ਸਫ਼ਰ ਉੱਤੇ ਜਾਣਾ ਉਂਜ ਤਾਂ ਬਹੁਤ ਰੋਮਾਂਚਕ ਹੁੰਦਾ ਹੈ ਪਰ ਇਸ ਦੀ ਤਿਆਰੀ ਕਾਫ਼ੀ ਮੁਸ਼ਕਲ ਹੈ। ਠੰਡ ਦੇ ਮੌਸਮ 'ਚ ਕਾਫ਼ੀ ਸੰਭਲ ਕੇ ਤਿਆਰੀ ਕਰਨੀ ਪੈਂਦੀ ਹੈ। ਥੋੜ੍ਹੀ ਵੀ ...
ਸਫ਼ਰ ਉੱਤੇ ਜਾਣਾ ਉਂਜ ਤਾਂ ਬਹੁਤ ਰੋਮਾਂਚਕ ਹੁੰਦਾ ਹੈ ਪਰ ਇਸ ਦੀ ਤਿਆਰੀ ਕਾਫ਼ੀ ਮੁਸ਼ਕਲ ਹੈ। ਠੰਡ ਦੇ ਮੌਸਮ 'ਚ ਕਾਫ਼ੀ ਸੰਭਲ ਕੇ ਤਿਆਰੀ ਕਰਨੀ ਪੈਂਦੀ ਹੈ। ਥੋੜ੍ਹੀ ਵੀ ਲਾਪਰਵਾਹੀ ਸਫ਼ਰ ਦਾ ਮਜ਼ਾ ਖ਼ਰਾਬ ਕਰ ਸਕਦੀ ਹੈ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਨਾਲ ਤੁਸੀਂ ਇਨ੍ਹਾਂ ਮੁਸ਼ਕਲਾਂ ਨੂੰ ਟਾਲ ਸਕਦੇ ਹੋ। ਜਿਥੇ ਵੀ ਘੁੰਮਣ ਜਾ ਰਹੇ ਹੋ, ਉੱਥੇ ਦੇ ਮੌਸਮ ਅਤੇ ਤੁਹਾਡੇ ਰਹਿਣ ਦੇ ਦਿਨਾਂ ਵਿਚ ਮੌਸਮ ਉੱਤੇ ਸਾਰੀ ਜਾਣਕਾਰੀ ਇਕੱਠੀ ਕਰ ਲਓ। ਜੇਕਰ ਬਹੁਤ ਜ਼ਿਆਦਾ ਠੰਡੀ ਜਗ੍ਹਾ ਹੈ ਅਤੇ ਨਾਲ ਬੱਚੇ ਜਾਂ ਘਰ ਦੇ ਵੱਡੇ ਮੈਂਬਰ ਹੋਣ ਤਾਂ ਸਫ਼ਰ ਟਾਲ ਦਿਓ।
ਮੌਸਮ ਦੇ ਮੁਤਾਬਕ ਹੀ ਕੱਪੜੇ ਰੱਖੋ। ਕਈ ਵਾਰ ਫੋਟੋ ਖਿਚਵਾਉਣ ਲਈ ਅਸੀਂ ਲਕੇ ਕੱਪੜੇ ਲੈ ਲੈਂਦੇ ਹਾਂ ਅਤੇ ਬਾਅਦ ਵਿਚ ਬਿਮਾਰ ਹੋਣ 'ਤੇ ਘੁੰਮਣ ਦਾ ਆਨੰਦ ਨਹੀਂ ਲੈ ਪਾਉਂਦੇ। ਲੇਅਰ ਕਲੋਦਿੰਗ 'ਤੇ ਧਿਆਨ ਦਿਓ, ਇਸ ਨਾਲ ਤੁਸੀਂ ਭਾਰੀ ਕੱਪੜੇ ਰੱਖਣ ਦੀ ਮੁਸ਼ਕਿਲ ਤੋਂ ਬੱਚ ਜਾਓਗੇ ਅਤੇ ਠੰਡ ਤੋਂ ਵੀ ਬਚਾਅ ਹੋਵੇਗਾ। ਗਰਮੀ ਲੱਗਣ ਉੱਤੇ ਲੇਅਰ ਘੱਟ ਕੀਤੀ ਜਾ ਸਕਦੀ ਹੈ। ਠੰਡ ਦੇ ਮੌਸਮ ਵਿਚ ਮੌਇਸ਼ਚਾਰਾਈਜ਼ਰ ਦੇ ਨਾਲ ਹੀ ਸਨਸਕਰੀਨ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ। ਆਪਣੀ ਕਿੱਟ ਵਿਚ ਇਸ ਨੂੰ ਰੱਖਣਾ ਨਾ ਭੁੱਲੋ ਨਹੀਂ ਤਾਂ ਚਮੜੀ ਝੁਲਸੀ ਹੋਈ ਲੱਗੇਗੀ।
ਮੌਸਮ ਦੇ ਅਨੁਸਾਰ ਫੁਟਵੇਅਰ ਵੀ ਲਏ ਜਾ ਸਕਦੇ ਹਨ। ਕੋਸ਼ਿਸ਼ ਕਰੋ ਕਿ ਫੁਟਵੇਅਰ ਘੱਟ ਤੋਂ ਘੱਟ ਦੋ ਜੋੜੀ ਰੱਖੋ ਜਾਓ ਤਾਂਕਿ ਇਕ ਦੇ ਗਿੱਲੇ ਹੋ ਜਾਣ 'ਤੇ ਦੂਜਾ ਵਰਤੋਂ ਵਿਚ ਲਿਆਇਆ ਜਾ ਸਕੇ। ਅਪਣੇ ਸਾਮਾਨ ਵਿਚ ਫਰਸਟ ਐਡ ਬੌਕਸ ਨੂੰ ਜਗ੍ਹਾ ਜਰੂਰ ਦਿਓ। ਇਸ ਵਿਚ ਜ਼ਰੂਰੀ ਦਵਾਈਆਂ ਤੋਂ ਇਲਾਵਾ ਅਜਿਹੀਆਂ ਦਵਾਈਆਂ ਵੀ ਹੋਣ ਜੋ ਮੌਸਮ ਤੋਂ ਤੁਹਾਨੂੰ ਬਚਾ ਸਕਣ ਅਤੇ ਲੋਕਲ ਡਾਕਟਰ ਦਾ ਪਤਾ ਵੀ ਕੈਰੀ ਕੀਤਾ ਜਾ ਸਕਦਾ ਹੈ। ਸਰਦੀਆਂ ਵਿਚ ਘੁੰਮਣ ਜਾਓ ਤਾਂ ਪੈਕਿੰਗ ਕਰਦੇ ਸਮੇਂ ਕੱਪੜੇ ਰੱਖਣ ਵਿਚ ਬਿਲਕੁਲ ਕੰਜੂਸੀ ਨਾ ਕਰੋ।
ਜਿਸ ਜਗ੍ਹਾ ਜਾ ਰਹੇ ਹਨ ਉੱਥੇ ਦੇ ਮੌਸਮ ਦੇ ਮੁਤਾਬਿਕ ਸ਼ਾਲ ਸਵੈਟਰ ਜ਼ਰੂਰ ਰੱਖੋ। ਅਕਸਰ ਮੌਸਮ ਬਦਲਨ ਉੱਤੇ ਜ਼ੁਕਾਮ ਸਰਦੀ ਤੋਂ ਲੋਕ ਪ੍ਰੇਸ਼ਾਨ ਹੋਣ ਲੱਗਦੇ ਹਨ। ਅਜਿਹੇ ਵਿਚ ਥੋੜ੍ਹੀ ਸ਼ੁੱਧ ਹਲਦੀ ਜ਼ਰੂਰ ਰੱਖੋ। ਇਹ ਐਂਟੀ ਬਾਇਓਟਿਕ ਹਲਦੀ ਸਫਰ ਵਿਚ ਠੰਡ ਤੋਂ ਬਚਾਉਣ ਵਿਚ ਕਾਰਗਰ ਹੈ। ਜੇਕਰ ਤੁਸੀਂ ਜ਼ਿਆਦਾ ਲੰਬੇ ਸਫਰ ਵਿਚ ਜਾ ਰਹੇ ਹੋ ਤਾਂ ਜਿੱਥੇ ਕਿਤੇ ਵੀ ਸਮੇਂ ਮਿਲੇ ਤਾਂ ਅਪਣੇ ਸਰੀਰ ਨੂੰ ਸਟਰੈਚ ਕਰਦੇ ਰਹੋ। ਇਸ ਨਾਲ ਸਰੀਰ ਵਿਚ ਖੂਨ ਨਹੀਂ ਜੰਮਦਾ। ਸਫ਼ਰ ਵਿਚ ਜਗ੍ਹਾ - ਜਗ੍ਹਾ ਪਾਣੀ ਬਦਲਨ ਨਾਲ ਜ਼ੁਕਾਮ ਹੁੰਦਾ ਹੈ। ਅਜਿਹੇ ਵਿਚ ਹੋ ਸਕੇ ਤਾਂ ਹੋਟਲ ਆਦਿ ਵਿਚ ਗਰਮ ਪਾਣੀ ਦਾ ਸੇਵਨ ਕਰੋ। ਹੌਟ ਬਾਟਲ ਵਿਚ ਵੀ ਗਰਮ ਪਾਣੀ ਨਾਲ ਰੱਖੋ।