
ਘੁੰਮੋ ਵਿਸ਼ਵ ਮਸ਼ਹੂਰ ਆਈਲੈਂਡ ਬਾਲੀ
ਨਵੀਂ ਦਿੱਲੀ: ਜੇ ਤੁਸੀਂ ਇੰਟਰਨੈਸ਼ਨਲ ਟੂਰ 'ਤੇ ਜਾਣਾ ਚਾਹੁੰਦੇ ਹੋ ਉਹ ਵੀ ਬਜਟ ਵਿਚ ਤਾਂ ਆਈਆਰਸੀਟੀਸੀ ਦੀ ਕੈਟਰਿੰਗ ਐਂਡ ਟੂਰਿਜ਼ਮ ਵਿੰਗ ਯਾਤਰੀਆਂ ਨੂੰ ਫਾਰਨ ਟ੍ਰਿਪ ਕਰਾਉਣ ਲਈ ਇਕ ਖ਼ਾਸ ਟੂਰ ਪੈਕੇਜ ਲੈ ਕੇ ਆਈ ਹੈ। ਇਸ ਪੈਕੇਜ ਵਿਚ ਇੰਡੋਨੇਸ਼ੀਆ ਦੀ ਸੈਰ ਕੀਤੀ ਜਾ ਸਕਦੀ ਹੈ। ਬਾਲੀ ਵਰਗੇ ਦੁਨੀਆ ਦੇ ਪ੍ਰਸਿੱਧ ਆਈਲੈਂਡ 'ਤੇ ਛੁੱਟੀਆਂ ਮਨਾਈਆਂ ਸਕਦੀਆਂ ਹਨ। ਇਸ ਦੇ ਲਈ ਕੇਵਲ 45 ਹਜ਼ਾਰ ਰੁਪਏ ਦਾ ਖਰਚ ਆਵੇਗਾ।
Bali Tour Packages
ਦੁਨੀਆ ਦੇ ਖ਼ੂਬਸੂਰਤ ਬੀਚਾਂ ਵਿਚ ਸਭ ਤੋਂ ਮਸ਼ਹੂਰ ਬੀਚ ਹੈ ਇੰਡੋਨੇਸ਼ੀਆ। ਸਮੁੰਦਰੀ ਕਿਨਾਰੇ 'ਤੇ ਬਣੇ ਇਤਿਹਾਸਿਕ ਮੰਦਿਰ, ਪ੍ਰੰਪਰਾਗਤ ਸੰਗੀਤ ਅਤੇ ਨਾਚ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਇੰਡੋਨੇਸ਼ੀਆ ਦਾ ਆਈਲੈਂਡ ਬਾਲੀ ਦੁਨੀਆ ਦੇ ਸਭ ਤੋਂ ਪ੍ਰਸਿੱਧ ਆਈਲੈਂਡਸ ਵਿਚੋਂ ਇਕ ਹੈ। ਹਰ ਸਾਲ ਲੋਕ ਵੱਡੀ ਗਿਣਤੀ ਵਿਚ ਇੱਥੇ ਪਹੁੰਚਦੇ ਹਨ। ਇੱਥੇ ਜਵਾਲਾਮੁੱਖੀ ਵੀ ਵੇਖਿਆ ਜਾ ਸਕਦਾ ਹੈ। ਇੰਡੋਨਿਆ ਦਾ ਇਹ ਟੂਰ 5 ਦਿਨ ਦਾ ਰਹੇਗਾ।
Bali Tour Packages
ਇਸ ਦੌਰਾਨ ਯਾਤਰੀ ਇੱਥੇ ਕਈ ਖ਼ੂਬਸੂਰਤ ਡੈਸਿਟਨੈਸ਼ੰਸ ਦੀ ਸੈਰ ਕਰ ਸਕਦੇ ਹਨ। ਟੂਰ ਦੀ ਸ਼ੁਰੂਆਤ ਕੇਰਲ ਰਾਜ ਦੇ ਕੋਚੀ ਇੰਟਰਨੈਸ਼ਨਲ ਏਅਰਪੋਰਟ ਤੋਂ ਹੋਵੇਗੀ। ਯਾਤਰੀਆਂ ਨੂੰ 10 ਅਗਸਤ 2019 ਦੀ ਰਾਤ 9:30 ਵਜੇ ਤਕ ਏਅਰਪੋਰਟ 'ਤੇ ਰਿਪੋਰਟ ਕਰਨਾ ਹੋਵੇਗਾ। ਰਾਤ 12:20 ਦੀ ਫਲਾਈਟ ਤੋਂ ਯਾਤਰੀ ਬਾਲੀ ਲਈ ਉਡਾਨ ਭਰਨਗੇ ਅਤੇ 11 ਅਗਸਤ ਨੂੰ ਕੁਆਲਾਲੰਪੁਰ ਹੁੰਦੇ ਹੋਏ ਬਾਲੀ ਪਹੁੰਚਣਗੇ। ਟੂਰ ਦੀ ਜਾਣਕਾਰੀ ਹਾਸਲ ਕਰਨ ਲਈ ਇੱਥੇ ਕਲਿੱਕ ਕਰੋ।
ਇਸ ਵਾਸਤੇ ਸਿੰਗਲ ਬੁਕਿੰਗ ਲਈ 49,500 ਰੁਪਏ ਖਰਚ ਆਵੇਗਾ। ਦੋ ਯਾਤਰੀਆਂ ਦੀ ਬੁਕਿੰਗ 'ਤੇ ਪ੍ਰਤੀ ਵਿਅਕਤੀ ਦਾ 45 ਹਜ਼ਾਰ 100 ਰੁਪਏ ਦਾ ਖਰਚ ਆਵੇਗਾ। ਟ੍ਰਿਪਲ ਸ਼ੇਅਰਿੰਗ ਲਈ ਵੀ ਇਹੀ ਖਰਚ 45 ਹਜ਼ਾਰ 100 ਰੁਪਏ ਹੀ ਨਿਰਧਾਰਿਤ ਕੀਤੇ ਗਏ ਹਨ। ਟ੍ਰਿਪ ਦੇ ਪਹਿਲੇ ਦਿਨ ਟੂਰਿਸਟ Jimbaran Beach ਦੀ ਸੈਰ ਕਰਨਗੇ। ਇੱਥੇ ਹੀ ਸੁੰਦਰ ਲਾਈਟਾਂ ਅਤੇ ਸੰਗੀਤ ਵਿਚ ਡਿਨਰ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।
Boat
ਦੂਜੇ ਦਿਨ Kintamani &Ubud ਦੀ ਸੈਰ ਕੀਤੀ ਜਾਵੇਗੀ। ਇੱਥੇ Mount Batur Crater & Lake Batur ਦੇ ਸ਼ਾਨਦਾਰ ਦ੍ਰਿਸ਼ਾਂ ਦਾ ਆਨੰਦ ਲਿਆ ਜਾ ਸਕਦਾ ਹੈ। ਤੀਜੇ ਅਤੇ ਚੌਥੇ ਦਿਨ ਯਾਤਰੀਆਂ ਨੂੰ ਇਸਿਹਾਸਿਕ ਅਤੇ ਵਿਸ਼ਵ ਦੀਆਂ ਮਸ਼ਹੂਰ ਥਾਵਾਂ 'ਤੇ ਲਿਜਾਇਆ ਜਾਵੇਗਾ। ਇਸ ਵਿਚ Uiuwatu Temple, Taman Ayun Temple ਅਤੇ Tanjung Benoa Beach ਆਦਿ ਸ਼ਾਮਲ ਰਹਿਣਗੇ।
ਆਈਆਰਸੀਟੀਸੀ ਦੀ ਟੂਰਿਜ਼ਮ ਵੈਬਸਾਈਟ https://www.irctctourism.com/ 'ਤੇ ਜਾ ਕੇ ਬੁਕਿੰਗ ਕਰ ਸਕਦੇ ਹੋ।
Hotel
ਪੈਕੇਜ ਵਿਚ ਸੁਵਿਧਾਵਾਂ 4 ਰਾਤਾਂ ਹੋਟਲ ਵਿਚ ਠਹਿਰਣ ਅਤੇ ਬਾਲੀ ਵਿਚ ਬ੍ਰੇਕਫਾਸਟ। ਨਾਲ ਹੀ ਇੰਡੀਅਨ ਰੈਸਟੋਰੈਂਟਾਂ ਵਿਚ ਲੰਚ ਅਤੇ ਡਿਨਰ ਦਾ ਪ੍ਰਬੰਧ ਹੋਵੇਗਾ। ਇਸ ਵਿਚ ਸ਼ਾਹਾਕਾਰੀ ਅਤੇ ਮਾਸਾਹਾਰੀ ਦੋਵੇਂ ਤਰ੍ਹਾਂ ਦਾ ਭੋਜਨ ਹੋਵੇਗਾ। ਯਾਤਰਾ ਦੌਰਾਨ ਏਸੀ ਵਾਲੇ ਸਾਧਨ ਦਾ ਵੀ ਪ੍ਰਬੰਧ ਹੋਵੇਗਾ।
ਨਿਯਮ ਅਤੇ ਸ਼ਰਤਾਂ:-
ਜੇ ਤੁਹਾਡੇ ਨਾਲ 5 ਸਾਲ ਦਾ ਜਾਂ ਘਟ ਉਮਰ ਦਾ ਬੱਚਾ ਹੈ ਤਾਂ ਉਸ ਲਈ ਟਿਕਟ ਬੁਕਿੰਗ ਆਈਆਰਸੀਟੀਸੀ ਦੇ ਬੁਕਿੰਗ ਕਾਉਂਟਰਸ ਤੋਂ ਹੀ ਕੀਤੀ ਜਾ ਸਕੇਗੀ। ਟੂਰ ਲਈ ਬੁਕਿੰਗ ਕਰਨ ਤੋਂ ਪਹਿਲਾਂ ਚੈੱਕ ਕਰ ਲਵੋ ਕਿ ਤੁਹਾਡੇ ਪਾਸਪੋਰਟ ਦੀ ਵੈਲਡਿਟੀ ਘਟ ਤੋਂ ਘਟ 6 ਮਹੀਨੇ ਬਾਕੀ ਹੋਵੇ।