ਬੱਚਿਆਂ ਨਾਲ ਸਫ਼ਰ ਕਰਨ ਜਾ ਰਹੇ ਹੋ ਤਾਂ ਇਹਨਾਂ ਗੱਲਾਂ ਨੂੰ ਪੱਲੇ ਬੰਨ੍ਹ ਲਓ, ਨਹੀਂ ਤਾਂ...
Published : Jan 24, 2020, 11:37 am IST
Updated : Jan 24, 2020, 11:37 am IST
SHARE ARTICLE
Tips for travelling with children travel guides
Tips for travelling with children travel guides

ਬੱਚਿਆਂ ਲਈ ਤੋਲੀਆ, ਪੇਪਰ ਟਾਵਲ ਆਦਿ ਵੀ ਵਧੀਆ ਰਹਿੰਦਾ ਹੈ...

ਨਵੀਂ ਦਿੱਲੀ: ਪਰਵਾਰ ਨਾਲ ਛੁੱਟੀਆਂ, ਇਹ ਸੁਣਨਾ ਕਿੰਨਾ ਚੰਗਾ ਲੱਗਦਾ ਹੈ। ਗੱਲ ਜਦੋਂ ਬੱਚਿਆਂ ਨਾਲ ਸਫ਼ਰ ਦੀ ਆਉਂਦੀ ਹੈ ਤਾਂ ਖ਼ਾਸ ਸਾਵਧਾਨੀ ਵਰਤਣੀ ਪੈਂਦੀ ਹੈ ਕਿਉਂ ਕਿ ਬੱਚਿਆਂ ਦੀਆਂ ਜ਼ਰੂਰਤਾਂ ਤੁਹਾਡੇ ਨਾਲ ਵੱਖ ਹੁੰਦੀਆਂ ਹਨ। ਬੱਚਿਆਂ ਨਾਲ ਘੁੰਮਣਾ ਜ਼ਿਆਦਾ ਮਜ਼ੇਦਾਰ ਹੁੰਦਾ ਹੈ ਕਿਉਂ ਕਿ ਤੁਸੀਂ ਉਹਨਾਂ ਨਾਲ ਜ਼ਿਆਦਾ ਸਮਾਂ ਬਿਤਾ ਸਕਦੇ ਹੋ। ਪਰ ਜੇ ਬੱਚਾ ਬਹੁਤ ਛੋਟਾ ਹੈ ਤਾਂ ਪੈਕਿੰਗ ਕਰਦੇ ਸਮੇਂ ਕੁੱਝ ਗੱਲਾਂ ਦਾ ਖ਼ਾਸਤੌਰ ਤੇ ਧਿਆਨ ਰੱਖਣਾ ਪੈਂਦਾ ਹੈ।

PhotoPhoto

ਜੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਸਫ਼ਰ  ਹੋਰ ਵੀ ਮਜ਼ੇਦਾਰ ਬਣ ਜਾਵੇਗਾ। ਮਾਮ ਸਪ੍ਰੇਸੋ ਦੀ ਐਕਸਪਰਟ ਸਵਿਤਾ ਚੌਧਰੀ ਦਸਦੀ ਹੈ ਕਿ ਜੇ ਤੁਸੀਂ ਕਾਰ ਰਾਹੀਂ ਜਾ ਰਹੇ ਹੋ ਤਾਂ ਵਿਚ-ਵਿਚ ਰੁਕਣਾ ਚਾਹੀਦਾ ਹੈ। ਇਸ ਨਾਲ ਬੱਚਾ ਫ੍ਰੈਸ਼ ਰਹੇਗਾ। ਨਾਲ ਹੀ ਉਸ ਨੂੰ ਲਗਾਤਾਰ ਬੈਠੇ ਰਹਿਣ ਨਾਲ ਵੀ ਚਿੜ ਨਹੀਂ ਹੋਵੇਗੀ। ਅਜਿਹੀਆਂ ਥਾਵਾਂ ਤੇ ਹੀ ਗੱਡੀ ਰੋਕੋ ਜੋ ਬੱਚੇ ਲਈ ਸਹੀ ਅਤੇ ਸੁਰੱਖਿਅਤ ਹੋਵੇ। ਜੇ ਰਾਤ ਨੂੰ ਕਿਤੇ ਠਹਿਰਣ ਦਾ ਵਿਚਾਰ ਹੈ ਤਾਂ ਹਨੇਰਾ ਹੋਣ ਤੋਂ ਪਹਿਲਾਂ ਹੀ ਹੋਟਲ ਪਹੁੰਚਣਾ ਚਾਹੀਦਾ ਹੈ।

PhotoPhoto

ਇਸ ਤਰ੍ਹਾਂ ਬੱਚਿਆਂ ਨੂੰ ਜਿਹੜੀ ਚੀਜ਼ ਦੀ ਲੋੜ ਹੋਵੇਗੀ ਉਹ ਤੁਸੀਂ ਆਸਾਨੀ ਨਾਲ ਮੰਗਵਾ ਸਕਦੇ ਹੋ। ਬੱਚੇ ਨੂੰ ਵੱਧ ਤੋਂ ਵੱਧ ਆਰਾਮ ਦੀ ਜ਼ਰੂਰਤ ਹੁੰਦੀ ਹੈ ਜੇ ਉਸ ਨੂੰ ਆਰਾਮ ਨਾ ਮਿਲਿਆ ਤਾਂ ਉਹ ਸਾਰਾ ਦਿਨ ਚਿੜਚਿੜਾ ਰਹਿੰਦਾ ਹੈ। ਜੇ ਬੱਚਾ ਮਾਂ ਦਾ ਦੁੱਧ ਪੀਂਦਾ ਹੈ ਤਾਂ ਕੋਈ ਮੁਸ਼ਕਲ ਨਹੀਂ ਹੈ ਪਰ ਜੇ ਉਹ ਬੋਤਲ ਨਾਲ ਦੁੱਧ ਪੀਂਦਾ ਹੈ ਤਾਂ ਗਲਾਸ ਬੋਤਲ ਲੈ ਕੇ ਜਾਓ। ਇਸ ਨੂੰ ਕਲੀਨ ਕਰਨ ਰੱਖਣਾ ਆਸਾਨ ਹੈ ਅਤੇ ਇਹ ਪਲਾਸਟਿਕ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਸਮੇਂ ਤਕ ਚਲ ਸਕਦੀ ਹੈ।

PhotoPhoto

ਇਸ ਨੂੰ ਬੈਕਟਰੀਆ ਫ੍ਰੀ ਰੱਖਣ ਲਈ ਜ਼ਿਆਦਾ ਮਿਹਨਤ ਦੀ ਜ਼ਰੂਰਤ ਨਹੀਂ ਹੁੰਦੀ। ਬੱਚਿਆਂ ਦੇ ਕੱਪੜੇ ਜ਼ਿਆਦਾ ਰੱਖਣੇ ਚਾਹੀਦੇ ਹਨ। ਹੋ ਸਕਦਾ ਹੈ ਕਿ ਹਰ ਘੰਟੇ ਬਾਅਦ ਬੱਚੇ ਦੀ ਨੈਪੀ ਬਦਲਣੀ ਪਵੇ, ਇਸ ਲਈ ਨੈਪੀ ਵੀ ਵਧ ਮਾਤਰਾ ਵਿਚ ਰੱਖਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਮੌਸਮ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨਾਲ ਟ੍ਰੈਵਲ ਕਰਦੇ ਸਮੇਂ ਮਾਪਿਆਂ ਦੀ ਸਭ ਤੋਂ ਵੱਡੀ ਚਿੰਤਾ ਹੁੰਦੀ ਹੈ ਕਿ ਉਹਨਾਂ ਨੂੰ ਇਨਫੈਕਸ਼ਨ ਨਾ ਹੋ ਜਾਵੇ।

PhotoPhoto

ਇਸ ਲਈ ਬੱਚਿਆਂ ਨੂੰ ਸੰਭਾਲਣ ਸਮੇਂ ਹੈਂਡ ਸੈਨਿਟਾਈਜਰ ਦਾ ਇਸਤੇਮਾਲ ਜ਼ਰੂਰ ਕਰੋ ਅਤੇ ਐਂਟੀਸੇਪਟਿਕ ਲਿਕੁਅਡ ਵੀ ਨਾਲ ਰੱਖੋ। ਯਾਤਰਾ ਦੌਰਾਨ ਬੱਚਿਆਂ ਨੂੰ ਸੂਤੀ ਕੱਪੜੇ ਹੀ ਪਹਿਨਾਓ। ਜ਼ਿਆਦਾ ਚੁੰਭਣ ਵਾਲੇ ਕੱਪੜੇ ਸਹੀ ਨਹੀਂ ਹੁੰਦੇ ਉਸ ਨਾਲ ਬੱਚਿਆਂ ਨੂੰ ਪਰੇਸ਼ਾਨੀ ਹੁੰਦੀ ਹੈ। ਬੱਚਾ ਵਧੀਆ ਮਹਿਸੂਸ ਕਰੇਗਾ ਤਾਂ ਹੀ ਤੁਹਾਡਾ ਸਫ਼ਰ ਆਰਾਮਦਾਇਕ ਹੋਵੇਗਾ। ਬੱਚਿਆਂ ਦੀਆਂ ਜ਼ਰੂਰਤਾਂ ਦਾ ਹਰ ਸਮਾਨ ਨਾਲ ਰੱਖਣਾ ਚਾਹੀਦਾ ਹੈ।

PhotoPhoto

ਬੱਚਿਆਂ ਲਈ ਤੋਲੀਆ, ਪੇਪਰ ਟਾਵਲ ਆਦਿ ਵੀ ਵਧੀਆ ਰਹਿੰਦਾ ਹੈ। ਕੂੜਾ, ਗੰਦੇ ਕੱਪੜੇ ਅਤੇ ਨੈਪਕੀਨ ਆਦਿ ਰੱਖਣ ਲਈ ਖਾਲੀ ਪਲਾਸਟਿਕ ਬੈਗ ਨਾਲ ਰੱਖਣਾ ਚਾਹੀਦਾ ਹੈ। ਮੌਸਮ ਦੇ ਹਿਸਾਬ ਨਾਲ ਬੱਚਿਆ ਲਈ ਸਾਫ਼ ਕੱਪੜੇ ਰੱਖਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਰਦੀਆਂ ਵਿਚ ਗਰਮ ਟੋਪੀ ਅਤੇ ਗਰਮੀਆਂ ਵਿਚ ਹੈਟ ਰੱਖਣਾ ਵੀ ਫ਼ਾਇਦੇਮੰਦ ਰਹੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement