
ਪਰ ਸੇਠ ਖ਼ੁਸ਼ ਨਹੀਂ ਸੀ ਉਸ ਨੂੰ ਲੱਗਾ ਕਿ ਉਸ ਦੇ ਪੁੱਤਰ ਨੂੰ ਹਮੇਸ਼ਾ ਪਾਗਲ ਦਾ ਨਾਟਕ ਕਰਨਾ ਪਵੇਗਾ............
ਪਰ ਸੇਠ ਖ਼ੁਸ਼ ਨਹੀਂ ਸੀ। ਉਸ ਨੂੰ ਲੱਗਾ ਕਿ ਉਸ ਦੇ ਪੁੱਤਰ ਨੂੰ ਹਮੇਸ਼ਾ ਪਾਗਲ ਦਾ ਨਾਟਕ ਕਰਨਾ ਪਵੇਗਾ, ਨਹੀਂ ਤਾਂ ਰਾਜੇ ਨੂੰ ਪਤਾ ਚਲ ਜਾਵੇਗਾ ਕਿ ਉਸ ਨਾਲ ਧੋਖਾ ਕੀਤਾ ਗਿਆ ਹੈ। ਇਸ ਲਈ ਉਹ ਫਿਰ ਬ੍ਰਾਹਮਣ-ਪੁੱਤਰ ਤੋਂ ਸਲਾਹ ਲੈਣ ਗਏ। ਬ੍ਰਾਹਮਣ-ਪੁੱਤਰ ਨੇ ਫਿਰ ਪੰਜ ਸੌ ਰੁਪਏ ਫ਼ੀਸ ਲਈ ਅਤੇ ਕਿਹਾ, ''ਜਦੋਂ ਮਹਾਰਾਜਾ ਮੌਜ ਵਿਚ ਹੋਣ ਤਾਂ ਉਨ੍ਹਾਂ ਨੂੰ ਸੱਚੀ ਗੱਲ ਦੱਸ ਦੇਣਾ। ਇਸ ਨਾਲ ਉਨ੍ਹਾਂ ਦਾ ਮਨਪ੍ਰਚਾਵਾ ਹੋਵੇਗਾ ਅਤੇ ਉਹ ਤੁਹਾਨੂੰ ਮਾਫ਼ ਕਰ ਦੇਣਗੇ। ਪਰ ਇਸ ਗੱਲ ਦਾ ਜ਼ਰੂਰ ਧਿਆਨ ਰਖਣਾ ਕਿ ਉਸ ਸਮੇਂ ਉਨ੍ਹਾਂ ਦਾ ਮਨ ਪ੍ਰਸੰਨ ਹੋਵੇ।
'' ਸੇਠ ਦੇ ਪੁੱਤਰ ਨੇ ਇਸੇ ਤਰ੍ਹਾਂ ਕੀਤਾ। ਸਾਰੀ ਗੱਲ ਸੁਣ ਕੇ ਰਾਜਾ ਬਹੁਤ ਹਸਿਆ ਅਤੇ ਉਸ ਨੂੰ ਮਾਫ਼ ਕਰ ਦਿਤਾ। ਇਹ ਕਿੱਸਾ ਸੁਣ ਕੇ ਰਾਜਾ ਬ੍ਰਾਹਮਣ-ਪੁੱਤਰ ਬਾਰੇ ਵਿਚ ਹੋਰ ਜਾਣਨ ਲਈ ਉਤਾਵਲਾ ਹੋ ਗਿਆ। ਉਸ ਨੇ ਉਸ ਨੂੰ ਸਦਿਆ ਅਤੇ ਪੁਛਿਆ ਕਿ ਕੀ ਉਸ ਕੋਲ ਵੇਚਣ ਲਈ ਹੋਰ ਵੀ ਅਕਲ ਹੈ? ਬ੍ਰਾਹਮਣ-ਪੁੱਤਰ ਨੇ ਕਿਹਾ, ''ਕਿਉਂ ਨਹੀਂ, ਬਹੁਤ ਹੈ। ਖ਼ਾਸ ਕਰ ਕੇ ਰਾਜੇ ਲਈ ਤਾਂ ਉਸ ਦੇ ਕੋਲ ਅਕਲ ਦਾ ਭੰਡਾਰ ਹੈ। ਪਰ ਮੇਰੀ ਫ਼ੀਸ ਇਕ ਲੱਖ ਰੁਪਏ ਹੋਵੇਗੀ।
ਰਾਜੇ ਨੇ ਉਸ ਨੂੰ ਇਕ ਲੱਖ ਰੁਪਏ, ਦੇਣ ਲਗਿਆਂ ਰਤਾ ਵੀ ਦੇਰ ਨਾ ਕੀਤੀ। ਉਸ ਨੇ ਰਾਜੇ ਨੂੰ ਕਾਗ਼ਜ਼ ਦਾ ਟੁਕੜਾ ਦਿਤਾ ਜਿਸ ਤੇ ਲਿਖਿਆ ਸੀ, ''ਕੁੱਝ ਵੀ ਕਰਨ ਤੋਂ ਪਹਿਲਾਂ ਬਹੁਤ ਸੋਚ ਲੈਣਾ ਚਾਹੀਦਾ ਹੈ।'' ਇਸ ਸਲਾਹ ਨਾਲ ਰਾਜਾ ਏਨਾ ਖ਼ੁਸ਼ ਹੋਇਆ ਕਿ ਇਸ ਵਾਕ ਨੂੰ ਅਪਣਾ ਸੂਤਰਵਾਕ ਬਣਾ ਲਿਆ। ਉਸ ਨੇ ਇਸ ਨੂੰ ਅਪਣੇ ਸਰ੍ਹਾਣਿਆਂ ਦੇ ਗਿਲਾਫ਼ ਉਤੇ ਕਸੀਦੇ ਵਿਚ ਬੁਣਵਾ ਲਿਆ ਅਤੇ ਪਿਆਲਿਆਂ, ਪਲੇਟਾਂ ਆਦਿ ਉਤੇ ਵੀ ਖੁਦਵਾ ਦਿਤਾ ਤਾਕਿ ਉਹ ਇਸ ਨੂੰ ਕਦੀ ਭੁੱਲਣ ਨਾ। (ਚੱਲਦਾ)