
ਸਾਹਿਤ ਖੇਤਰ ’ਚ ਯੋਗਦਾਨ ਤੇ ਸੋਸ਼ਲ ਵਰਕਰ ਵਜੋਂ ਕੰਮ ਕਰਨ ਲਈ MP ਰੂਬੀ ਸਹੋਤਾ ਨੇ ਕੀਤਾ ਸਨਮਾਨਿਤ
Davinder Kaur honored by Canada govt: ਉੱਘੀ ਲੇਖਿਕਾ ਦਵਿੰਦਰ ਕੌਰ ਖੁਸ਼ ਧਾਲੀਵਾਲ ਨੂੰ ਸਾਹਿਤ ਦੇ ਖੇਤਰ ਵਿਚ ਯੋਗਦਾਨ, ਖੋਜ ਅਤੇ ਸੋਸ਼ਲ ਵਰਕਰ ਵਜੋਂ ਕੰਮ ਕਰਨ ਲਈ ਕੈਨੇਡਾ ਦੀ ਸੰਸਦ ਮੈਂਬਰ ਰੂਬੀ ਸਹੋਤਾ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ ਹੈ। ਦਵਿੰਦਰ ਕੌਰ ਚੰਡੀਗੜ੍ਹ ਯੂਨੀਵਰਸਿਟੀ ਦੇ ਖੋਜ ਅਫ਼ਸਰ ਵੀ ਹਨ।
ਰੂਬੀ ਸਹੋਤਾ ਨੇ ਖੁਸ਼ ਧਾਲੀਵਾਲ ਨੂੰ ਸਨਮਾਨਤ ਕਰਦਿਆਂ ਕਿਹਾ ਕਿ ਤੁਹਾਨੂੰ ਤੁਹਾਡੇ ਕੀਤੇ ਕੰਮਾਂ ਲਈ ਹਮੇਸ਼ਾ ਯੋਗਦਾਨ ਮਿਲਦਾ ਰਹੇਗਾ। ਰੂਬੀ ਸਹੋਤਾ ਨੇ ਉਨ੍ਹਾਂ ਨੂੰ ਕੈਨੇਡਾ ਦੀ ਧਰਤੀ 'ਤੇ ਮੁੜ ਆਉਣ ਦਾ ਸੱਦਾ ਦਿਤਾ। ਦਵਿੰਦਰ ਖੁਸ਼ ਧਾਲੀਵਾਲ ਨੇ ਰੂਬੀ ਸਹੋਤਾ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ।
(For more news apart from Davinder Kaur honored by Canada govt, stay tuned to Rozana Spokesman)