
ਕੁਦਰਤ ਦਾ ਹਰ ਰੰਗ ਵੇਖਣ ਨੂੰ ਮਿਲੇਗਾ ਪੱਬਰ ਵੈਲੀ ਵਿਚ
ਨਵੀਂ ਦਿੱਲੀ: ਪੱਬਰ ਵੈਲੀ ਕੁਦਰਤ ਦੀ ਗੋਦ ਵਿਚ ਵਸੀ ਬੇਹੱਦ ਸ਼ਾਨਦਾਰ ਜਗ੍ਹਾ ਹੈ। ਇਹ ਥਾਂ ਹਿਮਾਚਲ ਕੋਲ ਹੈ । ਇਹ ਭਾਰਤ ਦੀ ਬੈਸਟ ਆਫਬੀਟ ਡੈਸਿਟਨੇਸ਼ਨਸ ਵਿਚੋਂ ਇਕ ਹੈ। ਇੱਥੇ ਹਰ ਪ੍ਰਕਾਰ ਦੇ ਦਰੱਖ਼ਤ, ਨਦੀਆਂ ਦੀਆਂ ਲਹਿਰਾਂ ਅਤੇ ਝਰਨੇ ਇਸ ਥਾਂ ਦੀ ਖ਼ੂਬਸੂਰਤੀ ਵਿਚ ਚਾਰ ਚੰਦ ਲਗਾਉਂਦੇ ਹਨ। ਇਸ ਤੋਂ ਇਲਾਵਾ ਇੱਥੇ ਦੇ ਰਿਜ਼ਰਵ ਫਾਰੈਸਟ ਅਤੇ ਕੁਦਰਤੀ ਪਾਰਕ ਦੇਖ ਕੇ ਤਾਂ ਕੋਈ ਵੀ ਇਸ ਜਗ੍ਹਾ ਦਾ ਦੀਵਾਨਾ ਹੋ ਜਾਵੇਗਾ।
Pabbar Velly
ਪੱਬਰ ਵੈਲੀ ਘੁੰਮਣ ਲਈ ਸਭ ਤੋਂ ਵਧੀਆ ਸਥਾਨ ਮੰਨਿਆ ਜਾਂਦਾ ਹੈ। ਪੱਬਰ ਵੈਲੀ ਨਾ ਕੇਵਲ ਅਪਣੀ ਖ਼ੂਬਸੂਰਤੀ ਲਈ ਪ੍ਰਸਿੱਧ ਹੈ ਬਲਕਿ ਇੱਥੇ ਦੇ ਟ੍ਰੈਕਸ ਵੀ ਯਾਤਰੀਆਂ ਲਈ ਖਿੱਚ ਦਾ ਕੇਂਦਰ ਹਨ। ਇਹਨਾਂ ਵਿਚ ਗਡਸਰੀ, ਜੰਗਲਿਕ, ਰੁਪਿਨ ਪਾਸ, ਰੋਹਰੂ ਅਤੇ ਖਾਰਾ ਪੱਥਰ ਟ੍ਰੈਕਸ ਸ਼ਾਮਲ ਹਨ। ਇਹਨਾਂ ਰਸਤਿਆਂ 'ਤੇ ਸੰਘਣੇ ਜੰਗਲ, ਨਦੀਆਂ ਝਰਨੇ, ਕੁਦਰਤੀ ਨਜ਼ਾਰੇ ਦੇਖਣ ਨੂੰ ਮਿਲਣਗੇ।
pabbar Velly
ਪੱਬਰ ਵਿਚ ਦੇਵਦਾਰ ਅਤੇ ਓਕੇ ਦੇ ਬਿਹਤਰੀਨ ਜੰਗਲ ਹਨ ਜਿਹਨਾਂ ਨੂੰ ਦੇਖ ਕੇ ਲਗਦਾ ਹੈ ਕਿ ਕਿਸੇ ਨੇ ਇਹਨਾਂ ਨੂੰ ਪੂਰੀ ਰੀਝ ਨਾਲ ਸਜਾਇਆ ਹੋਵੇ। ਹਾਲਾਂਕਿ ਇਹ ਸਾਰਾ ਕੁੱਝ ਕੁਦਰਤ ਦਾ ਰਚਿਆ ਹੋਇਆ ਹੈ। ਇਸ ਤੋਂ ਇਲਾਵਾ ਉੱਚੇ-ਉੱਚੇ ਪਹਾੜਾਂ ਤੇ ਜੰਮੀ ਬਰਫ਼ ਵੀ ਯਾਤਰੀਆਂ ਨੂੰ ਅਪਣੇ ਵੱਲ ਆਕਰਸ਼ਿਤ ਕਰਦੀ ਹੈ। ਇਸ ਖ਼ੂਬਸੂਰਤ ਜਗ੍ਹਾ 'ਤੇ ਕਿਸੇ ਵੀ ਮੌਸਮ ਵਿਚ ਜਾ ਸਕਦੇ ਹਾਂ। ਮਾਨਸੂਨ ਦੇ ਮੌਸਮ ਵਿਚ ਇੱਥੇ ਨਹੀਂ ਜਾਣਾ ਚਾਹੀਦਾ ਇਸ ਨਾਲ ਜਾਨ ਦਾ ਖ਼ਤਰਾ ਬਣ ਸਕਦਾ ਹੈ।