
ਭਾਰਤ 'ਚ ਜਿੱਥੇ ਖੁੱਲ੍ਹੇ 'ਚ ਸ਼ੌਚ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ। ਉੱਥੇ ਅਮਰੀਕਾ 'ਚ ਅਜਿਹਾ ਸਮਾਰਟ ਪਖ਼ਾਨਾ ਬਣਾਇਆ ਗਿਆ ਹੈ ਜੋ ਵਿਅਕਤੀ ਦੇ ਮਲ਼ ਦੀ ਤੁਰੰਤ ਜਾਂਚ ..
ਅਮਰੀਕਾ : ਭਾਰਤ 'ਚ ਜਿੱਥੇ ਖੁੱਲ੍ਹੇ 'ਚ ਸ਼ੌਚ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ। ਉੱਥੇ ਅਮਰੀਕਾ 'ਚ ਅਜਿਹਾ ਸਮਾਰਟ ਪਖ਼ਾਨਾ ਬਣਾਇਆ ਗਿਆ ਹੈ ਜੋ ਵਿਅਕਤੀ ਦੇ ਮਲ਼ ਦੀ ਤੁਰੰਤ ਜਾਂਚ ਕਰ ਕੇ ਰਿਪੋਰਟ ਜਾਰੀ ਕਰ ਦੇਵੇਗਾ ਕਿ ਉਸ ਨੂੰ ਕੋਈ ਬਿਮਾਰੀ ਤਾਂ ਨਹੀਂ? ਜਾਂ ਉਸ ਦੇ ਮਲ਼ 'ਚ ਕਿਤੇ ਕੋਈ ਅਜਿਹੀ ਚੀਜ਼ ਤਾਂ ਨਹੀਂ, ਜਿਸ ਵੱਲ ਸਿਹਤ ਦੇ ਲਿਹਾਜ਼ ਨਾਲ ਧਿਆਨ ਦੇਣ ਦੀ ਲੋੜ ਹੈ। ਇਹ ਸਮਾਰਟ ਪਖ਼ਾਨਾ ਵਿਸਕਾਨਸਿਨ ਮੈਡੀਸਨ ਯੂਨੀਵਰਸਿਟੀ ਦੇ ਵਿਦਿਆਰਥੀ ਬੇਨ ਐਂਡਰਸਨ ਨੇ ਬਣਾਇਆ ਹੈ।
smart and digital toilet
ਐਂਡਰਸਨ ਅਨੁਸਾਰ ਇਹ ਸਮਾਰਟ ਪਖ਼ਾਨਾ ਦੱਸ ਦੇਵੇਗਾ ਕਿ ਵਿਅਕਤੀ ਨੇ ਕਿੰਨੀ ਕੌਫ਼ੀ ਜਾਂ ਸ਼ਰਾਬ ਪੀਤੀ ਹੈ। ਜੋ ਖਾਣਾ ਖਾਧਾ ਸੀ, ਉਹ ਠੀਕ ਤਰ੍ਹਾਂ ਪਚਿਆ ਹੈ ਜਾਂ ਨਹੀਂ। ਜੋ ਦਵਾਈਆਂ ਲਈਆਂ ਸਨ, ਉਨ੍ਹਾਂ ਦਾ ਅਸਰ ਹੋਇਆ ਜਾਂ ਵਿਅਰਥ ਰੁੜ੍ਹ ਗਈਆਂ। ਐਂਡਰਸਨ ਨੇ ਅੱਗੇ ਦੱਸਿਆ ਕਿ ਸਮਾਰਟ ਪਖ਼ਾਨਾ ਸਭ ਤੋਂ ਪਹਿਲਾਂ ਮਲ਼ਮੂਤਰ ਨੂੰ ਸਟੋਰ ਕਰਦਾ ਹੈ। ਇਸ ਤੋਂ ਬਾਅਦ ਮਲ ਅਤੇ ਪਿਸ਼ਾਬ ਨੂੰ ਵੱਖ-ਵੱਖ ਕਰ ਕੇ ਜਾਂਚ ਕਰਦਾ ਹੈ। ਇਹ ਕੰਮ ਪਖ਼ਾਨੇ 'ਚ ਲੱਗੀ ਖ਼ਾਸ ਪਾਈਪ ਦੇ ਜ਼ਰੀਏ ਹੁੰਦਾ ਹੈ। ਮਲ਼ਮੂਤਰ ਦੀ ਪੂਰੀ ਰਿਪੋਰਟ ਸਪੈਕਟੋਮੀਟਰ 'ਤੇ ਡਿਸਪਲੇ ਹੋ ਜਾਵੇਗੀ ਜੋ ਸੀਟ 'ਤੇ ਬੈਠੇ ਵਿਅਕਤੀ ਦੇ ਸਾਹਮਣੇ ਲੱਗੀ ਹੋਵੇਗੀ।
smart and digital toilet
ਐਂਡਰਸਨ ਅਤੇ ਉਸ ਦੇ ਸਾਥੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਲ਼ ਸਿਰਫ਼ ਵੇਸਟ ਨਹੀਂ, ਸਗੋਂ ਇਨਸਾਨ ਦੀ ਸਿਹਤ ਬਾਰੇ ਪੂਰੀ ਜਾਣਕਾਰੀ ਦੇ ਸਕਦਾ ਹੈ। ਇਹ ਇਕ ਕ੍ਰਾਂਤੀਕਾਰੀ ਪਖ਼ਾਨਾ ਹੈ, ਜਿਸ ਨੂੰ ਸਿਹਤ ਨਾਲ ਜੋੜਿਆ ਜਾ ਰਿਹਾ ਹੈ। ਅੱਗੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਰੋਜ਼-ਰੋਜ਼ ਦਾ ਡਾਟਾ ਇਕੱਠਾ ਰਹੇ, ਤਾਂਕਿ ਵਿਅਕਤੀ ਦੀ ਸਿਹਤ 'ਤੇ ਪੂਰੀ ਨਜ਼ਰ ਰੱਖੀ ਜਾ ਸਕੇ। ਟੀਮ ਅਜੇ ਇਸ 'ਤੇ ਕੰਮ ਕਰ ਰਹੀ ਹੈ ਅਤੇ ਤਿੰਨ ਮਹੀਨਿਆਂ 'ਚ ਪ੍ਰੋਟੋਟਾਈਪ ਤਿਆਰ ਕਰ ਲਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।