ਸਿੱਖਾਂ ਦੇ ਧਾਰਮਕ ਸਥਾਨਾਂ ਨਾਲ ਜੁੜੇ ਹੋਏ ਹਨ ਸੈਲਾਨੀ
Published : Jun 1, 2018, 3:06 am IST
Updated : Jun 1, 2018, 3:06 am IST
SHARE ARTICLE
Gurudwara at Melbourne
Gurudwara at Melbourne

ਐਨਐਸਡਬਲਯੂ ਦੇ ਬਹੁ-ਸੱਭਿਆਚਾਰਕ ਮੰਤਰੀ ਰੇ ਵਿਲੀਅਮਜ਼ ਨੇ ਅਪਣੀ ਕੋਫਸ ਕੋਸਟ ਦੀ ਯਾਤਰਾ ਦੌਰਾਨ ਵੂਲਗੁਲਗਾ ਵਿਖੇ ਸਿੱਖਾਂ ਦੇ ਦੋ ਸਥਾਨਾਂ ਦਾ ਦੌਰਾ ਵੀ ਕੀਤਾ...

ਮੈਲਬੋਰਨ: ਐਨਐਸਡਬਲਯੂ ਦੇ ਬਹੁ-ਸੱਭਿਆਚਾਰਕ ਮੰਤਰੀ ਰੇ ਵਿਲੀਅਮਜ਼ ਨੇ ਅਪਣੀ ਕੋਫਸ ਕੋਸਟ ਦੀ ਯਾਤਰਾ ਦੌਰਾਨ ਵੂਲਗੁਲਗਾ ਵਿਖੇ ਸਿੱਖਾਂ ਦੇ ਦੋ ਸਥਾਨਾਂ ਦਾ ਦੌਰਾ ਵੀ ਕੀਤਾ। ਇਸ ਦੀ ਅਗਵਾਈ ਕੋਫ਼ਸ ਹਾਰਬਰ ਦੇ ਮੈਂਬਰ ਐਂਡਰਿਊ ਫਰੇਜ਼ਰ ਦੁਆਰਾ ਕੀਤੀ ਗਈ। ਮਿਸਟਰ ਵਿਲੀਅਮਜ਼ ਨੇ ਸਥਾਨਕ ਕਮਿਊਨਿਟੀ ਮੈਂਬਰਾਂ ਅਤੇ ਨੇਤਾਵਾਂ ਨਾਲ ਜੁੜਨ ਲਈ ਪਹਿਲੇ ਸਿੱਖ ਘਰ ਅਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ।

ਫ਼ਰੇਜ਼ਰ ਨੇ ਕਿਹਾ ਕਿ ਸਾਡਾ ਸਥਾਨਕ ਭਾਈਚਾਰਾ ਆਪਸੀ ਆਦਰ ਅਤੇ ਸਮਝ 'ਤੇ ਆਧਾਰਿਤ ਹੈ। ਇਹ ਕਿਸੇ ਵੀ ਧਾਰਮਿਕ ਵਿਸ਼ਵਾਸ ਜਾਂ ਸੰਪਰਦਾਇ ਦਾ ਆਦਰ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਖ਼ੁਸ਼ਕਿਸਮਤ ਹਾਂ ਕਿ ਆਸਟ੍ਰੇਲੀਆ ਵਿਚ ਸਿੱਖਾਂ ਦੇ ਮੱਥਾ ਟੇਕਣ ਲਈ ਕਈ ਪੁਰਾਣੇ ਧਾਰਮਿਕ ਸਥਾਨ ਹਨ ਅਤੇ ਗੁਰਦੁਆਰਿਆਂ ਨੇ ਕਾਫਸ ਹਾਰਬਰ ਖੇਤਰ ਵਿਚ ਵਸਣ ਵਾਲੇ ਸਮਾਜ ਦੀਆਂ ਲੋੜਾਂ ਪੂਰੀਆਂ ਕੀਤੀਆਂ ਹਨ ਜੋ 1940 ਦੇ ਦਹਾਕੇ ਤੋਂ ਕਾਫਸ ਹਾਰਬਰ ਇਲਾਕੇ ਵਿਚ ਵਸ ਗਏ ਸਨ। 

ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਸਾਡੇ ਸਥਾਨਕ ਭਾਈਚਾਰੇ ਲਈ ਇਕ ਅਨਮੋਲ ਯੋਗਦਾਨ ਪਾਉਂਦਾ ਹੈ, ਜਿਸ ਵਿਚ ਮੁਫ਼ਤ ਧਾਰਮਿਕ ਲੰਗਰ ਸ਼ਾਮਲ ਹਨ। 1968 ਵਿਚ ਪਹਿਲੀ ਸਿੱਖ ਗੁਰਦੁਆਰਾ ਆਸਟ੍ਰੇਲੀਆ ਵਿਚ ਖੁੱਲ੍ਹਣ ਵਾਲਾ ਪਹਿਲਾ ਗੁਰਦੁਆਰਾ ਸੀ ਅਤੇ ਉਸ ਤੋਂ ਅਗਲੇ ਸਾਲ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ। ਗੁਰਦੁਆਰਾ ਸਾਹਿਬ ਸਥਾਨਕ ਭਾਈਚਾਰੇ ਲਈ ਪੂਜਾ ਸਥਾਨ ਅਤੇ ਭਾਈਚਾਰੇ ਦੇ ਇਕੱਠੇ ਹੋਣ ਲਈ ਇਕ ਕੇਂਦਰ ਹਨ, ਜਿੱਥੇ ਉਹ ਧਾਰਮਿਕ ਪਰੰਪਰਾਵਾਂ ਅਤੇ ਸਭਿਆਚਾਰ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ। ਵਰਤਮਾਨ ਵਿਚ 31,000 ਤੋਂ ਵੱਧ ਲੋਕ ਸਿੱਖੀ ਧਰਮ ਨਾਲ ਸਬੰਧਤ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement