ਇਹ ਹਨ ਭਾਰਤ ਦੇ ਖੂਬਸੂਰਤ ਬੀਚ, ਗਰਮੀਆਂ ਵਿਚ ਜਰੂਰ ਜਾਓ
Published : Jun 27, 2018, 3:25 pm IST
Updated : Jun 27, 2018, 3:28 pm IST
SHARE ARTICLE
Beautiful Beach
Beautiful Beach

ਭਾਰਤ ਵਿਚ ਘੁੰਮਣ ਲਈ ਬਹੁਤ ਸਾਰੀਆਂ ਜਗ੍ਹਾਵਾਂ ਹਨ। ਇੱਥੇ ਲੋਕ ਦੂਰ - ਦੂਰ ਤੋਂ ਕੁਦਰਤ ਦਾ ਮਜ਼ਾ ਲੈਣ ਲਈ ਆਉਂਦੇ ਹਨ। ਕੁੱਝ ਲੋਕਾਂ ਨੂੰ ਇਥੋਂ ਦੀ ਕੁਦਰਤੀ ਦੀ ...

ਭਾਰਤ ਵਿਚ ਘੁੰਮਣ ਲਈ ਬਹੁਤ ਸਾਰੀਆਂ ਜਗ੍ਹਾਵਾਂ ਹਨ। ਇੱਥੇ ਲੋਕ ਦੂਰ - ਦੂਰ ਤੋਂ ਕੁਦਰਤ ਦਾ ਮਜ਼ਾ ਲੈਣ ਲਈ ਆਉਂਦੇ ਹਨ। ਕੁੱਝ ਲੋਕਾਂ ਨੂੰ ਇਥੋਂ ਦੀ ਕੁਦਰਤੀ ਦੀ ਸੁੰਦਰਤਾ ਪਸੰਦ ਆਉਂਦੀ ਹੈ ਤਾਂ ਕਿਸੇ ਨੂੰ ਬੀਚ। ਸਾਡੇ ਦੇਸ਼ ਵਿਚ ਇਕ ਤੋਂ ਵਧ ਕੇ ਇਕ ਬੀਚ ਹਨ। ਜਿੱਥੇ ਤੁਸੀ ਘੱਟ ਪੈਸਿਆਂ ਵਿਚ ਅਪਣੀ ਫੈਮਲੀ ਦੇ ਨਾਲ ਘੁੰਮ ਸਕਦੇ ਹੋ। ਆਓ ਜੀ ਵੇਖਦੇ ਹਾਂ ਭਾਰਤ  ਦੇ ਖੂਬਸੂਰਤ ਬੀਚਾਂ ਦੀਆਂ ਤਸਵੀਰਾਂ।  

kovalam beachkovalam beach

ਕੋਵਾਲਮ ਬੀਚ - ਇਹ ਬੀਚ ਕੇਰਲ ਦਾ ਸਭ ਤੋਂ ਪਿਆਰਾ ਬੀਚ ਹੈ। ਕੋਵਾਲਮ ਬੀਚ ਨੂੰ ਸੰਸਾਰ ਦੇ ਸਭ ਤੋਂ ਦਰਸ਼ਨੀਕ ਬੀਚਾਂ ਵਿਚ ਗਿਣਿਆ ਜਾਂਦਾ ਹੈ। ਸੁਨਹਰੀ ਰੇਤ ਨੂੰ ਚੁੰਮਦੀ ਨੀਲੀ ਸਾਗਰ ਦੀਆਂ ਲਹਿਰਾਂ ਦੇਖਣ ਲਈ ਦੂਰ - ਦੂਰ ਤੋਂ ਸੈਲਾਨੀ ਚਲੇ ਆਉਂਦੇ ਹਨ। ਇੱਥੇ ਦੀ ਖੂਬਸੂਰਤ ਕੁਦਰਤੀ ਦ੍ਰਸ਼ਿਆਵਲੀ ਅਤੇ ਵਾਟਰ  ਗਤੀਵਿਧੀਆਂ ਵੀ ਵੱਡੀ ਗਿਣਤੀ ਵਿਚ ਸੈਲਾਨੀਆਂ ਨੂੰ ਪਸੰਦ ਆਉਂਦੀਆਂ ਹਨ। 

juhu beachjuhu beach

ਜੁਹੂ ਬੀਚ - ਮੁੰਬਈ ਦਾ ਇਹ ਬੀਚ ਘੁੰਮਣ ਅਤੇ ਮੌਜ ਮਸਤੀ ਕਰਣ ਲਈ ਬਹੁਤ ਹੀ ਮਸ਼ਹੂਰ ਹੈ। ਜੇਕਰ ਤੁਹਾਨੂੰ ਪਾਣੀ ਵਾਲੀ ਜਗ੍ਹਾ ਉੱਤੇ ਘੁੰਮਣਾ ਪਸੰਦ ਹੈ ਤਾਂ ਇਹ ਤੁਹਾਡੇ ਲਈ ਕਿਸੇ ਜੰਨਤ ਤੋਂ ਘੱਟ ਨਹੀਂ ਹੈ। 
ਕਲੰਗੁਟ ਬੀਚ -  ਗੋਵਾ ਵਿਚ ਬਹੁਤ ਸਾਰੇ ਬੀਚ ਹਨ ਪਰ ਕਲੰਗੁਟ ਬੀਚ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਇਸ ਬੀਚ ਵਿਚ ਲੱਖਾਂ ਲੋਕ ਘੁੰਮਣ ਲਈ ਆਉਂਦੇ ਹਨ। ਇੱਥੇ ਤੁਸੀ ਵਾਟਰ ਸਪੋਰਟ ਅਤੇ ਪੈਰਾਗਲਾਇਡਿੰਗ ਦਾ ਵੀ ਮਜਾ ਉਠਾ ਸਕਦੇ ਹੋ।

radha nagar beachradha nagar beach

ਰਾਧਾ ਨਗਰ ਬੀਚ - ਅੰਡਮਾਨ ਦੇ ਹੈਵਲਾਕ ਆਇਲੈਂਡ ਬੀਚ ਨੂੰ ਰਾਧਾ ਨਗਰ ਬੀਚ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਸ਼ਾਂਤੀ ਵਾਲੀ ਜਗ੍ਹਾ ਉੱਤੇ ਘੁੰਮਣ ਦਾ ਸ਼ੌਕ ਹੈ ਉਨ੍ਹਾਂ ਦੇ ਲਈ ਰਾਧਾ ਨਗਰ ਬੀਚ ਬੇਸਟ ਆਪਸ਼ਨ ਹੈ।  
ਉੱਲਾਲ ਬੀਚ - ਕਰਨਾਟਕ ਦੀ ਸੁੰਦਰਤਾ ਅਤੇ ਉਨ੍ਹਾਂ ਦੇ ਬੀਚਾਂ ਦੀ ਖੂਬਸੂਰਤੀ ਨੂੰ ਦੇਖਣ ਦਾ ਵੱਖਰਾ ਹੀ ਮਜਾ ਹੈ। ਕਰਨਾਟਕ ਵਿਚ ਇਕ ਤੋਂ ਵਧ ਕੇ ਇਕ ਬੀਚ ਹਨ ਪਰ ਉੱਲਾਲ ਬੀਚ ਲੋਕਾਂ ਨੂੰ ਅਪਣੇ ਵੱਲ ਖਿੱਚਦਾ ਹੈ।  

varkala beachvarkala beach

ਵਰਕਲਾ ਬੀਚ - ਵਰਕਾਲਾ ਬੀਚ ਵਿਚ ਸੈਲਾਨੀ ਧੁੱਪ ਸੇਕਣ ਅਤੇ ਤੈਰਾਕੀ ਦਾ ਮਜਾ ਲੈਣ ਲਈ ਇੱਥੇ ਆਉਂਦੇ ਹਨ। ਜੇਕਰ ਤੁਸੀ ਵੀ ਧੁੱਪ ਅਤੇ ਤੈਰਾਕੀ ਦਾ ਮਜਾ ਇਕੱਠੇ ਲੈਣਾ ਚਾਹੁੰਦੇ ਹੋ  ਤਾਂ ਵਰਕਲਾ ਬੀਚ ਵਿਚ ਘੁੰਮਣ ਜਾ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement