ਵਿਸਾਰ ਦਿਤੇ ਗਏ ਸਿੱਖ ਫ਼ਿਲਾਸਫ਼ਰ ਪ੍ਰਿੰਸੀਪਲ ਗੰਗਾ ਸਿੰਘ
Published : Oct 15, 2020, 12:50 pm IST
Updated : Oct 15, 2020, 12:50 pm IST
SHARE ARTICLE
Principal Ganga Singh
Principal Ganga Singh

ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚਲ ਰਹੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪਹਿਲੇ ਪ੍ਰਿੰਸੀਪਲ ਸਨ ਗੰਗਾ ਸਿੰਘ

ਪ੍ਰਿੰਸੀਪਲ ਗੰਗਾ ਸਿੰਘ ਪੰਜਾਬ ਦੇ ਇਕ ਪ੍ਰਸਿੱਧ ਵਕਤਾ ਅਤੇ ਫ਼ਿਲਾਸਫ਼ਰ ਸਨ। ਗੰਗਾ ਸਿੰਘ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚਲ ਰਹੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪਹਿਲੇ ਪ੍ਰਿੰਸੀਪਲ ਸਨ ਜਿਥੋਂ ਪ੍ਰਿੰਸੀਪਲ ਉਨ੍ਹਾਂ ਦੇ ਨਾਂ ਨਾਲ ਸਦਾ ਵਾਸਤੇ ਜੁੜ ਗਿਆ। ਦਲੀਲਬਾਜ਼ੀ ਅਤੇ ਹਾਜ਼ਰਜਵਾਬੀ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀ ਸੀ। ਉਨ੍ਹਾਂ ਅਕਾਲੀ ਦਲ ਕਾਇਮ ਕਰਨ 'ਚ ਭਰਪੂਰ ਯੋਗਦਾਨ ਦਿਤਾ ਪਰ ਕਦੇ ਸੱਤਾ ਦੀ ਤਾਂਘ ਨਾ ਰੱਖੀ। 

Principal Ganga Singh Book
Principal Ganga Singh' Book

ਸਤੰਬਰ ਸੰਨ 1932 ਵਿਚ  ਉਨ੍ਹਾਂ ਨੇ ਰਸਾਲੇ 'ਅੰਮ੍ਰਿਤ' ਰਾਹੀਂ ਗੁਰੂ ਗ੍ਰੰਥ ਸਾਹਿਬ ਦਾ ਅਰਥ ਕੀਤਾ 'ਗੁਰੂਆਂ ਦਾ ਗ੍ਰੰਥ' ਨਾਕਿ ਗ੍ਰੰਥ ਗੁਰੂ ਹੈ। ਉਨ੍ਹਾਂ ਦਾ ਵਿਚਾਰ ਸੀ ਕਿ ਪੰਥ ਹੀ ਗੁਰੂ ਹੈ, ਉਹ ਜੋ ਚਾਹੇ ਗੁਰਬਾਣੀ ਦੀ ਰੌਸ਼ਨੀ ਵਿਚ ਫ਼ੈਸਲਾ ਲੈ ਸਕਦਾ ਹੈ। ਸੁਭਾਵਕ ਹੀ ਸੀ ਉਨ੍ਹਾਂ ਦੇ ਇਹ ਵਿਚਾਰ ਸਿੱਖ ਜਗਤ ਅੰਦਰ ਚਰਚਾ ਦਾ ਵਿਸ਼ਾ ਬਣਦੇ। ਲਾਇਲਪੁਰ ਦੇ ਕੁੱਝ ਸਿੱਖ ਅਤੇ ਹੋਰ ਵਿਦਵਾਨ ਉਨ੍ਹਾਂ ਨੂੰ ਮਿਲੇ ਅਤੇ ਅਦਬ ਸਹਿਤ ਸਹਜ ਨਾਲ ਵਿਚਾਰ ਕੀਤੀ,  ਪਰ ਉਹ ਅਪਣੇ ਸਟੈਂਡ 'ਤੇ ਡਟੇ ਰਹੇ ।

Principal Ganga Singh Book
Principal Ganga Singh' Book

ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਅਪਣੇ ਲੈਕਚਰਾਂ ਨੂੰ ਲੇਖਾਂ ਦਾ ਰੂਪ ਦੇ ਕੇ 'ਲੈਕਚਰ ਮਹਾਂਚਾਨਣ' ਕਿਤਾਬ ਬਣਾਉਣ ਦਾ ਉੱਦਮ ਕੀਤਾ। ਇਨ੍ਹਾਂ ਲੇਖਾਂ ਵਿਚ ਹਰ ਗੱਲ ਨੂੰ ਬੁੱਧੀ ਦੀ ਕਸਵਟੀ ਤੇ ਪਰਖਦਿਆਂ ਬਿਆਨ ਕੀਤਾ ਗਿਆ ਹੈ । ਲੇਖਕ ਨੇ ਦਾਰਸ਼ਨਿਕ ਵਿਚਾਰਾਂ ਅਤੇ ਅਨਮਤਾਂ ਦੇ ਟਾਕਰੇ ਕਾਰਨ ਕੁਦਰਤੀ ਗੁੰਝਲਦਾਰ ਹੋ ਰਹੇ ਭਾਵਾਂ ਨੂੰ ਕੇਵਲ ਸੋਚ ਦੇ ਹਵਾਲੇ ਕਰ ਕੇ ਨਾਲ-ਨਾਲ ਫ਼ਾਰਸੀ, ਉਰਦੂ ਅਤੇ ਪੰਜਾਬੀ ਦੀਆਂ ਕਵਿਤਾਵਾਂ ਨਾਲ ਰਸੀਲਾ ਬਣਾਉਣ ਦਾ ਵੀ ਯਤਨ ਕੀਤਾ ਹੈ ਤਾਕਿ ਪਾਠਕ ਇਕੱਲੀ ਫ਼ਿਲਾਸਫ਼ੀ ਦੀ ਸਿਰ-ਦਰਦੀ ਤੋਂ ਬਚਿਆ ਰਹੇ । ਇਹ ਪੁਸਤਕ 15 ਲੇਖਾਂ ਦਾ ਸੰਗ੍ਰਹਿ ਹੈ। ਲੇਖਕ ਨੇ ਇਸ ਵਿਚ ਵੱਖ ਵੱਖ ਲੇਖਾਂ ਵਿਚ ਗੁਰਬਾਣੀ ਦੀ ਵਿਆਖਿਆ ਕਰ ਕੇ ਸਮਝਾਇਆ ਹੈ।

Principal Ganga Singh Book
Principal Ganga Singh' Book

ਉਨ੍ਹਾਂ ਅਪਣੀ ਪੁਸਤਕ 'ਜੀਵਨ ਕਿਰਨਾਂ' ਅਜਿਹੇ ਮੁਤਸਬੀ ਪ੍ਰਚਾਰਕਾਂ ਦੇ ਭੰਡੀ ਪ੍ਰਚਾਰ ਦਾ ਜਵਾਬ ਦੇਣ ਲਈ ਹੀ ਲਿਖੀ ਜੋ ਕਿਸੇ ਇਕ ਸਤਿਪੁਰਖ ਦੇ ਉਪਾਸਕ ਬਣ ਕੇ, ਦੂਜਿਆਂ ਦੀ ਨਿੰਦਿਆ ਕਰਨਾ ਹੀ ਅਪਣਾ ਆਦਰਸ਼ ਬਣਾਈ ਫਿਰਦੇ ਹਨ। ਇਸ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਜੋ ਵੀ ਸਤਿਪੁਰਖ ਜਗਤ ਵਿਚ ਆਏ, ਉਨ੍ਹਾਂ ਸਾਰਿਆਂ ਤੋਂ ਹੀ ਮਨੁੱਖ ਜਾਤੀ ਨੂੰ ਬੜਾ ਲਾਭ ਪੁੱਜਾ ਹੈ। ਉਹ ਅਸਲ ਵਿਚ ਪਰਮੇਸ਼ਰ ਦੇ 'ਜੀਵਨ' ਸਰੂਪ ਦੀਆਂ 'ਕਿਰਨਾਂ' ਸਨ, ਜਿਨ੍ਹਾਂ ਦੇ ਉਜਾਲੇ ਤੋਂ ਲਾਭ ਉਠਾਉਣ ਦਾ ਪ੍ਰਾਣੀ ਮਾਤ੍ਰ ਨੂੰ ਹੱਕ ਹੈ। ਜੇ ਕਿਸੇ ਇਕ ਮਨੁੱਖ ਤੇ ਵੀ ਇਹ ਭਾਵ ਪ੍ਰਗਟ ਹੋ ਜਾਵੇ ਅਤੇ ਉਹ ਤਅੱਸਬ ਦੇ ਰੋਗ ਤੋਂ, ਇਸ ਪੁਸਤਕ ਨੂੰ ਪੜ੍ਹ ਕੇ, ਖ਼ਲਾਸੀ ਪਾ ਸਕੇ ਤਾਂ ਲੇਖਕ ਅਪਣਾ ਯਤਨ ਸਫ਼ਲ ਸਮਝਦਾ ਹੈ।

Principal Ganga Singh Book
Principal Ganga Singh' Book

ਪ੍ਰਿੰਸੀਪਲ ਗੰਗਾ ਸਿੰਘ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਅਤੇ ਉਸ ਤੋਂ ਬਾਅਦ ਭਾਰਤੀ ਅਥਾਰਟੀਆਂ ਦੇ ਜਬਰ ਦਾ ਸ਼ਿਕਾਰ ਹੁੰਦੇ ਰਹੇ। ਆਜ਼ਾਦੀ ਤੋਂ ਪਹਿਲਾਂ ਉਹ ਤਰੱਕੀਪਸੰਦ ਵਿਅਕਤੀ ਹੋਣ ਦੇ ਨਾਲ ਉਹ ਦੇਸ਼ਭਗਤ ਵੀ ਸਨ। ਉਨ੍ਹਾਂ ਦੇ ਪੁੱਤਰ ਤਰਲੋਚਨ ਸਿੰਘ ਅਨੁਸਰ ਜਦੋਂ ਜਲਿਆਂਵਾਲਾ ਬਾਗ਼ ਕਾਂਡ ਹੋਇਆ ਤਾਂ ਪ੍ਰਿੰਸੀਪਲ ਗੰਗਾ ਸਿੰਘ ਬਟਾਲਾ ਦੇ ਤਹਿਸੀਲਦਾਰ ਸਨ। ਉਸ ਸਮੇਂ ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ ਹੁਕਮ ਜਾਰੀ ਕੀਤਾ ਸੀ ਜਲਿਆਂਵਾਲਾ ਬਾਗ਼ 'ਚ ਮਾਰੇ ਗਏ ਸਾਰੇ ਵਿਅਕਤੀਆਂ ਦੀ ਜਾਇਦਾਦ ਦੀ ਨੀਲਾਮੀ ਕਰ ਦਿਤੀ ਜਾਵੇ। ਪਰ ਉਨ੍ਹਾਂ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿਤਾ ਸੀ ਜਿਸ ਕਰ ਕੇ ਉਨ੍ਹਾਂ ਨੂੰ ਨੌਕਰੀ ਤੋਂ ਹਟਾ ਦਿਤਾ ਗਿਆ।

Principal Ganga Singh Book

Principal Ganga Singh' Book

ਉਹ ਅਕਾਲੀ ਪੱਤ੍ਰਿਕਾ ਅਖ਼ਬਾਰ ਦੇ ਸੰਪਾਦਕ ਰਹੇ ਅਤੇ ਉਨ੍ਹਾਂ ਨੇ 'ਅਜੀਤ' ਅਖ਼ਬਾਰ ਵੀ ਸ਼ੁਰੂ ਕਰ ਕੇ ਪੰਜ ਸਾਲਾਂ ਤਕ ਚਲਾਈ। ਇਸ ਅਖ਼ਬਾਰ 'ਚ ਉਨ੍ਹਾਂ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਿਰੁਧ ਕਈ ਲੇਖ ਛਾਪੇ। ਉਨ੍ਹਾਂ ਮਹਾਤਮਾ ਗਾਂਧੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ 'ਭੁੱਲੜ ਦੇਸ਼ਭਗਤ' ਕਹਿਣ ਦਾ ਸਖ਼ਤ ਵਿਰੋਧ ਕੀਤਾ ਸੀ ਜਿਸ ਕਰ ਕੇ ਮਹਾਤਮਾ ਗਾਂਧੀ ਨੂੰ ਬਾਅਦ 'ਚ ਸਿੱਖਾਂ ਤੋਂ ਮਾਫ਼ੀ ਵੀ ਮੰਗਣੀ ਪਈ ਸੀ। ਉਨ੍ਹਾਂ ਨੇ ਹੀ ਸੱਭ ਤੋਂ ਪਹਿਲਾਂ 1956 'ਚ ਪੰਜਾਬੀ ਸੂਬੇ ਦੀ ਮੰਗ ਚੁੱਕੀ ਸੀ। ਉਨ੍ਹਾਂ ਦੀ ਜ਼ਿੰਦਗੀ ਦਾ ਸੱਭ ਤੋਂ ਮਾੜਾ ਸਮਾਂ ਉਦੋਂ ਸ਼ੁਰੂ ਹੋਇਆ ਜਦੋਂ ਉਹ 1956 'ਚ ਅਪਣੀ ਪਾਕਿਸਤਾਨ ਫ਼ੇਰੀ 'ਤੇ ਗਏ।

Principal Ganga Singh Book
Principal Ganga Singh' Book

ਉਹ ਉਥੇ ਪੰਜਾਬ ਦੇ ਤਤਕਾਲੀ ਗਵਰਨਰ ਗਜ਼ਨਫ਼ਰ ਅਲੀ ਬਾਵੇਜਾ ਦੇ ਪੋਤੇ ਦੇ ਵਿਆਹ 'ਚ ਸ਼ਿਰਕਤ ਕਰਨ ਗਏ ਸਨ ਅਤੇ ਇਕ ਮਹੀਨੇ ਤਕ ਉਥੇ ਹੀ ਰਹੇ। ਜਦੋਂ ਜੁਲਾਈ 1956 'ਚ ਭਾਰਤ ਆਏ ਤਾਂ ਉਨ੍ਹਾਂ ਨੂੰ ਸਾਜ਼ਸ਼ ਰਚਣ ਅਤੇ ਦੇਸ਼ਧ੍ਰੋਹੀ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਜੈਪੁਰ ਦੀ ਜੇਲ 'ਚ ਰਖਿਆ ਗਿਆ ਅਤੇ ਉਨ੍ਹਾਂ ਦੇ ਪ੍ਰਵਾਰਕ ਜੀਆਂ ਨਾਲ ਵੀ ਨਾ ਮਿਲਣ ਦਿਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਕਈ ਜੇਲਾਂ 'ਚ ਬਦਲਿਆ ਗਿਆ ਅਤੇ ਤਰ੍ਹਾਂ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਤਸੀਹੇ ਵੀ ਦਿਤੇ ਗਏ ਜਿਸ ਨਾਲ ਉਨ੍ਹਾਂ ਦਾ ਸਰੀਰ, ਦਿਮਾਗ਼ ਅਤੇ ਆਤਮਾ ਬੁਰੀ ਤਰ੍ਹਾਂ ਝੰਜੋੜੇ ਗਏ।

Principal Ganga Singh Book
Principal Ganga Singh' Book

ਅਖ਼ੀਰ ਉਨ੍ਹਾਂ ਗੁਰਦਵਾਰਾ ਸੀਸ ਗੰਜ 'ਚ ਸ਼ਰਨ ਲਈ ਅਤੇ ਅਪਣੀ ਬਾਕੀ ਦੀ ਜ਼ਿੰਦਗੀ ਉਥੇ 10 ਰੁਪਏ ਪ੍ਰਤੀ ਦਿਨ ਨੌਕਰੀ ਕਰਦਿਆਂ ਬਿਤਾਈ। ਉਹ ਅਪਣੇ ਪ੍ਰਵਾਰ ਨੂੰ ਸਰਕਾਰੀ ਜ਼ੁਲਮਾਂ ਤੋਂ ਬਚਾਉਣ ਲਈ ਉਨ੍ਹਾਂ ਕੋਲ ਨਹੀਂ ਗਏ। 26 ਦਸੰਬਰ, 1961 ਨੂੰ 68 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨਾਲ ਹੀ ਉਨ੍ਹਾਂ ਵਲੋਂ ਕੀਤੇ ਗਏ ਮਹਾਨ ਕਾਰਜ ਵੀ ਲੋਕਾਂ ਦੀ ਯਾਦਦਾਸ਼ਤ ਤੋਂ ਮਿਟ ਗਏ। ਅਜੋਕੀ ਪੀੜ੍ਹੀ ਨੂੰ ਸ਼ਾਇਦ ਹੀ ਕਿਸੇ ਨੂੰ ਉਨ੍ਹਾਂ ਵਲੋਂ ਪੰਜਾਬ ਦੇ ਇਤਿਹਾਸ 'ਚ ਦਿਤੇ ਯੋਗਦਾਨ ਬਾਰੇ ਪਤਾ ਹੋਵੇਗਾ।

ਰਚਨਾਵਾਂ :
ਪੂਰਨ ਮਨੁੱਖ
ਪ੍ਰੀਤਿ ਰੀਤਿ, ਗ਼ਜ਼ਲਾਂ ਭਾਈ ਨੰਦ ਲਾਲ ਜੀ (ਸਟੀਕ)
ਲੈਕਚਰ ਮਹਾਂ ਚਾਨਣ
ਲੈਕਚਰ ਮਹਾਂ ਸਾਗਰ
ਸਿੱਖ ਧਰਮ ਫਿਲਾਸਫੀ
ਬਾਰਹ ਮਾਹਾ (ਸਟੀਕ)
ਬੰਦੀ ਛੋੜ
ਜੀਵਨ ਕਿਰਨਾਂ
ਜਨਤਾ ਵਿਚ ਕਿਵੇਂ ਬੋਲੀਏ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement