
ਕੋਵਲਮ ਦੇ ਬੀਚ ਦੁਨੀਆ ਵਿਚ ਪ੍ਰਸਿੱਧ ਹਨ।
ਨਵੀਂ ਦਿੱਲੀ: ਸਰਦੀ ਦੇ ਮੌਸਮ ਵਿਚ ਉੱਤਰ ਭਾਰਤ ਵਿਚ ਕੜਾਕੇ ਦੀ ਠੰਡ ਪੈਂਦੀ ਹੈ। ਜੇ ਤੁਸੀਂ ਇਸ ਮੌਸਮ ਵਿਚ ਵਿਕੇਸ਼ਨ ਤੇ ਜਾਣ ਦੀ ਪਲੈਨਿੰਗ ਕਰ ਰਹੇ ਹੋ ਤਾਂ ਦੱਖਣੀ ਭਾਰਤ ਤੁਹਾਨੂੰ ਕਾਫੀ ਪਸੰਦ ਆਵੇਗਾ। ਦੇਸ਼ ਦੇ ਸਭ ਤੋਂ ਪਸੰਦੀਦਾ ਟੂਰਿਸਟ ਡੇਸਟੀਨੇਸ਼ਨ ਵਿਚ ਗੋਆ ਹਮੇਸ਼ਾ ਤੋਂ ਟੌਪ ਤੇ ਰਿਹਾ ਹੈ। ਪਰ ਦਸੰਬਰ ਵਿਚ ਗੋਆ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਵਧ ਜਾਂਦੀ ਹੈ।
Photoਕਿਉਂ ਕਿ ਇਸ ਸਮੇਂ ਮੌਸਮ ਕਾਫੀ ਸੁਹਾਵਨਾ ਹੁੰਦਾ ਹੈ ਅਤੇ ਕ੍ਰਿਸਮਸ-ਨਿਊ ਈਅਰ ਮਨਾਉਣ ਲਈ ਲੋਕ ਪਹੁੰਚਦੇ ਹਨ। ਦੱਖਣੀ ਭਾਰਤ ਘੁੰਮਣ ਦਾ ਮਨ ਬਣੇ ਰਹੇ ਹੋ ਤਾਂ ਕਰਨਾਟਕ ਦੇ ਗੋਕਰਣ ਜਾ ਸਕਦੇ ਹੋ। ਗੋਕਰਣ ਦੀ ਯਾਤਰਾ ਵਿਚ ਤੁਸੀਂ ਬੀਚ ਦਾ ਮਜ਼ਾ ਲੈ ਸਕਦੇ ਹੋ। ਇੱਥੇ ਦਾ ਬਿਹਤਰੀਨ ਕੁਦਰਤੀ ਮਾਹੌਲ ਯਾਤਰੀਆਂ ਨੂੰ ਬਹੁਤ ਲਭਾਉਂਦਾ ਹੈ। ਇਸ ਤੋਂ ਇਲਾਵਾ ਗੋਕਰਣ ਦੀ ਯਾਤਰਾ ਧਰਮ ਨਾਲ ਜੋੜ ਕੇ ਵੀ ਕਰ ਸਕਦੇ ਹੋ।
Photoਹੈਵਲਾਕ ਆਈਲੈਂਡ ਅੰਡਮਾਨ-ਨਿਕੋਬਾਰ ਦੀਪਸਮੂਹ ਤੇ ਸਥਿਤ ਹੈ। ਇਹ ਹਨੀਮੂਨ ਕਪਲਸ ਲਈ ਅੰਡਮਾਨ ਵਿਚ ਬੈਸਟ ਰੋਮਾਂਟਿਕ ਡੈਸਟੀਨੇਸ਼ਨ ਵੀ ਹਨ। ਇੱਥੇ ਚਮਕਦੀ ਰੇਤ ਤੇ ਸਨਸੈਟ ਦੇਖਣ ਦਾ ਵੱਖਰਾ ਹੀ ਮਜ਼ਾ ਹੈ। ਕਰਨਾਟਕ ਦੇ ਬੋਲਾਰੀ ਜ਼ਿਲ੍ਹੇ ਵਿਚ ਸਥਿਤ ਹੈ ਬੇਹੱਦ ਖੂਬਸੂਰਤ ਅਤੇ ਇਤਿਹਾਸਿਕ ਪਿੰਡ ਹੰਪੀ। ਤੁੰਗਭਰਦ ਨਦੀ ਦੇ ਦੱਖਣੀ ਕਿਨਾਰਿਆਂ ਤੇ ਸਥਿਤ ਹੰਪੀ ਖੂਬਸੂਰਤ ਹੋਣ ਦੇ ਨਾਲ-ਨਾਲ ਇਤਿਹਾਸਿਕ ਰੂਪ ਤੋਂ ਵੀ ਕਾਫੀ ਮਸ਼ਹੂਰ ਹੈ।
Photo 7ਵੀਂ ਸਦੀ ਵਿਚ ਬਣਿਆ ਹਿੰਦੂ ਵਿਰੂਪਕਸ਼ਾ ਮੰਦਰ, ਵਿਟੂਲਾ ਮੰਦਿਰ ਅਤੇ ਪੱਥਰਾਂ ਨਾਲ ਬਣੇ ਰਥ ਲਈ ਵੀ ਹੰਪੀ ਦੁਨੀਆ ਵਿਚ ਪ੍ਰਸਿੱਧ ਹੈ। ਤਮਿਲਨਾਡੂ ਵਿਚ ਸੁਦੂਰ ਦੱਖਣ ਤਟ ਤੇ ਵਸੇ ਕੰਨਿਆ ਕੁਮਾਰੀ ਸ਼ਹਿਰ ਦਾ ਸੈਰ ਸਪਾਟਾ ਸਥਾਨ ਦੇ ਰੂਪ ਵਿਚ ਅਪਣਾ ਮਹੱਤਵ ਹੈ।
Photoਦੂਰ-ਦੂਰ ਫੈਲੇ ਸਮੁੰਦਰ ਦੀਆਂ ਵਿਸ਼ਾਲ ਲਹਿਰਾਂ ਦੇ ਬੀਚ ਸੂਰਜ ਦਾ ਚੜ੍ਹਨਾ ਅਤੇ ਸੂਰਜ ਦਾ ਛਿਪਣਾ ਬਹੁਤ ਹੀ ਸੁੰਦਰ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇੱਥੇ ਕਈ ਸਥਾਨ ਅਜਿਹੇ ਹਨ ਜਿੱਥੇ ਤੁਸੀਂ ਘੁੰਮ ਸਕਦੇ ਹੋ।
Photoਕੇਰਲ ਦੇ ਤਿਰੂਵਨੰਤਪੁਰਮ ਜ਼ਿਲ੍ਹੇ ਵਿਚ ਸਥਿਤ ਕੋਵਲਮ ਅਪਣੇ ਖੂਬਸੂਰਤ ਬੀਚ ਅਤੇ ਤਾੜ ਦੇ ਦਰਖ਼ਤਾਂ ਲਈ ਪ੍ਰਸਿੱਧ ਹੈ। ਕੋਵਲਮ ਦੇ ਬੀਚ ਦੁਨੀਆ ਵਿਚ ਪ੍ਰਸਿੱਧ ਹਨ। ਇੱਥੇ ਸਾਗਰ ਦੀਆਂ ਲਹਿਰਾਂ ਯਾਤਰੀਆਂ ਨੂੰ ਆਕਰਸ਼ਿਤ ਕਰਦੀਆਂ ਹਨ। ਇਸ ਤੋਂ ਇਲਾਵਾ ਇੱਥੇ ਤੁਸੀਂ ਵਾਟਰ ਸਪੋਰਟਸ ਦਾ ਅਨੰਦ ਵੀ ਉਠਾ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।