
Haridwar is all set to get laser guided automated podcars service

ਹਰਿਦੁਆਰ ਭਾਰਤ ਦਾ ਪਹਿਲਾ ਟੂਰਿਸਟ ਡੇਸਟੀਨੇਸ਼ਨ ਹੋਵੇਗਾ ਜਿੱਥੇ ਯਾਤਰੀਆਂ ਨੂੰ ਪਾਡਕਰ ਸੁਵਿਧਾ ਮਿਲੇਗੀ

ਨਵੀਂ ਦਿੱਲੀ: ਹਰਿਦੁਆਰ ਨੂੰ ਜਲਦ ਹੀ ਤੀਰਥਯਾਤਰੀਆਂ ਅਤੇ ਯਾਤਰੀਆਂ ਨੂੰ ਸ਼ਹਿਰ ਦੇ ਇਕ ਤੋਂ ਦੂਜੇ ਹਿੱਸੇ ਤਕ ਲੈ ਜਾਣ ਲਈ ਲੇਜਰ-ਗਾਈਡੇਡ ਆਟੋਮੈਟਿਕ ਪਾਡਕਰ ਦੀ ਸੁਵਿਧਾ ਮਿਲਣ ਵਾਲੀ ਹੈ। ਹਰਿਦੁਆਰ ਭਾਰਤ ਦਾ ਪਹਿਲਾ ਟੂਰਿਸਟ ਡੇਸਟੀਨੇਸ਼ਨ ਹੋਵੇਗਾ ਜਿੱਥੇ ਯਾਤਰੀਆਂ ਨੂੰ ਪਾਡਕਰ ਸੁਵਿਧਾ ਮਿਲੇਗੀ। ਦੂਜੇ ਪਾਸੇ ਰਿਸ਼ੀਕੇਸ਼ ਅਤੇ ਦੇਹਰਾਦੂਨ ਸਮੇਤ ਗੁਆਂਢੀ ਸ਼ਹਿਰਾਂ ਵਿਚ ਸਥਾਨਕ ਲੋਕਾਂ ਅਤੇ ਯਾਤਰੀਆਂ ਨੂੰ ਪਹਾੜੀ ਇਲਾਕਿਆਂ ਵਿਚ ਅਸਾਨ ਤਰੀਕੇ ਨਾਲ ਲੈ ਜਾਣ ਲਈ ਰੋਪ-ਵੇ ਦਾ ਵੀ ਨਿਰਮਾਣ ਕੀਤਾ ਜਾਵੇਗਾ।

HariduarHaridwar

ਜਾਣਕਾਰੀ ਅਨੁਸਾਰ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਉੱਤਰਾਖੰਡ ਸਰਕਾਰ  ਨੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨਾਲ ਇਕ ਐਮਓਯੂ ਵੀ ਸਾਈਨ ਕੀਤਾ ਹੈ। ਉੱਤਰਾਖੰਡ ਦੇ ਸ਼ਹਿਰੀ ਵਿਕਾਸ ਮੰਤਰੀ ਮਦਨ ਕੌਸ਼ਿਕ ਨੇ ਦਸਿਆ ਕਿ  ਇਹ ਵਿਚਾਰ ਬ੍ਰਿਟੇਨ ਅਤੇ ਜਰਮਨੀ ਵਿਚ ਘਟ ਲਾਗਤ ਵਾਲੇ ਪਰਸਨਲ ਰੈਪਿਡ ਟ੍ਰਾਂਜਿਟ ਸਿਸਟਮ ਤੋਂ ਪ੍ਰੇਰਿਤ ਹੈ। ਇਸ ਲਈ ਸਟੇਟ ਲੈਵਲ ਕਮੇਟੀ ਇਸ ਤੇ ਧਿਆਨ ਦਿੱਤਾ।

HariduarHaridwar

ਉੱਥੇ ਹੀ ਡੀਐਮਆਰਸੀ ਦੇ ਅਧਿਕਾਰੀਆਂ ਨੇ ਕਿਹਾ ਕਿ ਯੂਰੋਪੀਆ ਦੇਸ਼ਾਂ ਵਿਚ ਰੋਪਵੇ ਅਤੇ ਪਾਡਕਰਾਂ ਦੀ ਸੰਭਾਵਤਾ ਅਤੇ ਲਾਗਤ ਦੀ ਪੜਤਾਲ ਕਰਨ ਤੋਂ ਬਾਅਦ ਉਹਨਾਂ ਨੇ ਰਿਸ਼ੀਕੇਸ਼, ਹਰਿਦੁਆਰ ਅਤੇ ਦੇਹਰਾਦੂਨ ਵਰਗੇ ਪਹਾੜੀ ਸ਼ਹਿਰਾਂ ਲਈ ਸਹੀ ਮੰਨਿਆ ਗਿਆ ਹੈ। ਹਰਿਦੁਆਰ ਵਿਚ ਪਾਡਕਰ ਦੇ ਨਾਲ ਦੇਹਰਾਦੂਨ ਵਿਚ ਇਕ ਰੋਪ-ਵੇ ਵੀ ਬਣਵਾਇਆ ਜਾਵੇਗਾ।

HariduarHaridwar

ਮਦਨ ਕੌਸ਼ਿਕ ਨੇ ਇਹ ਵੀ ਦਸਿਆ ਕਿ ਵੱਖ-ਵੱਖ ਸ਼ਹਿਰਾਂ ਵਿਚ ਉਹਨਾਂ ਦੀ ਭੂਗੋਲਿਕ ਸਥਿਤੀ ਅਤੇ ਯਾਤਾਯਾਤ ਜ਼ਰੂਰਤਾਂ ਅਨੁਸਾਰ ਵੱਖ-ਵੱਖ ਆਵਾਜਾਈ ਪ੍ਰਣਾਲੀਆਂ ਬਣਾਈਆਂ ਜਾਣਗੀਆਂ। ਜਾਣਕਾਰੀ ਮੁਤਾਬਕ ਹਰਿਦੁਆਰ ਵਿਚ ਪਾਡਕਰ ਲਾਂਘਾ ਲਗਭਗ 8 ਕਿਲੋਮੀਟਰ ਲੰਬਾ ਹੋਵੇਗਾ ਅਤੇ ਇਹ ਹਰ-ਕੀ-ਪੌੜੀ ਸਥਿਤ ਬ੍ਰਹਮਾ ਕੁੰਡ ਦੇ ਮੰਦਿਰ ਤੋਂ ਲੈ ਕੇ ਜਵਾਲਾਪੁਰ ਤਕ ਦੇ ਖੇਤਰ ਨੂੰ ਕਵਰ ਕਰੇਗਾ ਅਤੇ ਪਾਡਕਰ ਲਾਂਘੇ ਵਿਚ ਕੁਲ 11 ਸਟੇਸ਼ਨ ਹੋ ਸਕਦੇ ਹਨ।

HariduarHariduarHaridwar

ਪਾਡਕਰ ਇਕ ਟੈਕਸੀ ਦੇ ਬਰਾਬਰ ਹੈ ਜਿਸ ਵਿਚ ਇਕ ਵਾਰ ਛੇ ਯਾਤਰੀ ਸਫਰ ਕਰ ਸਕਦੇ ਹਨ ਅਤੇ ਇਸ ਨੂੰ ਲੇਜਰ ਗਾਈਡੇਡ ਸਿਸਟਮ ਦੇ ਮਾਧਿਅਮ ਰਾਹੀਂ ਚਲਾਇਆ ਜਾ ਸਕਦਾ ਹੈ। ਦਸ ਦਈਏ ਕਿ ਰਿਸ਼ੀਕੇਸ਼ ਵਿਚ ਰੋਪ-ਵੇ ਪ੍ਰਾਜੈਕਟ ਲਗਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਨਦੀ ਪਾਰ ਕਰਨ ਵਿਚ ਆਸਾਨੀ ਹੋਵੇ ਅਤੇ ਇਸ ਨਾਲ ਗੰਗਾ ਨਦੀ ਤੇ ਬਣੇ ਰਾਮ ਝੂਲਾ ਸਸਪੈਂਸਨ ਬ੍ਰਿਜ ਤੋਂ ਭਾਰ  ਨੂੰ ਘਟ ਕੀਤਾ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement