
ਅੱਜ ਭਾਰਤੀ ਕਿਸਾਨ ਯੂਨੀਅਨ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਅਜਮੇਰ ਸਿੰਘ ਲਖੋਵਾਲ ਅਤੇ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਸਾਰੇ ਭਾਰਤ ਵਿਚ ਲੱਖਾਂ ਕਿਸਾਨ...........
ਮਾਛੀਵਾੜਾ ਸਾਹਿਬ : ਅੱਜ ਭਾਰਤੀ ਕਿਸਾਨ ਯੂਨੀਅਨ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਅਜਮੇਰ ਸਿੰਘ ਲਖੋਵਾਲ ਅਤੇ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਸਾਰੇ ਭਾਰਤ ਵਿਚ ਲੱਖਾਂ ਕਿਸਾਨ ਕ੍ਰਾਂਤੀ ਯਾਤਰਾ 'ਚ ਪੂਰੇ ਉਤਸ਼ਾਹ ਨਾਲ ਸ਼ਾਮਲ ਹੋਏ। ਯਾਤਰਾ ਸ਼ੁਰੂ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜਮੇਰ ਸਿੰਘ ਲਖੋਵਾਲ ਨੇ ਕਿਹਾ ਵਰ੍ਹਦੇ ਮੀਂਹ ਦੌਰਾਨ ਵੀ ਪੰਜਾਬ ਵਿੱਚੋਂ ਪੰਜ ਜਿਲ੍ਹੇ ਲੁਧਿਆਣਾ, ਰੋਪੜ, ਫਤਿਹਗੜ੍ਹ ਸਾਹਿਬ, ਮੋਹਾਲੀ ਤੋਂ ਹਜ਼ਾਰਾਂ ਕਿਸਾਨ ਸ਼ਾਮਿਲ ਹੋਏ। ਇਸ ਵਾਰ ਦੇਸ਼ ਦੇ ਕਿਸਾਨ ਮੋਦੀ ਸਰਕਾਰ ਨਾਲ
ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ ਹਨ। ਮੋਦੀ ਸਰਕਾਰ ਤੋਂ ਡਾ. ਸੁਆਮੀਨਾਥਨ ਦੀ ਰਿਪੋਰਟ ਅਨੁਸਾਰ ਸਾਰੀਆ ਫਸਲਾਂ, ਫਲ, ਦੁੱਧ, ਸਬਜੀਆਂ ਸਮੇਤ 12.50 ਪ੍ਰਤੀਸ਼ਤ ਫਸਲਾਂ ਦਾ ਭਾਅ ਅਤੇ ਸਰਕਾਰੀ ਖਰੀਦ ਯਕੀਨੀ ਬਣਾਉਣ ਵਾਸਤੇ, ਕਿਸਾਨਾ ਸਿਰ ਚੜ੍ਹੇ ਕਰਜੇ ਮੁਆਫ਼ ਕਰਾਉਣ ਵਾਸਤੇ, ਖੇਤੀ ਬੀਮਾ ਨੀਤੀ ਨੂੰ ਸਹੀ ਕਰਕੇ ਕਿਸਾਨਾਂ ਦੇ ਹਿੱਤ 'ਚ ਬਣਾ ਕੇ ਲਾਗੂ ਕਰਾਉਣ ਲਈ, ਗੰਨੇ ਦੇ 20,000 ਕਰੋੜ ਬਕਾਇਆ ਰਾਸ਼ੀ ਵਿਆਜ ਸਮੇਤ ਜਾਰੀ ਕਰਾਉਣ ਲਈ, ਖੇਤੀ ਲਈ ਵੱਖਰਾ ਬਜਟ ਬਣਾਉਣ ਵਾਸਤੇ, ਨਵੀ ਟ੍ਰਾਂਸਪੋਰਟ ਨੀਤੀ
ਜਿਸ ਤਹਿਤ 10 ਸਾਲ ਪੁਰਾਣੇ ਟਰੈਕਟਰਾਂ 'ਤੇ ਪਾਬੰਦੀ ਲਾਉਣ ਦੀ ਤਜਵੀਜ ਦੇ ਵਿਰੋਧ ਵਿਚ ਟਰੈਕਟਰ ਲਿਆ ਕੇ ਕੇਂਦਰ ਸਰਕਾਰ ਨੂੰ ਟ੍ਰੈਕਟਰਾਂ ਦੀਆ ਚਾਬੀਆਂ ਸੌਪੀਆਂ ਜਾਣਗੀਆ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋ ਖੇਤੀ ਵਿਚ ਹੋ ਰਹੇ ਨੁਕਸਾਨ ਕਾਰਨ ਸਰਕਾਰੀ ਰਿਕਾਰਡ ਅਨੁਸਾਰ 3 ਲੱਖ ਤੋ ਵੱਧ ਕਿਸਾਨਾਂ ਨੇ ਆਤਮ-ਹੱਤਿਆ ਕੀਤੀ ਹੈ ਜੋ ਕੇ ਦੇਸ਼ ਲਈ ਸ਼ਰਮਸ਼ਾਰ ਹੈ, ਇਹ ਸਿਲਸਿਲਾ ਅਜੇ ਵੀ ਨਹੀ ਰੁਕ ਰਿਹਾ
ਇਸ ਲਈ ਆਤਮ-ਹੱਤਿਆ ਕਰ ਚੁੱਕੇ ਕਿਸਾਨਾ ਦੇ ਪਰਿਵਾਰ ਨੂੰ ਸਰਕਾਰ 10 ਲੱਖ ਰੁਪਏ ਸਹਾਇਤਾ ਰਾਸ਼ੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਇਸ ਯਾਤਰਾ ਦਾ ਆਖਰੀ ਪੜਾਅ 2 ਅਕਤੂਬਰ ਨੂੰ ਕਿਸਾਨ ਘਾਟ ਦਿੱਲੀ ਪੁੱਜੇਗਾ। ਅਗਰ ਸਰਕਾਰ ਨੇ ਕਿਸਾਨਾਂ ਦੀਆ ਮੰਗਾਂ ਨਾ ਮੰਨੀਆਂ ਤਾਂ ਜਿੱਥੇ ਪਾਰਲੀਮੈਂਟ ਦਾ ਘਿਰਾਓ ਕੀਤਾ ਜਾਵੇਗਾ, ਉਥੇ ਦਿੱਲੀ ਨੂੰ ਮੁਕੰਮਲ ਬੰਦ ਕਰ ਦਿੱਤਾ ਜਾਵੇਗਾ।