ਇੱਥੋਂ ਦੀ ਮਿੱਟੀ ਹੈ ਬੇਹੱਦ ਖ਼ਾਸ, ਹੁੰਦੀਆਂ ਹਨ ਬਿਮਾਰੀਆਂ ਦੂਰ!
Published : Dec 30, 2019, 11:27 am IST
Updated : Dec 30, 2019, 11:27 am IST
SHARE ARTICLE
The oasis of america in huacachina and its legend of therapeutic
The oasis of america in huacachina and its legend of therapeutic

ਉਹ ਅਚਾਨਕ ਉੱਥੋਂ ਭੱਜਣ ਲੱਗੀ ਅਤੇ ਇਸ ਦੌਰਾਨ ਉਸ ਦਾ ਸ਼ੀਸ਼ਾ ਉੱਥੇ ਹੀ ਡਿੱਗ ਗਿਆ।

ਨਵੀਂ ਦਿੱਲੀ: ਤੁਸੀਂ ਭਾਰਤ ਦੇ ਕਈ ਅਜਿਹੇ ਜਲ ਸਰੋਤ ਜਾਂ ਝੀਲਾਂ ਬਾਰੇ ਸੁਣਿਆ ਹੋਵੇਗਾ ਜਿੱਥੇ ਨਹਾਉਣ ਨਾਲ ਗੰਭੀਰ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਇਸ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਇਹ ਤਾਂ ਨਹੀਂ ਪਤਾ ਪਰ ਲੋਕਾਂ ਨੂੰ ਇਹ ਜਗ੍ਹਾ ਬਹੁਤ ਪਸੰਦ ਆ ਰਹੀ ਹੈ। ਪੇਰੂ ਵਿਚ ਹੁਆਕਾਚਾਇਨਾ ਵਿਚ ਇਕ ਝੀਲ ਸਥਿਤ ਹੈ ਅਤੇ ਹੌਲੀ ਹੌਲੀ ਦੁਨੀਆਭਰ ਤੋਂ ਟੂਰਿਸਟਾਂ ਵਿਚ ਪਾਪੁਲਰ ਹੋ ਰਹੀ ਹੈ।

PhotoPhotoਇੰਟਰਨੈਟ ਤੇ ਮੌਜੂਦ ਅੰਕੜਿਆਂ ਮੁਤਾਬਕ ਇਸ ਖੇਤਰ ਦੀ ਕੁੱਲ ਆਬਾਦੀ 100 ਲੋਕਾਂ ਦੀ ਹੈ ਪਰ ਇੱਥੇ ਹਰ ਸਾਲ 10 ਹਜ਼ਾਰ ਤੋਂ ਵੀ ਜ਼ਿਆਦਾ ਯਾਤਰੀ ਆਉਂਦੇ ਹਨ। ਇਹ ਝੀਲ ਓਏਸਿਸ ਆਫ ਅਮਰੀਕਾ ਦੇ ਨਾਮ ਨਾਲ ਮਸ਼ਹੂਰ ਹੈ ਅਤੇ ਇਸ ਦੇ ਨੇੜੇ ਤੇੜੇ ਰੇਤ ਦੇ ਉੱਚੇ ਟਿੱਲੇ ਵੀ ਹਨ। ਇਸ ਝੀਲ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੇ ਪਾਣੀ ਅਤੇ ਮਿੱਟੀ ਵਿਚ ਅਜਿਹਾ ਜਾਦੂ ਹੈ ਕਿ ਇਸ ਦੇ ਪਾਣੀ ਵਿਚ ਨਹਾਉਣ ਜਾਂ ਫਿਰ ਸ਼ਰੀਰ ਤੇ ਮਿੱਟੀ ਲਗਾਉਣ ਨਾਲ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ।

PhotoPhoto ਇੱਥੇ ਰਹਿਣ ਵਾਲੇ ਲੋਕਾਂ ਤੋਂ ਇਲਾਵਾ ਟੂਰਿਸਟ ਵੀ ਇਸ ਝੀਲ ਵਿਚ ਡੁੱਬਕੀ ਲਗਾਉਂਦੇ ਹਨ ਅਤੇ ਇਸ ਦੀ ਮਿੱਟੀ ਦਾ ਲੇਪ ਸ਼ਰੀਰ ਤੇ ਲਗਾਉਂਦੇ ਹਨ। ਇਕ ਅਜਿਹੀ ਝੀਲ ਵੀ ਹੈ ਜਿਸ ਦੀ ਕਹਾਣੀ ਬਹੁਤ ਦਿਲਚਸਪ ਹੈ। ਕਿਹਾ ਜਾਂਦਾ ਹੈ ਕਿ ਜਦੋਂ ਇਕ ਰਾਜਕੁਮਾਰੀ ਨੇ ਨਹਾਉਣ ਲਈ ਕੱਪੜੇ ਉਤਾਰੇ ਤਾਂ ਉਸ ਦੀ ਨਜ਼ਰ ਅਪਣੇ ਸ਼ੀਸ਼ੇ ਤੇ ਪਈ ਜਿਸ ਵਿਚ ਇਕ ਸ਼ਿਕਾਰੀ ਉਸ ਦੇ ਵੱਲ ਆ ਰਿਹਾ ਸੀ।

PhotoPhoto ਉਹ ਅਚਾਨਕ ਉੱਥੋਂ ਭੱਜਣ ਲੱਗੀ ਅਤੇ ਇਸ ਦੌਰਾਨ ਉਸ ਦਾ ਸ਼ੀਸ਼ਾ ਉੱਥੇ ਹੀ ਡਿੱਗ ਗਿਆ। ਜਿਸ ਨੇ ਇਕ ਝੀਲ ਦਾ ਰੂਪ ਲੈ ਲਿਆ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਜਦੋਂ ਉਹ ਭੱਜ ਰਹੀ ਸੀ ਤਾਂ ਜਿਹੜੀ ਰੇਤ ਉਸ ਨਾਲ ਉਸ ਰੇਤ ਨੇ ਟਿੱਲੇ ਦਾ ਰੂਪ ਲੈ ਲਿਆ।

PhotoPhotoਮੰਨਿਆ ਜਾਂਦਾ ਹੈ ਕਿ ਉਹ ਰਾਜਕੁਮਾਰੀ ਇਸ ਝੀਲ ਵਿਚ ਇਕ ਜਲਪਰੀ ਦੇ ਰੂਪ ਵਿਚ ਰਹਿੰਦੀ ਹੈ ਅਤੇ ਸਿਰਫ ਕੁੱਝ ਹੀ ਟੂਰਿਸਟਾਂ ਨੂੰ ਦਿਖਾਈ ਦਿੰਦੀ ਹੈ। ਕਿਹਾ ਜਾਂਦਾ ਹੈ ਕਿ ਉਹ ਉਹਨਾਂ ਨੂੰ ਦੇਖ ਕੇ ਗਾਣਾ ਵੀ ਗਾਉਂਦੀ ਹੈ। ਜਿਹੜੇ ਯਾਤਰੀਆਂ ਨੂੰ ਉਹ ਜਲਪਰੀ ਦਿਖਾਈ ਦਿੰਦੀ ਹੈ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement