ਫਲਦਾਰ ਤੇ ਪੱਤਝੜੀ ਬੂਟਿਆਂ ਦੀਆਂ ਬਿਮਾਰੀਆਂ ਤੇ ਰੋਕਥਾਮ
Published : Dec 25, 2019, 5:45 pm IST
Updated : Dec 25, 2019, 5:45 pm IST
SHARE ARTICLE
Fruits
Fruits

ਫਲਦਾਰ ਬੂਟਿਆਂ ਦੀ ਪੈਦਾਵਾਰ 'ਚ ਨੁਕਸਾਨ ਲਈ ਬਿਮਾਰੀਆਂ ਮੁੱਖ ਤੌਰ 'ਤੇ ਜ਼ਿੰਮੇਵਾਰ ਹੁੰਦੀਆਂ ਹਨ। ਸਰਦੀ ਦਾ ਮੌਸਮ...

ਚੰਡੀਗੜ੍ਹ: ਫਲਦਾਰ ਬੂਟਿਆਂ ਦੀ ਪੈਦਾਵਾਰ 'ਚ ਨੁਕਸਾਨ ਲਈ ਬਿਮਾਰੀਆਂ ਮੁੱਖ ਤੌਰ 'ਤੇ ਜ਼ਿੰਮੇਵਾਰ ਹੁੰਦੀਆਂ ਹਨ। ਸਰਦੀ ਦਾ ਮੌਸਮ ਪੱਤਝੜੀ ਫਲਦਾਰ ਬੂਟਿਆਂ, ਨਾਸ਼ਪਾਤੀ, ਆੜੂ, ਅਲੂਚੇ ਤੇ ਅੰਗੂਰ ਆਦਿ 'ਚ ਬਿਮਾਰੀਆਂ ਲਈ ਅਨੁਕੂਲ ਹੁੰਦਾ ਹੈ। ਸਰਦ ਮੌਸਮ 'ਚ ਬੂਟਿਆਂ 'ਤੇ ਬਿਮਾਰੀ ਦਾ ਹਮਲਾ ਤੇਜ਼ੀ ਨਾਲ ਵੱਧਦਾ ਹੈ ਤੇ ਸਿੱਟੇ ਵਜੋਂ ਬਾਗ਼ਬਾਨਾਂ ਦਾ ਵੱਡਾ ਵਿੱਤੀ ਨੁਕਸਾਨ ਹੁੰਦਾ ਹੈ।

Fruit Plants Fruit Plants

ਨਾਸ਼ਪਾਤੀ: ਸਰਦੀ ਦੌਰਾਨ ਫਲਦਾਰ ਬੂਟਿਆਂ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲੀਆਂ ਬਿਮਾਰੀਆਂ 'ਚ ਨਾਸ਼ਪਾਤੀ ਦੀਆਂ ਕਰੂੰਬਲਾ ਤੇ ਫਲਾਂ ਦਾ ਸਾੜਾ, ਛਿੱਲ ਦਾ ਕੋਹੜ, ਜੜ੍ਹਾਂ ਤੇ ਲੱਕੜੀ ਦਾ ਗਾਲ਼ਾ ਪ੍ਰਮੁੱਖ ਹਨ।

ਕਰੂੰਬਲਾਂ ਤੇ ਫਲਾਂ ਦਾ ਸਾੜਾ ਤੇ ਛਿੱਲ ਦਾ ਕੋਹੜ

ਇਹ ਰੋਗ ਅਣਗੌਲੇ ਬਾਗ਼ਾਂ 'ਚ ਅਕਸਰ ਦਿਖਾਈ ਦਿੰਦਾ ਹੈ। ਬਿਮਾਰੀ ਵਾਲੀ ਉੱਲੀ ਸਰਦੀ ਦੇ ਮੌਸਮ ਦੌਰਾਨ ਪੁਰਾਣੇ ਤਣੇ ਉੱਤੇ ਬਣੇ ਕੋਹੜ ਦੇ ਧੱਬਿਆਂ 'ਚ ਜਿਊਂਦੀ ਰਹਿੰਦੀ ਹੈ। ਇਸ ਬਿਮਾਰੀ ਦੀ ਉੱਲੀ ਕਈ ਤਰ੍ਹਾਂ ਦੇ ਦਰੱਖ਼ਤਾਂ ਨੂੰ ਬਿਮਾਰੀ ਦਿੰਦੀ ਹੈ। ਪੱਤੇ ਡਿੱਗਣ ਨਾਲ ਪਏ ਨਵੇਂ ਨਿਸ਼ਾਨ ਤੇ ਉਨ੍ਹਾਂ 'ਚ ਆਈਆਂ ਤਰੇੜਾਂ 'ਤੇ ਬਿਮਾਰੀ ਦਾ ਹੱਲਾ ਹੋ ਜਾਂਦਾ ਹੈ। ਅੱਖਾਂ, ਟਾਹਣੀਆਂ, ਖੂੰਘੀਆਂ ਤੇ ਜੋੜਾਂ ਉੱਤੇ ਲੰਬੂਤਰੇ ਦਾਗ਼ ਪੈ ਜਾਂਦੇ ਹਨ।

Fruit Plants Fruit Plants

ਜਿਵੇਂ-ਜਿਵੇਂ ਇਹ ਦਾਗ਼ ਵੱਡੇ ਹੁਦੇ ਹਨ, ਇਨ੍ਹਾਂ ਵਿਚਕਾਰਲਾ ਹਿੱਸਾ ਅੰਦਰ ਨੂੰ ਧੱਸਦਾ ਜਾਂਦਾ ਹੈ। ਇਸ ਤਰ੍ਹਾਂ ਕਿਨਾਰੇ ਨੇੜੇਲੇ ਛਿਲਕੇ ਨੂੰ ਵੀ ਦਾਗ਼ੀ ਕਰ ਦਿੰਦੇ ਹਨ। ਰੋਗੀ ਛਿੱਲ ਉੱਤੇ ਵੀ ਉੱਲੀ ਜੰਮੀ ਰਹਿੰਦੀ ਹੈ। ਪੱਤਿਆਂ 'ਤੇ ਛੋਟੇ-ਛੋਟੇ ਭੂਰੇ ਅੰਡਾਕਾਰ ਜ਼ਖ਼ਮਾਂ ਦੇ ਨਿਸ਼ਾਨ ਪੈ ਜਾਂਦੇ ਹਨ। ਇਸ ਬਿਮਾਰੀ ਦੇ ਹਮਲੇ ਨਾਲ ਫਲ ਕਾਲੇ ਪੈ ਜਾਂਦੇ ਹਨ।

Fruit Plants Fruit Plants

ਰੋਕਥਾਮ: ਰੋਗੀ ਛਿੱਲ ਤੇ ਇਸ ਦੇ ਨਾਲ ਲਗਦੀ 2 ਸੈਂਟੀਮੀਟਰ ਤਕ ਦੀ ਤੰਦਰੁਸਤ ਛਿੱਲ ਨੂੰ ਖੁਰਚ ਕੇ ਨਸ਼ਟ ਕਰ ਦਿਓ। ਸੁੱਕੀਆਂ ਤੇ ਰੋਗੀ ਟਾਹਣੀਆਂ ਨੂੰ ਕੱਟ ਦੇਵੋ। ਰੋਗੀ ਮੁਆਦ ਨੂੰ ਨਸ਼ਟ ਕਰ ਦੇਵੋ। ਟੱਕਾਂ ਉੱਤੇ ਬੋਰਡੋਂ ਪੇਸਟ ਦਾ ਲੇਪ ਕਰੋ। ਬਿਮਾਰੀ ਦੀ ਸੁਚੱਜੀ ਰੋਕਥਾਮ ਲਈ ਬੋਰਡੋ ਮਿਸ਼ਰਣ (2:2:250) ਦਾ ਜਨਵਰੀ ਮਹੀਨੇ ਦੌਰਾਨ ਛਿੜਕਾਅ ਕਰੋ।

ਜੜ੍ਹਾਂ ਤੇ ਲੱਕੜੀ ਦਾ ਗਾਲ਼ਾ ਇਹ ਇਕ ਉੱਲੀ ਰੋਗ ਹੈ। ਭਾਰੀਆਂ ਜ਼ਮੀਨਾਂ, ਜਿੱਥੇ ਪਾਣੀ ਖੜ੍ਹਨ ਕਰਕੇ ਜੜ੍ਹਾਂ ਦੁਆਲੇ ਵਧੇਰੇ ਸਿੱਲ੍ਹ ਰਹਿੰਦੀ ਹੋਵੇ, ਉੱਥੇ ਇਹ ਬਿਮਾਰੀ ਜ਼ਿਆਦਾ ਆਉਂਦੀ ਹੈ। ਇਸ ਬਿਮਾਰੀ ਦੀ ਉੱਲੀ ਕਈ ਕਿਸਮਾਂ ਦੇ ਦਰੱਖ਼ਤਾਂ 'ਤੇ ਬਿਮਾਰੀ ਲਾ ਸਕਦੀ ਹੈ। ਜੇ ਸਿਆਲ ਦੀ ਰੁੱਤ ਦੌਰਾਨ ਨਾਸ਼ਪਾਤੀ ਦੇ ਬਾਗ਼ਾਂ 'ਚ ਜ਼ਿਆਦਾ ਪਾਣੀ ਮੰਗਣ ਵਾਲੀ ਫ਼ਸਲ ਲਗਾਈ ਗਈ ਹੋਵੇ ਤਾਂ ਅਜਿਹੇ ਹਾਲਾਤ ਵਿਚ ਵੀ ਬਿਮਾਰੀ ਜ਼ਿਆਦਾ ਵਧਦੀ ਹੈ। ਇਹ ਬਿਮਾਰੀ ਤਣੇ ਤੇ ਜੜ੍ਹਾਂ ਉੱਪਰ ਪਏ ਜ਼ਖ਼ਮਾਂ ਤੋਂ ਲੱਗ ਜਾਂਦੀ ਹੈ।

ਰੋਗੀ ਜੜ੍ਹਾਂ ਸਿਹਤਮੰਦ ਬੂਟਿਆਂ ਦੀਆਂ ਜੜ੍ਹਾਂ ਨੂੰ ਵੀ ਲਾਗ ਲਗਾ ਦਿੰਦੀਆਂ ਹਨ। ਇਸ ਦੇ ਹਮਲੇ ਨਾਲ ਜੜ੍ਹ ਦੀ ਲੱਕੜ ਤੇ ਛਿੱਲ ਗਲ਼ ਕੇ ਭੂਰੀ ਹੋ ਜਾਂਦੀ ਹੈ। ਜੋੜਾਂ ਤੇ ਵਿਰਲਾਂ ਵਿਚਕਾਰ ਉੱਲੀ ਦੇ ਚਿੱਟੇ ਰੇਸ਼ੇ ਸਾਫ਼ ਵਿਖਾਈ ਦਿੰਦੇ ਹਨ। ਬਿਮਾਰ ਬੂਟੇ ਮੁਰਝਾਏ ਹੋਏ ਲਗਦੇ ਹਨ ਤੇ ਉਨ੍ਹਾਂ ਦੇ ਪੱਤੇ ਛੇਤੀ ਝੜ ਜਾਂਦੇ ਹਨ। ਮਰਨ ਤੋਂ ਪਹਿਲਾਂ ਬੂਟੇ ਨੂੰ ਫਲ ਜ਼ਿਆਦਾ ਲਗਦਾ ਹੈ। ਜੜ੍ਹਾਂ ਗਲਣ ਕਾਰਨ ਭਾਰੇ ਬੂਟੇ ਡਿੱਗ ਪੈਂਦੇ ਹਨ। ਟਾਹਣੀਆਂ ਵੀ ਝੁਲਸੀਆਂ ਨਜ਼ਰ ਆਉਂਦੀਆਂ ਹਨ। ਜ਼ਿਆਦਾ ਬਿਮਾਰੀ ਸਮੇਂ ਮੁੱਖ ਤਣੇ ਅਤੇ ਜੜ੍ਹਾਂ ਉੱਪਰ ਗਿੱਦੜ-ਪੀੜ੍ਹੀਆਂ ਬਣ ਜਾਂਦੀਆਂ ਹਨ।

ਰੋਕਥਾਮ: ਤਣੇ ਦੇ ਨਾਲ ਜ਼ਿਆਦਾ ਮਿੱਟੀ ਨਾ ਚੜ੍ਹਾਓ। ਗੋਡੀ ਕਰਨ ਲੱਗਿਆਂ ਬੂਟਿਆਂ ਦੀਆਂ ਜੜ੍ਹਾਂ ਨੂੰ ਜ਼ਖ਼ਮੀ ਹੋਣ ਤੋਂ ਬਚਾਓ, ਕਿਉਂਕਿ ਜ਼ਖ਼ਮੀ ਜੜ੍ਹਾਂ 'ਤੇ ਉੱਲੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਜਿਹੜੀਆਂ ਫ਼ਸਲਾਂ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਹੋਵੇ, ਉਨ੍ਹਾਂ ਨੂੰ ਸਰਦੀਆਂ ਦੇ ਮੌਸਮ ਦੌਰਾਨ ਬਾਗ਼ 'ਚ ਨਾ ਬੀਜੋ।

ਛਿੱਲ ਦਾ ਸਾੜਾ ਤੇ ਗੂੰਦ ਰੋਗ

ਆੜੂ ਅਤੇ ਅਲੂਚੇ ਵਿਚ ਇਹ ਬਿਮਾਰੀ ਬੈਕਟੀਰੀਆ ਕਾਰਨ ਲੱਗਦੀ ਹੈ। ਸਰਦੀ ਦਾ ਤਾਪਮਾਨ ਇਸ ਬਿਮਾਰੀ ਦੇ ਵਾਧੇ 'ਚ ਸਹਾਈ ਹੁੰਦਾ ਹੈ। ਇਹ ਬਿਮਾਰੀ ਸਰਦੀ ਰੁੱਤ ਖ਼ਤਮ ਹੋਣ ਤੋਂ ਬਾਅਦ ਅਤੇ ਬੂਟਿਆਂ ਦੇ ਵਾਧੇ ਵੇਲੇ ਬਹੁਤ ਵਧਦੀ ਹੈ। ਕੀੜੇ ਤੇ ਉੱਲੀ ਵਾਲੇ ਰੋਗਾਂ ਦੇ ਹਮਲੇ ਅਤੇ ਠੰਢ ਦੇ ਨੁਕਸਾਨ ਕਾਰਨ ਵੀ ਗੂੰਦ ਨਿਕਲ ਸਕਦੀ ਹੈ। ਗੂੰਦ ਤਣੇ, ਮੁੱਢ, ਟਹਿਣੀਆਂ, ਸ਼ਾਖਾ, ਖੁੰਘਿਆਂ, ਫੁੱਲ, ਬੰਦ ਅੱਖਾਂ ਤੇ ਫਲਾਂ ਉੱਤੇ ਦੇਖੀ ਜਾ ਸਕਦੀ ਹੈ।

ਆਮ ਤੌਰ 'ਤੇ ਮੁਢਲੇ ਤਣੇ ਅਤੇ ਮੁੱਖ ਟਹਿਣੀਆਂ ਉੱਤੇ ਇਸ ਦਾ ਜ਼ਿਆਦਾ ਅਸਰ ਹੁੰਦਾ ਹੈ। ਛਿੱਲ ਉਤੇ ਗੋਲ ਜਾਂ ਲੰਬੂਤਰੇ, ਸੁੰਗੜੇ ਜਿਹੇ ਗੂੜ੍ਹੇ ਭੂਰੇ ਰੰਗ ਦੇ ਖਟਾਸ ਦੀ ਬੋ ਮਾਰਨ ਵਾਲੇ ਛਾਲੇ ਨਜ਼ਰ ਆਉਂਦੇ ਹਨ। ਗੰਭੀਰ ਹਾਲਤ ਵਿਚ ਟਹਿਣੀਆਂ 'ਚ ਚੀਰ ਪੈ ਜਾਂਦੇ ਹਨ ਤੇ ਟਾਹਣੀਆਂ ਸੁੱਕ ਜਾਂਦੀਆਂ ਹਨ।

ਰੋਕਥਾਮ: ਜ਼ਖ਼ਮਾਂ ਨੂੰ ਸਾਫ਼ ਕਰ ਕੇ ਬੋਰਡੋਂ ਪੇਸਟ ਦਾ ਲੇਪ ਲਗਾਓ। ਇਹ ਲੇਪ ਤਣੇ ਤੇ ਸਾਰੀਆਂ ਟਹਿਣੀਆਂ 'ਤੇ ਕਰੋ। ਜਦੋਂ ਵੀ ਨਵੇਂ ਧੱਬੇ ਬਣਨ ਤਾਂ ਇਹ ਲੇਪ ਲਗਾਓ।

ਟਹਿਣੀਆਂ ਸੁੱਕਣ ਦਾ ਰੋਗ ਤੇ ਪੱਤਿਆਂ ਦੇ ਧੱਬੇ

ਇਹ ਅੰਗੂਰਾਂ ਦੀ ਬਹੁਤ ਭਿਆਨਕ ਬਿਮਾਰੀ ਹੈ। ਇਸ ਬਿਮਾਰੀ ਨਾਲ ਲਾਲ, ਭੁਰੇ ਤੋਂ ਕਾਲੇ ਰੰਗ ਦੇ ਗੋਲ ਧੱਬੇ ਪੱਤਿਆਂ, ਟਹਿਣੀਆਂ ਤੇ ਅੰਗੂਰਾਂ ਦੇ ਗੁੱਛਿਆਂ 'ਤੇ ਨਜ਼ਰ ਆਉਂਦੇ ਹਨ। ਨਵੀਆਂ ਕਰੂੰਬਲਾਂ ਅਤੇ ਟਹਿਣੀਆਂ ਤੇ ਅੰਦਰ ਧੱਸੇ, ਗੂੜ੍ਹੇ ਭੁਰੇ ਰੰਗ ਦੇ ਨਿਸ਼ਾਨ ਪੈ ਜਾਂਦੇ ਹਨ, ਜਿਨ੍ਹਾਂ ਕਰਕੇ ਟਹਿਣੀਆਂ ਕਰੂੰਬਲਾਂ ਤੋਂ ਪਿੱਛੇ ਵੱਲ ਨੂੰ ਮਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਪੱਤਿਆਂ ਤੇ ਧੱਬਿਆਂ ਵਿਚਲਾ ਹਿੱਸਾ ਡਿੱਗ ਜਾਂਦਾ ਹੈ, ਜਿਸ ਕਰਕੇ ਪੱਤਿਆਂ 'ਤੇ ਮੋਰੀਆਂ ਨਜ਼ਰ ਆਉਂਦੀਆਂ ਹਨ। ਇਹ ਧੱਬੇ ਫਲਾਂ ਉੱਤੇ ਪੰਛੀ ਦੀ ਅੱਖ ਵਰਗੇ ਨਜ਼ਰ ਆਉਂਦੇ ਹਨ। ਰੋਗੀ ਟਹਿਣੀਆਂ 'ਤੇ ਲੱਗੇ ਉੱਲੀ ਦੇ ਟਿਮਕਣੇ ਬਿਮਾਰੀ ਦੇ ਫ਼ੈਲਾਅ ਲਈ ਸਹਾਈ ਹੁੰਦੇ ਹਨ।

ਰੋਕਥਾਮ: ਬਾਗ਼ਾਂ 'ਚ ਸਾਫ਼-ਸਫ਼ਾਈ ਦਾ ਖ਼ਿਆਲ ਰੱਖੋ। ਜਨਵਰੀ-ਫਰਵਰੀ ਦੇ ਮਹੀਨੇ ਟਾਹਣੀਆਂ ਦੀ ਕਾਂਟ-ਛਾਂਟ ਕਰੋ। ਸਿੱਥਲ ਅਵਸਥਾ ਵਿਚ ਇਕ ਛਿੜਕਾਅ ਬੋਰਡੋ ਮਿਸਰਣ (2:2:250) ਦਾ 125 ਲੀਟਰ ਪਾਣੀ ਵਿਚ, ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਸਾਰੀ ਸੋਕ ਨੂੰ ਇਕੱਠਾ ਕਰ ਕੇ ਨਸ਼ਟ ਕਰ ਦੇਵੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement