ਬਰਸੀ 'ਤੇ ਵਿਸ਼ੇਸ਼: ਸੱਭ ਤੋਂ ਵੱਧ ਪੜ੍ਹਿਆ ਤੇ ਸੁਲਾਹਿਆ ਜਾਣ ਵਾਲਾ ਨਾਵਲਕਾਰ ਡਾ. ਜਸਵੰਤ ਸਿੰਘ ਕੰਵਲ
Published : Feb 1, 2021, 7:31 am IST
Updated : Feb 1, 2021, 7:31 am IST
SHARE ARTICLE
Jaswant Singh Kanwal
Jaswant Singh Kanwal

ਜਸਵੰਤ ਸਿੰਘ ਕੰਵਲ ਖ਼ੁਸ਼ ਦਿਲ ਇਨਸਾਨ ਸੀ, ਦੂਰ ਅੰਦੇਸ਼ੀ ਸੋਚ ਰੱਖਣ ਵਾਲੇ ਲੇਖਕ ਦੀ ਕਲਪਨਾ ਦੀ ਉਡਾਰੀ ਬਹੁਤ ਬਲਵਾਨ ਸੀ।

ਨਾਵਲਕਾਰੀ ਦੇ ਖੇਤਰ ਵਿਚ ਸੱਭ ਤੋਂ ਵੱਧ ਨਾਵਲ ਲਿਖਣ ਵਾਲੇ ਨਾਨਕ ਸਿੰਘ ਜੀ ਸਨ ਪਰ ਉਨ੍ਹਾਂ ਦਾ ਵਾਰਸ ਜਸਵੰਤ ਸਿੰਘ ਕੰਵਲ ਜੀ ਬਣੇ। ਅੱਜ ਜਸਵੰਤ ਸਿੰਘ ਕੰਵਲ ਦਾ ਨਾਂ ਸੰਸਾਰ ਪ੍ਰਸਿੱਧ ਨਾਵਲਕਾਰਾਂ ਵਿਚ ਹੈ। ਵਾਰਸ ਸ਼ਾਹ ਦੀ ਹੀਰ ਪੜ੍ਹਨ ਨਾਲ ਹੀ ਕੰਵਲ ਸਾਹਿਤ ਵਲ ਰੁਚਿਤ ਹੋਇਆ। ਕੰਵਲ ਸਾਹਿਬ ਲੋਕਾਂ ਦੇ ਨਾਵਲਕਾਰ ਹਨ ਜਿਨ੍ਹਾਂ ਨੇ ਬੇਖ਼ੌਫ਼, ਨਿਡਰਤਾ, ਦਲੇਰੀ ਅਤੇ ਬੇਝਿਜਕ ਹੋ ਕੇ ਅਪਣੇ ਨਾਵਲਾਂ ਤੇ ਕਲਮ ਚਲਾਈ।  ਸਾਹਿਤ ਦਾ ਸੂਰਮਾ (ਯੋਧਾ) ਕੰਵਲ ਨੂੰ ਹੀ ਆਖਿਆ ਗਿਆ।

Nanak SinghNanak Singh

ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ 1919 ਨੂੰ ਮਾਤਾ ਹਰਨਾਮ ਕੌਰ ਦੀ ਕੁੱਖੋਂ, ਪਿਤਾ ਮਾਹਲਾ ਸਿੰਘ ਦੇ ਘਰ, ਦਾਦਾ ਪੰਜਾਬ ਸਿੰਘ (ਗਿੱਲ) ਦੇ ਵਿਹੜੇ ਪਿੰਡ ਢੁੱਡੀਕੇ ਵਿਖੇ ਹੋਇਆ। ਕਰਤਾਰ ਸਿੰਘ, ਹਰਬੰਸ ਸਿੰਘ ਦੋ ਭਰਾਵਾਂ ਦਾ ਭਰਾ ਅਤੇ ਕਰਤਾਰ ਕੌਰ, ਭਗਵਾਨ ਕੌਰ ਤੇ ਬਚਿੰਤ ਕੌਰ ਤਿੰਨ ਭੈਣਾਂ ਦਾ ਵੀਰ ਹੈ। ਉਨ੍ਹਾਂ ਦਾ ਵਿਆਹ 1943 ਨੂੰ ਸ੍ਰੀਮਤੀ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਬੇਟੀਆਂ ਤੇ ਇਕ ਬੇਟੇ ਨੇ ਜਨਮ ਲਿਆ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: ਅਮਰਜੀਤ ਕੌਰ, ਚਰਨਜੀਤ ਕੌਰ, ਸਵ: ਕਮਲਜੀਤ ਕੌਰ ਤੇ ਭੁਪਿੰਦਰ ਕੌਰ ਧੀਆਂ ਹਨ ਅਤੇ ਸਰਬਜੀਤ ਸਿੰਘ ਗਿੱਲ ਸਪੁੱਤਰ ਹੈ।

Jaswant Singh KanwalJaswant Singh Kanwal

ਪਿੰਡ ਢੁੱਡੀਕੇ ਇਕ ਭਜਨ ਬੰਦਗੀ ਵਾਲਾ ਫ਼ਕੀਰ ਰਹਿੰਦਾ ਸੀ, ਜਿਸ ਤੋਂ ਉਨ੍ਹਾਂ ਨੇ ਵੇਦਾਂਤ ਨੂੰ ਪੜ੍ਹ, ਗਿਆਨ ਹਾਸਲ ਕੀਤਾ। ਬਸ ਨੌਂ ਕੁ ਜਮਾਤਾਂ ਪੜ੍ਹੇ ਕੰਵਲ ਨੂੰ ਰੋਜ਼ੀ-ਰੋਟੀ ਲਈ ਮਲਾਇਆ ਦੇ ਜੰਗਲਾਂ ਵਿਚ ਥਾਈਲੈਂਡ ਦੀ ਸੀਮਾ ਨੇੜੇ ਪਹਿਰੇਦਾਰੀ ਰਾਤ ਦੀ ਕਰਨੀ ਪਈ। ਮਲਾਇਆ ਤੋਂ ਆ ਕੇ ਪਿੰਡ ਖੇਤੀਬਾੜੀ ਵੀ ਕਰਨੀ ਪਈ। ਕਿਤਾਬਾਂ ਲਾਹੌਰ ਤੋਂ ਖ਼ਰੀਦ ਕੇ ਲਿਆ ਕੇ ਪੜ੍ਹਦਾ ਸੀ। ਗੁਰੂ ਰਾਮਦਾਸ ਦੀ ਨਗਰੀ, ਅੰਮ੍ਰਿਤਸਰ ਵੀ ਨੌਕਰੀ ਕਰਨੀ ਪਈ।

Jaswant Singh KanwalJaswant Singh Kanwal

ਉਸ ਸਮੇਂ ਇਕ ਗਿਆਨੀ ਤੋਂ ਪਿੰਗਲ ਦੀ ਜਾਣਕਾਰੀ ਵੀ ਲਈ। ਖ਼ਿਆਲ ਜ਼ਿੰਦਗੀ ਬਾਰੇ ਉਨ੍ਹਾਂ ਦੀ ਪਹਿਲੀ ਕਿਤਾਬ ‘ਜੀਵਨ ਕਣੀਆਂ’ (1944) ਵਿਚ ਛਪੀ। ਉਸ ਤੋਂ ਬਾਅਦ ਅੱਜ ਤਕ ਚਲ ਸੋ ਚਲ, ਕਿਤਾਬਾਂ ਦੀ ਲਿਸਟ ਬਹੁਤ ਲੰਮੀ ਹੋ ਚੁੱਕੀ ਹੈ। ਉਨ੍ਹਾਂ ਦੀਆਂ ਪ੍ਰਕਾਸ਼ਤ ਕਿਤਾਬਾਂ ਇਸ ਪ੍ਰਕਾਰ ਹਨ: ‘ਸੱਚ ਨੂੰ ਫਾਂਸੀ’, ‘ਪਾਲੀ’, ‘ਪੂਰਨਮਾਸ਼ੀ’, ‘ਰਾਤ ਬਾਕੀ ਹੈ’, ‘ਸਿਵਲ ਲਾਈਨਜ਼’, ‘ਜੰਗਲ ਦੇ ਸ਼ੇਰ’, ਮੋੜਾ’, ‘ਜੇਰਾ’, ‘ਮੂਮਲ’, ‘ਦੇਵਦਾਸ’, ‘ਸੁਰਸਾਂਝ’, ‘ਮਨੁੱਖਤਾ’, ‘ਰੂਪਧਾਰਾ’, ‘ਹਾਣੀ’, ‘ਮਿੱਤਰ ਪਿਆਰੇ ਨੂੰ’, ‘ਭਵਾਨੀ’, ‘ਤਰੀਖ਼ ਵੇਖਦੀ ਹੈ’, ‘ਬਰਫ਼ ਦੀ ਅੱਗ’, ‘ਲਹੂ ਦੀ ਲੋਅ’, ‘ਖ਼ੂਨ ਕੇ ਸੋਹਿਲੇ ਗਾਹਿਵੀਏ ਨਾਨਕ’, ‘ਤੌਸਾਲੀ ਦੀ ਹੱਸੋ’, ‘ਐਨਿਆਂ ’ਚੋਂ ਉਠੋ ਸੂਰਮਾ’, ‘ਅਹਿਸਾਸ’, ‘ਸੂਰਮੇ’, ‘ਹੁਨਰ ਦੀ ਜਿੱਤ’, ‘ਖ਼ੂਬਸੂਰਤ ਦੁਸ਼ਮਣ।

BookBook

‘ਗੁਆਚੀ ਪੱਗ’, ‘ਜੁਹੂ ਦਾ ਮੋਤੀ’, (ਸਮ੍ਰਿਤੀਆਂ), ‘ਮਰਨ ਮਿੱਤਰਾਂ ਦੇ ਅੱਗੇ’, ‘ਭਾਵਨਾ’, (ਕਵਿਤਾਵਾਂ), ‘ਗੋਰਾ ਮੁੱਖ ਸੱਜਣਾ ਦਾ’, ‘ਸੰਧੂਰ’, ‘ਰੂਹ ਦਾ ਹਾਣ’, ‘ਲੰਬੇ ਵਾਲਾਂ ਦੀ ਪੀੜ’, ‘ਰੂਪਮਤੀ’, ‘ਚਿੱਕੜ ਤੇ ਕੰਵਲ’, ‘ਫੁੱਲਾਂ ਦਾ ਮਾਲੀ’, ‘ਜ਼ਿੰਦਗੀ ਦੂਰ ਨਹੀਂ’, ‘ਕੰਡੇ’, ‘ਮਾਈ ਦਾ ਲਾਲ’, ‘ਹਾਉਕਾ ਤੇ ਮੁਸਕਾਨ’, ‘ਰੂਪ ਤੇ ਰਾਖੇ’, ‘ਜੰਡ ਪੰਜਾਬ ਦਾ’, ‘ਮੁਕਤੀ ਮਾਰਗ’, ‘ਮੇਰੀਆਂ ਸਾਰੀਆਂ ਕਹਾਣੀਆਂ ਚਾਰ ਭਾਗਾਂ ਵਿਚ’, ‘ਲੱਧਾ ਪਰੀ ਦੇ ਚੰਨ ਉਜਾੜ ਵਿਚੋਂ’, ‘ਸਾਧਨਾ’, ‘ਸੰਦਰਾਂ’, ‘ਇਕ ਹੋਰ ਹੈਲਨ’, ‘ਨਵਾਂ ਸੰਨਿਆਸ’, ‘ਕਾਲੇ ਹੰਸ’, ‘ਝੀਲ ਦਾ ਮੋਤੀ’, ‘ਹਾਲ ਮਰੀਦਾਂ ਦਾ’, ‘ਸੱਚ ਕੀ ਬੇਲਾ’, ‘ਪੰਜਾਬ! ਤੇਰਾ ਕੀ ਬਣੂੰ’, ‘ਆਪਣਾ ਕੌਮੀ ਘਰ’, ‘ਕੌਮੀ ਲਲਕਾਰ’, ‘ਸਾਡੇ ਦੋਸਤ, ਸਾਡੇ ਦੁਸ਼ਮਣ’, ‘ਪੰਜਾਬ ਦਾ ਸੱਚ’, ‘ਪੰਜਾਬੀਉ! ਜੀਣਾ ਹੈ ਕਿ ਮਰਨਾ’, ‘ਜਿੱਤ ਨਾਵਾਂ’, ‘ਸਿੱਖ ਜਦੋ ਜਹਿਦ’, ‘ਜਦੋ ਜਹਿਦ ਜਾਰੀ ਰਹੇ’, ‘ਕੰਵਲ ਕਹਿੰਦਾ ਰਿਹਾ’, ‘ਦੂਜਾ ਸਫ਼ਰਨਾਮਾ’, ‘ਪੰਨਿਆਂ ਦਾ ਚਾਨਣ’ (ਸਵੈਜੀਵਨੀ) ਆਦਿ ।

ਡਾ. ਜਸਵੰਤ ਸਿੰਘ ਕੰਵਲ ਦੇ ਇਨਾਮਾਂ-ਸਨਮਾਨਾਂ ਦੀ ਵੀ ਲਿਸਟ ਲੰਮੀ ਹੈ। ਜਿੰਨਾ ਕੰਵਲ ਸਾਹਿਬ ਨੂੰ ਸਾਹਿਤਕ ਖੇਤਰ ਵਿਚ ਮਾਣ-ਸਨਮਾਨ ਮਿਲਿਆ ਹੈ, ਇੰਨਾ ਸ਼ਾਇਦ ਕਿਸੇ ਹੋਰ ਦੇ ਹਿੱਸੇ ਨਾ ਆਇਆ ਹੋਵੇ। ਸ਼੍ਰੋਮਣੀ ਐਵਾਰਡ ਭਾਸ਼ਾ ਵਿਭਾਗ ਪੰਜਾਬ, ਸਾਹਿਤਕ ਅਕੈਡਮੀ ਪੁਰਸਕਾਰ ਦਿੱਲੀ, ਪੰਜਾਬ ਸਾਹਿਤ ਰਤਨ ਪੰਜਾਬ ਸਰਕਾਰ ਵਲੋਂ ਅਤੇ ਪੰਜਾਬੀ ਯੂਨੀਵਰਸਟੀ ਅੰਮ੍ਰਿਤਸਰ ਵਲੋਂ ਡਾ. ਦੀ ਉਪਾਦੀ (ਗਵਰਨਰ ਦੇ ਹੱਥੀਂ) ਅਤੇ ਹੋਰ ਸਾਹਿਤ ਸਭਾਵਾਂ ਅਤੇ ਕਲੱਬਾਂ ਵਲੋਂ ਤਾਂ ਸੈਂਕੜੇ ਇਨਾਮ-ਸਨਮਾਨ ਮਿਲ ਚੁੱਕੇ ਹਨ। ਸੱਭ ਤੋਂ ਵੱਡਾ ਸਨਮਾਨ ਡਾ. ਜਸਵੰਤ ਕੌਰ ਗਿੱਲ ਦਾ ਉਨ੍ਹਾਂ ਦੇ ਨਾਵਲ ‘ਰਾਤ ਬਾਕੀ ਹੈ’ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਦੀ ਸਾਹਿਤਕ ਸਾਥਣ ਬਣ ਜਾਣਾ ਤੇ ਅਖ਼ੀਰ ਤੇ ਸਾਹਿਤਕ ਸਾਥਣ ਤੋਂ ਜੀਵਨ ਸਾਥਣ ਵਲ ਮੋੜਾ ਖਾਣਾ ਇਹ ਜਸਵੰਤ ਸਿੰਘ ਕੰਵਲ ਦੇ ਹਿੱਸੇ ਹੀ ਆਇਆ ਹੈ।

Jaswant Singh KanwalJaswant Singh Kanwal

ਕੰਵਲ ਖ਼ੁਸ਼ ਦਿਲ ਇਨਸਾਨ ਸੀ, ਦੂਰ ਅੰਦੇਸ਼ੀ ਸੋਚ ਰੱਖਣ ਵਾਲੇ ਲੇਖਕ ਦੀ ਕਲਪਨਾ ਦੀ ਉਡਾਰੀ ਬਹੁਤ ਬਲਵਾਨ ਸੀ। ਉਹ ਅਕਾਸ਼ ਨੂੰ ਹੱਥ ਲਾ ਕੇ ਪਤਾਲਾਂ ਤਕ ਜਾ ਪਹੁੰਚਣ ਵਾਲਾ ਨਾਵਲਕਾਰ ਸੀ। ਲੇਖਕ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰ ਦਿੰਦਾ ਸੀ। ਕਈ ਕਈ ਪਾਤਰਾਂ ਨੂੰ ਇਕੱਠਿਆਂ ਤੋਰਨ ਦੀ ਕਲਾ ਵੀ ਉਸ ਵਿਚ ਸੀ। ਨਾਵਲ ਦਾ ਘੇਰਾ ਕੰਵਲ ਸਾਹਿਬ ਨੇ ਵਿਸ਼ਾਲ ਕੀਤਾ ਹੈ। ਨਾਵਲਕਾਰ ਦੇ ਨਾਵਲ ਪੜ੍ਹਦਿਆਂ ਕੋਈ ਵੀ ਪਾਠਕ ਨਾਵਲ ਵਿਚਕਾਰ ਨਹੀਂ ਛਡਦਾ, ਸਗੋਂ ਪੂਰਾ ਪੜ੍ਹ ਕੇ ਹੀ ਦਮ ਭਰਦਾ ਹੈ। ਲਿਖਤ ਵਿਚ ਸੱਚਾਈ ਤਾਂ ਹੈ ਹੀ ਪਰ ਮਿਠਾਸ ਵੀ ਬਹੁਤ ਹੈ। ਅਜਿਹੀ ਨਵੀਂ ਚੀਜ਼ ਪੇਸ਼ ਕਰਦਾ ਹੈ ਕਿ ਪਾਠਕ ਸੋਚਣ ਲਈ ਮਜਬੂਰ ਹੋ ਜਾਂਦਾ ਹੈ।

Jaswant Singh KanwalJaswant Singh Kanwal

ਸਾਹਿਤਕ ਖੇਤਰ ਵਿਚ ਉੱਚੀਆਂ ਛਾਲਾਂ ਲਾਉਣ ਵਾਲੇ ਕੰਵਲ ਵਿਚ ਅਖ਼ੀਰ ਤਕ ਚੁਸਤੀ-ਫੁਰਤੀ ਜਿਉਂ ਦੀ ਤਿਉਂ ਰਹੀ। ਉਨ੍ਹਾਂ ਨੇ ਅਨੇਕਾਂ ਵਿਦੇਸ਼ਾਂ ਦੇ ਟੂਰ ਲਾਏ ਸਨ। ਕੰਵਲ ਸਾਹਿਬ ਨੇ ਸੱਭ ਤੋਂ ਵੱਧ ਪਾਠਕ ਬਣਾਏ ਹਨ। ਅਨੇਕਾਂ ਮੁਸੀਬਤਾਂ ਨੇ ਉਨ੍ਹਾਂ ਦੇ ਰਾਹ ਵਿਚ ਰੋੜਾ ਲਾਇਆ ਪਰ ਉਹ ਭਰ ਵਗਦੇ ਦਰਿਆ ਵਿਚ ਕਿਤੇ ਖੜੋਤ ਨਾ ਆਈ। ਉਨ੍ਹਾਂ ਦੀ ਸਾਹਿਤਕ ਸਾਥਣ ਡਾ. ਜਸਵੰਤ ਕੌਰ ਗਿੱਲ ਦੇ ਜਹਾਨੋਂ ਤੁਰ ਜਾਣ ਨਾਲ ਉਨ੍ਹਾਂ ਦੀ ਸਿਹਤ ਤੇ ਮਨ ਤੇ ਬਹੁਤ ਵੱਡਾ ਅਸਰ ਹੋਇਆ। ਇਹ ਮਾਂ ਬੋਲੀ ਦਾ ਸਪੁੱਤਰ ਜਸਵੰਤ ਸਿੰਘ ਕੰਵਲ ਦਿਨ ਸਨਿਚਰਵਾਰ 1 ਫ਼ਰਵਰੀ 2020 ਨੂੰ ਸਵੇਰੇ ਰੱਬ ਨੂੰ ਪਿਆਰਾ ਹੋ ਗਿਆ। ਇਨ੍ਹਾਂ ਦੀਆਂ ਰਚਨਾਵਾਂ ਇਨ੍ਹਾਂ ਦੀ ਯਾਦ ਨੂੰ ਹਮੇਸ਼ਾ ਤਰੋਤਾਜ਼ਾ ਰੱਖਣਗੀਆ।

ਦਰਸ਼ਨ ਸਿੰਘ ਪ੍ਰੀਤੀਮਾਨ
ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ (ਪੰਜਾਬ)
ਮੋ: 98786-06963

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement