ਬਿਰਹਾ ਦਾ ਕਵੀ ਸੀ ਸ਼ਿਵ ਕੁਮਾਰ ਬਟਾਲਵੀ
Published : Apr 10, 2022, 9:10 am IST
Updated : Dec 23, 2022, 10:36 am IST
SHARE ARTICLE
Shiv Kumar Batalvi
Shiv Kumar Batalvi

ਉਨ੍ਹਾਂ ਨਾਲ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ।

 

ਮੁਹਾਲੀ: ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936, 6 ਮਈ 1973) ਬਿਨਾਂ ਸ਼ੱਕ ਦੁਨੀਆਂ ਭਰ ਦੇ ਪੰਜਾਬੀਆਂ ਦਾ ਸੱਭ ਤੋਂ ਜ਼ਿਆਦਾ ਪਿਆਰ ਪਾਉਣ ਵਾਲਾ ਕਵੀ ਹੈ। ਉਸ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿਚੋਂ ਚੁਣਦਾ ਅਤੇ ਉਨ੍ਹਾਂ ਨਾਲ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ ‘ਬਿਰਹਾ ਦਾ ਕਵੀ’ ਵੀ ਕਿਹਾ ਜਾਂਦਾ ਹੈ।

Shiv Kumar BatalviShiv Kumar Batalvi

ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਨੂੰ ਜੰਮੂ-ਕਸ਼ਮੀਰ ਦੀ ਹੱਦ ਨਾਲ ਲਗਦੇ ‘ਸ਼ਕਰਗੜ੍ਹ’ ਤਹਿਸੀਲ ਦੇ ਬੜਾ ਪਿੰਡ ਲੋਹਤੀਆਂ (ਅੱਜਕਲ ਪਾਕਿਸਤਾਨ) ਵਿਚ ਹੋਇਆ ਸੀ। ਮੁਲਕ ਦੀ ਵੰਡ ਤੋਂ ਪਹਿਲਾਂ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਇਕ ਪਿੰਡ ਸੀ। ਉਸ ਦੇ ਪਿਤਾ ਪੰਡਤ ਕਿ੍ਰਸ਼ਨ ਗੋਪਾਲ, ਮਾਲ ਮਹਿਕਮੇ ਵਿਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿਚ ਕਾਨੂੰਗੋ ਅਤੇ ਸੇਵਾਮੁਕਤੀ ਵੇਲੇ ਪਟਵਾਰ ਸਕੂਲ ਬਟਾਲਾ ਦੇ ਪਿ੍ਰੰਸੀਪਲ ਸਨ। ਉਸ ਦੀ ਮਾਤਾ ਸ਼ਾਂਤੀ ਦੇਵੀ ਦੀ ਆਵਾਜ਼ ਬਹੁਤ ਸੁਰੀਲੀ ਸੀ, ਉਹੀ ਸੁਰੀਲਾਪਣ ਸ਼ਿਵ ਦੀ ਆਵਾਜ਼ ਵਿਚ ਵੀ ਸੀ। ਸ਼ਿਵ ਕੁਮਾਰ ਨੇ ਮੁਢਲੀ ਪੜ੍ਹਾਈ ਬੜਾ ਪਿੰਡ ‘ਲੋਹਤੀਆਂ’ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ।
ਸੰਨ 1953 ਵਿਚ ਸ਼ਿਵ ਨੇ ‘ਸਾਲਵੇਸ਼ਨ ਆਰਮੀ ਹਾਈ ਸਕੂਲ’ ਬਟਾਲਾ ਤੋਂ ਦਸਵੀਂ ਪਾਸ ਕੀਤੀ।

 

 

Shiv Kumar Batalvi Shiv Kumar Batalvi

ਉਸ ਦੇ ਪਿਤਾ ਉਸ ਨੂੰ ਚੰਗਾ ਪੜ੍ਹਾ-ਲਿਖਾ ਕੇ ਉਚ ਵਿਦਿਆ ਦਿਵਾ ਕੇ ਇਕ ਕਾਰੋਬਾਰੀ ਵਿਅਕਤੀ ਬਣਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲੀ ਕਿਉਂਕਿ ਦਸਵੀਂ ਤੋਂ ਬਾਅਦ ਅਗਲੇ ਦੋ ਸਾਲ ਦੌਰਾਨ ਬਿਨਾਂ ਕਿਸੇ ਡਿਗਰੀ ਪ੍ਰਾਪਤ ਕਰਨ ਦੇ ਉਸ ਨੇ ਤਿੰਨ ਵਾਰੀ ਕਾਲਜ ਬਦਲੇ। ਪਹਿਲਾਂ ਬੇਰਿੰਗ ਯੂਨੀਅਨ ਕਿ੍ਰਸਚੀਅਨ ਕਾਲਜ ਬਟਾਲਾ ਵਿਚ ਐਫ਼.ਐਸ.ਸੀ. ਵਿਚ ਦਾਖ਼ਲਾ ਲਿਆ ਅਤੇ ਇਮਤਿਹਾਨਾਂ ਤੋਂ ਪਹਿਲਾਂ ਹੀ ਛੱਡ ਦਿਤਾ। ਫਿਰ ਨਾਭੇ ਜਾ ਕੇ ਸਰਕਾਰੀ ਰਿਪੂਦਮਨ ਕਾਲਜ ਵਿਚ ਦਾਖ਼ਲ ਹੋਇਆ, ਪਰ ਕੁੱਝ ਹੀ ਮਹੀਨਿਆਂ ਪਿੱਛੋਂ ਮੁੜ ਆਇਆ ਅਤੇ ਆਰਟਸ ਵਿਸ਼ਿਆਂ ਨਾਲ ਸਿੱਖ ਨੈਸ਼ਨਲ ਕਾਲਜ, ਕਾਦੀਆਂ ਵਿਚ ਦਾਖ਼ਲਾ ਲੈ ਲਿਆ। ਉਥੇ ਵੀ ਇਮਤਿਹਾਨ ਨਾ ਦਿਤਾ ਅਤੇ ਸਾਲ ਬਾਅਦ ਇਹ ਕਾਲਜ ਛੱਡ ਕੇ ਬੈਜਨਾਥ ਜ਼ਿਲ੍ਹਾ ਕਾਂਗੜਾ ਦੇ ਇਕ ਸਕੂਲ ਵਿਚ ਓਵਰਸੀਅਰ ਦੇ ਕੋਰਸ ਵਿਚ ਦਾਖ਼ਲਾ ਲੈ ਲਿਆ।

 

Shiv Kumar Batalvi
Shiv Kumar Batalvi

 

ਫਿਰ ਪਿਤਾ ਕਿ੍ਰਸ਼ਨ ਗੋਪਾਲ ਨੇ ਪੁੱਤਰ ਸ਼ਿਵ ਕੁਮਾਰ ਨੂੰ ਪਟਵਾਰੀ ਲਵਾ ਦਿਤਾ ਪਰ 1961 ਵਿਚ ਉਸ ਨੇ ਇਸ ਨੌਕਰੀ ਤੋਂ ਵੀ ਅਸਤੀਫ਼ਾ ਦੇ ਦਿਤਾ ਅਤੇ 1966 ਤਕ ਬੇਰੁਜ਼ਗਾਰ ਹੀ ਰਿਹਾ। ਪਿਤਾ ਕੋਲੋਂ ਉਹ ਕੋਈ ਖ਼ਰਚਾ ਨਹੀਂ ਸੀ ਲੈਂਦਾ। ਇਸ ਲਈ ਇਸ ਸਮੇਂ ਦੌਰਾਨ ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿਚ ਅਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫੱਲ ਜਾਂ ਕੁੱਝ ਛਪ ਚੁਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ ’ਤੇ ਹੀ ਗੁਜ਼ਾਰਾ ਕਰਦਾ ਸੀ। ਕਈ-ਕਈ ਦਿਨ ਉਹ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖ਼ਰ 1966 ਵਿਚ ਰੋਜ਼ੀ-ਰੋਟੀ ਦੇ ਉਪਰਾਲੇ ਵਜੋਂ ਉਸ ਨੇ ‘ਸਟੇਟ ਬੈਂਕ ਆਫ਼ ਇੰਡੀਆ’ ਦੀ ਬਟਾਲਾ ਬ੍ਰਾਂਚ ਵਿਚ ਕਲਰਕ ਦੀ ਨੌਕਰੀ ਲੈ ਲਈ।

Shiv Kumar BatalviShiv Kumar Batalvi

5 ਫ਼ਰਵਰੀ 1967 ਨੂੰ ਸ਼ਿਵ ਦਾ ਵਿਆਹ, ਗੁਰਦਾਸਪੁਰ ਜ਼ਿਲ੍ਹੇ ਦੇ ਹੀ ਇਕ ਪਿੰਡ ‘ਕੀੜੀ ਮੰਗਿਆਲ’ ਦੀ ਅਰੁਣਾ ਨਾਲ ਹੋ ਗਿਆ। ਉਸ ਦਾ ਵਿਆਹੁਤਾ ਜੀਵਨ ਖ਼ੁਸ਼ ਅਤੇ ਹਰ ਪੱਖੋਂ ਠੀਕ-ਠਾਕ ਸੀ। ਉਨ੍ਹਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਬਟਾਲਵੀ ਅਤੇ ਧੀ ਪੂਜਾ ਨੇ ਜਨਮ ਲਿਆ। ਸ਼ਿਵ ਅਪਣੇ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਸੀ। ਸੰਨ 1968 ਵਿਚ ਸਟੇਟ ਬੈਂਕ ਆਫ਼ ਇੰਡੀਆ ਦੇ ਮੁਲਾਜ਼ਮ ਵਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ। ਚੰਡੀਗੜ੍ਹ ਆ ਕੇ ਵੀ ਸ਼ਿਵ ਨੇ ਬੈਂਕ ਦੀ ਨੌਕਰੀ ਵਿਚ ਕੋਈ ਦਿਲਚਸਪੀ ਨਾ ਵਿਖਾਈ। ਉਹ ਚੰਡੀਗੜ੍ਹ ਵਿਚ 21 ਸੈਕਟਰ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਅਤੇ ਹਫ਼ਤੇ ਵਿਚ ਇਕ ਜਾਂ ਦੋ ਦਿਨ ਹੀ ਕੰਮ ’ਤੇ ਜਾਂਦਾ ਸੀ।

ਸ਼ਿਵ ਨੇ ਇਕ ਕਾਵਿ-ਨਾਟਕ ਲਿਖਿਆ, ਜਿਸ ਦਾ ਨਾਂ ‘ਲੂਣਾ’ (1961) ਸੀ, ਜਿਸ ਵਿਚ ਉਸ ਨੇ ਸੰਸਾਰ ਵਿਚ ਭੰਡੀ ‘ਰਾਣੀ ਲੂਣਾ’ ਦੇ ਚਰਿੱਤਰ ਉੱਤੇ ਲਾਏ ਦਾਗ਼ ਲਈ ਸਮਾਜ ਨੂੰ ਦੋਸ਼ੀ ਦਸਿਆ। ਇਹ ਉਸ ਦੀ ਸ਼ਾਹਕਾਰ ਰਚਨਾ ਸੀ, ਜਿਸ ਲਈ ਉਹ 1967 ’ਚ ਸੱਭ ਤੋਂ ਛੋਟੀ ਉਮਰ ਦਾ ‘ਸਾਹਿਤ ਅਕਾਦਮੀ ਪੁਰਸਕਾਰ’ ਜੇਤੂ ਬਣਿਆ।
ਉਸ ਨੂੰ ਪੰਜਾਬੀ ਦੇ ਸਿਰਮੌਰ ਆਧੁਨਿਕ ਕਵੀਆਂ ਮੋਹਨ ਸਿੰਘ ਅਤੇ ਅੰਮਿ੍ਰਤਾ ਪ੍ਰੀਤਮ ਦੇ ਬਰਾਬਰ ਗਿਣਿਆ ਜਾਂਦਾ ਹੈ, ਜੋ ਕਿ ਭਾਰਤੀ ਪੰਜਾਬ ਨਾਲ ਹੀ ਪਾਕਿਸਤਾਨੀ ਪੰਜਾਬ ’ਚ ਵੀ ਮਕਬੂਲ ਹਨ। ਸ਼ਿਵ ਨੂੰ ਮਸ਼ਹੂਰ ਅੰਗਰੇਜ਼ੀ ਕਵੀ ‘ਜੌਨ ਕੀਟਸ’ ਨਾਲ ਵੀ ਮਿਲਾਇਆ ਜਾਂਦਾ ਸੀ, ਜੋ ਉਸ ਵਾਂਗ ਹੀ ਭਰੀ ਜਵਾਨੀ ਵਿਚ ਇਸ ਦੁਨੀਆਂ ਤੋਂ ਵਿਦਾ ਹੋ ਗਿਆ।

1972 ’ਚ ਉਹ ਅਪਣੀ ਮਸ਼ਹੂਰੀ ਦੇ ਸਿਖਰ ’ਤੇ ਸੀ। ਮਈ 1972 ’ਚ ਜਦੋਂ ਉਹ ਇੰਗਲੈਂਡ ਪਹੁੰਚਿਆ ਤਾਂ ਉਸ ਦੀ ਆਮਦ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀ। ਉਸ ਦੇ ਮਾਣ ’ਚ ਸਥਾਨਕ ਪੰਜਾਬੀ ਲੇਖਕਾਂ ਅਤੇ ਉਸ ਦੇ ਚਾਹੁਣ ਵਾਲਿਆਂ ਵਲੋਂ ਕਈ ਪਾਰਟੀਆਂ ਦਿਤੀਆਂ ਗਈਆਂ। ਇੰਗਲੈਂਡ ’ਚ ਉਸ ਦੀਆਂ ਗਤੀਵਿਧੀਆਂ ਭਾਰਤੀ ਮੀਡੀਆ ਅਤੇ ਬੀ.ਬੀ.ਸੀ. ਦੀਆਂ ਖ਼ਬਰਾਂ ਵੀ ਬਣਦੀਆਂ ਰਹੀਆਂ। ਪਰ ਜਦੋਂ ਸ਼ਿਵ ਇੰਗਲੈਂਡ ਤੋਂ ਸਤੰਬਰ 1972 ’ਚ ਵਾਪਸ ਆਇਆ, ਉਸ ਦੀ ਸਿਹਤ ਵਿਗੜਦੀ ਚਲੀ ਗਈ। ਇੰਗਲੈਂਡ ਵਾਪਸੀ ਤੋਂ ਕੁੱਝ ਮਹੀਨਿਆਂ ਬਾਅਦ ਹੀ ਉਸ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਅਤੇ ਉਸ ਕੋਲ ਪੈਸੇ ਦੀ ਵੀ ਕਮੀ ਸੀ। ਪਰ ਉਸ ਦੇ ਜ਼ਿਆਦਾਤਰ ਮਿੱਤਰਾਂ ਨੇ ਉਸ ਦਾ ਇਸ ਜ਼ਰੂਰਤ ਦੇ ਸਮੇਂ ’ਚ ਸਾਥ ਛੱਡ ਦਿਤਾ ਸੀ।

ਉਸ ਦੀ ਪਤਨੀ ਅਰੁਣਾ ਨੇ ਉਸ ਨੂੰ ਕਿਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 16 ਸਥਿਤ ਹਸਪਤਾਲ ’ਚ ਦਾਖ਼ਲ ਕਰਵਾਇਆ ਜਿਥੇ ਉਸ ਦਾ ਇਲਾਜ ਹੋਇਆ। ਕੁੱਝ ਮਹੀਨਿਆਂ ਬਾਅਦ ਉਸ ਨੂੰ ਮੁੜ ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਉਹ ਨਹੀਂ ਚਾਹੁੰਦਾ ਸੀ ਕਿ ਉਹ ਹਸਪਤਾਲ ’ਚ ਮਰੇ ਇਸ ਲਈ ਉਸ ਨੇ ਡਾਕਟਰਾਂ ਦੀ ਸਲਾਹ ਦੇ ਉਲਟ ਹਸਪਤਾਲ ਛੱਡ ਦਿਤਾ ਅਤੇ ਬਟਾਲਾ ਅਪਣੇ ਘਰ ਚਲਾ ਗਿਆ। ਬਾਅਦ ’ਚ ਉਸ ਨੂੰ ਅਪਣੇ ਸਹੁਰਾ ਘਰ ਕੀੜੀ ਮੰਗਿਆਲ ’ਚ ਤਬਦੀਲ ਕਰ ਦਿਤਾ ਗਿਆ ਜਿਥੇ ਉਸ ਦੀ 6 ਮਈ 1973 ਨੂੰ ਮੌਤ ਹੋ ਗਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

ਚੋਰਾਂ ਨੇ ਲੁੱਟ ਲਿਆ Punjab ਘੁੰਮਣ ਆਇਆ ਗੋਰਾ - Punjab Police ਨੇ 48 ਘੰਟੇ 'ਚ ਚੋਰਾਂ ਨੂੰ ਗ੍ਰਿਫ਼ਤਾਰ ਕਰ ਰੱਖ ਲਈ

17 Dec 2022 3:17 PM

Officer ਨਾਲ Balwinder Sekhon ਦਾ ਪਿਆ ਪੇਚਾ - ਜ਼ੋਰਦਾਰ ਤਿੱਖੀ ਬਹਿਸ ਮਗਰੋਂ ਭੱਖ ਗਿਆ ਮਾਹੌਲ

16 Dec 2022 2:56 PM

Jalandhar ਦੇ Latifpura ‘ਚ ਬੇਘਰ ਹੋਏ ਲੋਕਾਂ ਦੀ ਮਦਦ ਲਈ ਪਹੁੰਚੀ UNITED SIKHS

15 Dec 2022 3:25 PM

ਇੱਕ ਵਾਰ ਫਿਰ ਸੜਕਾਂ ‘ਤੇ ਉੱਤਰਿਆ ਅੰਨਦਾਤਾ - Manawala Toll Plaza ਕਰਵਾਇਆ ਬੰਦ - Kisan Farmer Protest

15 Dec 2022 3:24 PM

Rashi Agarwal ਨੂੰ Rahul Gandhi ਨਾਲੋਂ PM Modi ਚੰਗੇ ਲੱਗਦੇ!

14 Dec 2022 3:12 PM

10th Fail ਠੱਗਾਂ ਨੇ 100 Crore ਦਾ ਲਾਇਆ ਚੂਨਾ ! GST 'ਚ ਘਾਲਾਮਾਲਾ ਕਰਨ ਲਈ ਖੋਲ੍ਹੀਆਂ ਸਨ 100 ਤੋਂ ਵੱਧ ਕੰਪਨੀਆਂ

14 Dec 2022 3:11 PM