ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਛੁੱਟੀਆਂ ਵਿਚ ਕਰ ਸਕਦੀ ਹੈ ਵੱਡੇ ਬਦਲਾਅ!
Published : Jan 2, 2020, 11:58 am IST
Updated : Jan 2, 2020, 11:58 am IST
SHARE ARTICLE
Good news for working private sector
Good news for working private sector

ਸਰਕਾਰ ਇਸ ਗੱਲ ਨੂੰ ਲੈ ਕੇ ਵੀ ਤਿਆਰੀ ਕਰ ਰਹੀ ਹੈ ਕਿ...

ਨਵੀਂ ਦਿੱਲੀ: ਸਰਕਾਰ ਨਵੇਂ ਸਾਲ ਵਿਚ ਪੁਰਸ਼ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦੇ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ ਮਜ਼ਦੂਰ ਵਿਭਾਗ ਪੈਟਰਨਿਟੀ ਲੀਵ ਦੇ ਮੁੱਦੇ ’ਤੇ ਵੱਖਰੀ ਰਾਸ਼ਟਰੀ ਨੀਤੀ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਮੁਤਾਬਕ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੈਡਿੰਗ ਅਤੇ ਨਾਲ ਹੀ ਇੰਡਸਟਰੀ ਦੇ ਨਾਲ ਵੀ ਚਰਚਾ ਹੋਈ ਹੈ।

PM Narendra ModiPM Narendra Modi ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਕੰਸਲਟੇਸ਼ਨ ਦੀ ਪ੍ਰਕਿਰਿਆ ਨੂੰ ਵਧਾਇਆ ਜਾਵੇਗਾ ਅਤੇ ਸਰਕਾਰ ਦੇ ਨਾਲ ਇੰਡਸਟਰੀ ਅਤੇ ਟ੍ਰੇਡ ਯੂਨੀਅਨਾਂ ਦੀ ਤ੍ਰਿਪੱਖੀ ਬੈਠਕ ਹੋਵੇਗੀ। ਇਸ ਦੀ ਰੂਪ-ਰੇਖਾ ’ਤੇ ਚਰਚਾ ਕੀਤੀ ਜਾਵੇਗੀ। ਦਸ ਦਈਏ ਕਿ ਦੇਸ਼ ਵਿਚ ਪੈਟਰਨਿਟੀ ਲੀਵ ਦੇ ਮਸਲੇ ’ਤੇ ਕੋਈ ਨੈਸ਼ਨਲ ਪਾਲਿਸੀ ਨਹੀਂ ਹੈ। ਹੁਣ ਕੇਂਦਰ  ਕਰਮਚਾਰੀਆਂ ਨੂੰ 15 ਦਿਨ ਪੈਟਰਨਿਟੀ ਲੀਵ ਦੇਣ ਦਾ ਪ੍ਰਬੰਧ ਹੈ।

PhotoPhotoਇਸ ਤਰਜ਼ ’ਤੇ ਕੁੱਝ ਨਿੱਜੀ ਕੰਪਨੀਆਂ ਅਪਣੇ ਕਰਮਚਾਰੀਆਂ ਨੂੰ 15 ਦਿਨ ਪੇਡ ਲੀਵ ਦੇ ਰਹੀ ਹੈ। ਹਾਲਾਂਕਿ ਨਿਜੀ ਸੈਕਟਰ ਦੀਆਂ ਕੁੱਝ ਕੰਪਨੀਆਂ ਇਸ ਤੋਂ ਘਟ ਦਿਨਾਂ ਦੀ ਲੀਵ ਦਿੰਦੀਆਂ ਹਨ। ਜ਼ਿਆਦਾਤਰ ਨਿੱਜੀ ਸੈਕਟਰ ਦੀਆਂ ਕੰਪਨੀਆਂ ਇਹ ਬੈਨੇਫਿਟਸ ਅਪਣੇ ਪੁਰਸ਼ ਕਰਮਚਾਰੀਆਂ ਨੂੰ ਨਹੀਂ ਦੇ ਰਹੀਆਂ ਹਨ। ਇਸ ਲਈ ਮਜ਼ਦੂਰ ਵਿਭਾਗ ਚਾਹੁੰਦਾ ਹੈ ਕਿ ਇਸ ਨੂੰ ਇਕ ਕਾਨੂੰਨ ਦਾ ਰੂਪ ਦਿੱਤਾ ਜਾਵੇ। ਇਸ ਨੂੰ ਪਾਲਿਸੀ ਦੇ ਤੌਰ ’ਤੇ ਲਿਆਂਦਾ ਜਾਵੇ ਤਾਂ ਕਿ ਸਾਰੇ ਨਿੱਜੀ ਸੈਕਟਰ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇਸ ਦਾ ਫ਼ਾਇਦੇ ਹੋਵੇ।

PhotoPhoto ਇਸ ਦੇ ਨਾਲ ਹੀ 15 ਦਿਨ ਦੀ ਸੀਮਾ ਵੀ ਵਧਾਈ ਜਾਵੇ। ਹਾਲਾਂਕਿ ਇੰਡਸਟਰੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਮੈਟਰਨਿਟੀ ਲੀਵ ਦੀ ਤਰਜ਼ ’ਤੇ ਇਸ ਨੂੰ ਵਧਾ ਕੇ 26 ਹਫ਼ਤੇ ਨਹੀਂ ਕੀਤਾ ਜਾ ਸਕਦਾ ਕਿਉਂ ਕਿ ਕੁੱਲ  ਵਰਕਫੋਰਸ ਵਿਚ ਪੁਰਸ਼ ਕਰਮਚਾਰੀਆਂ ਦੀ ਗਿਣਤੀ 70 ਫ਼ੀਸਦੀ ਤੋਂ ਜ਼ਿਆਦਾ ਹੈ। ਅਜਿਹਾ ਜ਼ਿਆਦਾ ਤੋਂ ਜ਼ਿਆਦਾ ਇਸ ਲੀਵ ਨੂੰ ਵਧਾ ਕੇ ਇਕ ਮਹੀਨੇ ਲਈ ਕੀਤਾ ਜਾ ਸਕਦਾ ਹੈ।

PhotoPhoto ਸਰਕਾਰ ਇਸ ਗੱਲ ਨੂੰ ਲੈ ਕੇ ਵੀ ਤਿਆਰੀ ਕਰ ਰਹੀ ਹੈ ਕਿ ਪੁਰਸ਼ ਅਤੇ ਮਹਿਲਾ ਕਰਮਚਾਰੀਆਂ ਵਿਚ ਛੁੱਟੀਆਂ ਦਾ ਗੈਪ ਘਟ ਕੀਤਾ ਜਾਵੇ ਤਾਂ ਕਿ ਨਿਜੀ ਸੈਕਟਰ ਦੀਆਂ ਕੰਪਨੀਆਂ ਮਹਿਲਾ ਕਰਮਚਾਰੀਆਂ ਦੀ ਭਰਤੀ ਨੂੰ ਲੈ ਕੇ ਪ੍ਰੋਤਸਾਹਿਤ ਹੋਣ। ਦਸ ਦਈਏ ਕਿ ਇਹ ਪੂਰੀ ਪ੍ਰਕਿਰਿਆ ਹੁਣ ਸ਼ੁਰੂਆਤੀ ਪੜਾਅ ਵਿਚ ਹੈ। ਹੁਣ ਕੰਸਲਟੇਸ਼ਨ ਦੀ ਪ੍ਰਕਿਰਿਆ ਅੱਗੇ ਵਧਣ ਵਾਲੀ ਹੈ। ਬਹੁਤ ਕੁੱਝ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਨਿਜੀ ਸੈਕਟਰ ਦੇ ਨਾਲ ਇੰਡਸਟਰੀ ਦਾ ਇਸ ਮਸਲੇ ’ਤੇ ਕੀ ਰੁਖ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement