
ਦਾਸੀਆਂ ਨੇ ਅਪਣੀਆਂ ਅਪਣੀਆਂ ਮਾਲਕਣਾਂ ਨੂੰ ਕਾਫ਼ੀ ਮਸਾਲਾ ਲਾ ਕੇ ਝਗੜੇ ਦਾ ਹਾਲ ਸੁਣਾਇਆ..............
ਦਾਸੀਆਂ ਨੇ ਅਪਣੀਆਂ ਅਪਣੀਆਂ ਮਾਲਕਣਾਂ ਨੂੰ ਕਾਫ਼ੀ ਮਸਾਲਾ ਲਾ ਕੇ ਝਗੜੇ ਦਾ ਹਾਲ ਸੁਣਾਇਆ। ਰਾਣੀਆਂ ਨੇ ਹਾਲ ਸੁਣ ਕੇ ਰਾਜਾ ਕੋਲ ਸ਼ਿਕਾਇਤ ਕੀਤੀ। ਦੋਵੇਂ ਰਾਣੀਆਂ ਚਾਹੁੰਦੀਆਂ ਸਨ ਕਿ ਸੇਠ ਦਾ ਪੁੱਤਰ ਉਨ੍ਹਾਂ ਵਲੋਂ ਗਵਾਹੀ ਦੇਵੇ ਅਤੇ ਜੇ ਉਸ ਨੇ ਅਜਿਹਾ ਨਾ ਕੀਤਾ ਤਾਂ ਉਸ ਦਾ ਸਿਰ ਕਲਮ ਕਰਵਾ ਦੇਣਗੀਆਂ। ਸੇਠ ਦੇ ਪੁੱਤਰ ਦੇ ਹੋਸ਼ ਉਡ ਗਏ। ਸੇਠ ਨੂੰ ਇਸ ਦਾ ਪਤਾ ਲਗਿਆ ਤਾਂ ਉਸ ਦੇ ਕਾਮੇ ਭੱਜ ਤੁਰੇ। ਅਖ਼ੀਰ ਪੁੱਤਰ ਨੇ ਕਿਹਾ, ''ਚਲੋ, ਬ੍ਰਾਹਮਣ ਦੇ ਪੁੱਤਰ ਤੋਂ ਪੁਛਦੇ ਹਾਂ। ਉਹ ਅਕਲ ਵੇਚਦਾ ਹੈ। ਵੇਖੀਏ, ਉਹ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਕੀ ਸਲਾਹ ਦਿੰਦਾ ਹੈ।
'' ਇਸ ਤਰ੍ਹਾਂ ਸੇਠ ਅਤੇ ਉਸ ਦਾ ਲੜਕਾ ਬ੍ਰਾਹਮਣ ਦੇ ਪੁੱਤਰ ਕੋਲ ਗਏ। ਬ੍ਰਾਹਮਣ ਦੇ ਪੁੱਤਰ ਨੇ ਕਿਹਾ ਕਿ ਉਹ ਸੇਠ ਦੇ ਪੁੱਤਰ ਨੂੰ ਲਵੇਗਾ, ਪਰ ਉਸ ਦੀ ਫ਼ੀਸ ਪੰਜ ਸੌ ਰੁਪਏ ਹੋਵੇਗੀ। ਸੇਠ ਨੇ ਪੰਜ ਸੌ ਰੁਪਏ ਦੇ ਦਿਤੇ। ਬ੍ਰਾਹਮਣ ਦੇ ਪੁੱਤਰ ਕਿਹਾ, ''ਜਦੋਂ ਉਹ ਤੁਹਾਨੂੰ ਬੁਲਾਉਣ ਤਾਂ ਤੁਸੀ ਪਾਗਲ ਹੋਣ ਦਾ ਨਾਟਕ ਕਰਨਾ। ਐਸਾ ਵਿਖਾਵਾ ਕਰਨਾ ਜਿਵੇਂ ਉਨ੍ਹਾਂ ਦੀ ਕੋਈ ਵੀ ਗੱਲ ਤੁਹਾਡੀ ਸਮਝ ਵਿਚ ਨਹੀਂ ਆ ਰਹੀ।''
ਅਗਲੇ ਦਿਨ ਰਾਜਾ ਨੇ ਗਵਾਹ ਨੂੰ ਬੁਲਾਇਆ। ਰਾਜਾ ਅਤੇ ਮੰਤਰੀ ਨੇ ਉੁਸ ਨੂੰ ਕਈ ਸਵਾਲ ਪੁੱਛੇ, ਪਰ ਉਸ ਨੇ ਇਕ ਦਾ ਵੀ ਜਵਾਬ ਨਾ ਦਿਤਾ। ਉਸ ਦੀ ਬੜਬੜਾਹਟ ਅਤੇ ਅੰਟ-ਸ਼ੰਟ ਦਾ ਇਕ ਵੀ ਸ਼ਬਦ ਰਾਜਾ ਦੇ ਪੱਲੇ ਨਾ ਪਿਆ। ਖਿਝ ਕੇ ਰਾਜਾ ਨੇ ਉਸ ਨੂੰ ਕਚਹਿਰੀ ਤੋਂ ਬਾਹਰ ਕਢਵਾ ਦਿਤਾ। ਇਸ ਨਾਲ ਸੇਠ ਦਾ ਪੁੱਤਰ ਏਨਾ ਖ਼ੁਸ਼ ਹੋਇਆ ਉਸ ਨੂੰ ਜੋ ਕੋਈ ਵੀ ਮਿਲਦਾ ਉਸ ਨਾਲ ਉਹ ਬ੍ਰਾਹਮਣ ਦੇ ਪੁੱਤਰ ਦੀ ਸਿਆਣਪ ਦੀ ਸਿਫ਼ਤ-ਸਲਾਹ ਕਰਦਾ। ਸ਼ਹਿਰ ਵਿਚ ਬ੍ਰਾਹਮਣ-ਪੁੱਤਰ ਦੇ ਕਈ ਕਿੱਸੇ ਪ੍ਰਚਲਿਤ ਹੋ ਗਏ। (ਚੱਲਦਾ)