Literature News: ਇਕ ਉਘੇ ਪੰਜਾਬੀ ਕਵੀ ਸਨ ਚਮਨ ਲਾਲ ਚਮਲ
Published : Sep 21, 2024, 9:19 am IST
Updated : Sep 21, 2024, 9:19 am IST
SHARE ARTICLE
Chaman Lal Chamal was a prominent Punjabi poet Literature News
Chaman Lal Chamal was a prominent Punjabi poet Literature News

Literature News: ਉਹ ਉਰਦੂ ਅਤੇ ਹਿੰਦੀ ਵਿਚ ਵੀ ਲਿਖਦੇ ਹਨ।

Chaman Lal Chamal was a prominent Punjabi poet Literature News: ਚਮਨ ਲਾਲ ਚਮਨ (1934 -2019) ਇਕ ਉੱਘੇ ਪੰਜਾਬੀ ਕਵੀ ਸਨ। ਇਹ ਉਰਦੂ ਅਤੇ ਹਿੰਦੀ ਵਿਚ ਵੀ ਲਿਖਦੇ ਹਨ। ਚਮਨ ਲਾਲ ਚਮਨ ਮਸ਼ਹੂਰ ਗੀਤਕਾਰ ਦੇ ਨਾਲ ਹੀ ਇਕ ਟੈਲੀਵਿਜ਼ਨ ਅਤੇ ਰੇਡੀਉ ਪੇਸ਼ਕਾਰ ਵੀ ਸਨ, ਜਿਨ੍ਹਾਂ ਦਾ ਚਿਹਰਾ ਅਤੇ ਆਵਾਜ਼ ਯੂ.ਕੇ. ਵਿਚ ਪੰਜਾਬੀ ਬੋਲਣ ਵਾਲੇ ਭਾਈਚਾਰੇ ਵਿਚ ਬੜਾ ਜਾਣਿਆ ਪਛਾਣਿਆ ਚਿਹਰਾ ਸੀ। ਉਹ ਕਵੀ ਵੀ ਸਨ ਅਤੇ ਪੰਜਾਬੀ ਵਿਚ ਦੋ ਕਾਵਿ ਸੰਗ੍ਰਹਿ ਉਨ੍ਹਾਂ ਪ੍ਰਕਾਸ਼ਤ ਕੀਤੇ। ਉਨ੍ਹਾਂ ਦਾ ਜਨਮ ਪੰਜਾਬ ਦੇ ਜਲੰਧਰ ਦੇ ਨੇੜੇ ਪਰਤਾਪੁਰਾ ਪਿੰਡ ਵਿਚ, ਭਾਰਤ ਦੀ ਵੰਡ ਤੋਂ ਪਹਿਲਾਂ ਹੋਇਆ। ਉਨ੍ਹਾਂ ਦੇ ਪਿਤਾ ਹਰਬੰਸ ਲਾਲ ਪੁੰਨ ਇਕ ਕਲਰਕ ਸਨ। ਉਹ ਰੁੜਕਾ ਦੇ ਐਂਗਲੋ ਸੰਸਕਿ੍ਰਤ ਹਾਈ ਸਕੂਲ ਵਿਚ ਪੜ੍ਹੇ।

1952 ਵਿਚ, ਉਹ ਅਪਣੇ ਪਿਤਾ ਕੋਲ ਕੀਨੀਆ ਦੇ ਨੈਰੋਬੀ ਚਲੇ ਗਏ, ਜੋ ਇਕ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿਚ ਉਥੇ ਗਏ ਸਨ। ਉਨ੍ਹਾਂ ਉਥੇ ਡਾਕਘਰ ਵਿਚ ਕੰਮ ਕਰਨਾ ਸ਼ੁਰੂ ਕੀਤਾ। 1959 ਵਿਚ ਚਮਨ ਨੂੰ ਕੀਨੀਆ ਦੇ ਰਾਸ਼ਟਰੀ ਪੇਸ਼ਕਾਰ ਅਤੇ ਖ਼ਬਰਾਂ ਪੜ੍ਹਨ ਵਾਲੇ ਦੀ ਨੌਕਰੀ ਮਿਲੀ। ਸੰਨ 1971 ਤਕ ਉਹ ਰੇਡੀਉ ਆਪ੍ਰੇਸ਼ਨਾਂ ਦੇ ਮੁਖੀ ਸਨ, ਜਿਸ ਵਿਚ ਅੰਗ੍ਰੇਜ਼ੀ, ਕਿਸਵਹਿਲੀ, ਪੰਜਾਬੀ ਅਤੇ ਹਿੰਦੁਸਤਾਨੀ ਸਮੇਤ 14 ਭਾਸ਼ਾਵਾਂ ਵਿਚ ਪ੍ਰੋਗਰਾਮਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੇ ਕੀਨੀਆ ਨੈਸ਼ਨਲ ਥੀਏਟਰ ਵਿਖੇ ਦੇਸ਼ ਵਿਚ ਏਸ਼ੀਅਨ ਭਾਈਚਾਰੇ ਦੀਆਂ ਸਭਿਆਚਾਰਕ ਗਤੀਵਿਧੀਆਂ, ਖ਼ਾਸ ਕਰ ਕੇ ਸੰਗੀਤ, ਨਿ੍ਰਤ, ਕਵਿਤਾ ਅਤੇ ਨਾਟਕਾਂ ਵਿਚ ਡੂੰਘੀ ਦਿਲਚਸਪੀ ਲਈ।

1950 ਦੇ ਦਹਾਕੇ ਵਿਚ ਪੂਰਬੀ ਅਫ਼ਰੀਕਾ ਵਿਚਲੇ ਭਾਰਤੀ ਭਾਈਚਾਰੇ, ਮੁੱਖ ਤੌਰ ਤੇ ਸਿੱਖ, ਮੁਸਲਮਾਨ ਅਤੇ ਅਣਵੰਡੇ ਪੰਜਾਬ ਦੇ ਹਿੰਦੂ, ਮਿਲਜੁਲ ਕੇ ਜੀਵਨ ਬਤੀਤ ਕਰਦੇ ਸਨ ਜਿਨ੍ਹਾਂ ਦੀ ਕੁਲ ਆਬਾਦੀ 177,000 ਸੀ। ਚਮਨ ਕੀਨੀਆ ਦੇ ਗੁਰਦਵਾਰਿਆਂ, ਮੰਦਰਾਂ ਅਤੇ ਮਸਜਿਦਾਂ ਵਿਚ ਅਪਣੀਆਂ ਕਵਿਤਾਵਾਂ ਸੁਣਾਉਂਦੇ ਹੁੰਦੇ ਸਨ। 1974 ਵਿਚ ਚਮਨ ਲੰਡਨ ਚਲੇ ਗਏ ਅਤੇ ਬੀ.ਬੀ.ਸੀ. ਵਰਲਡ ਸਰਵਿਸ (ਹਿੰਦੀ ਅਤੇ ਉਰਦੂ), ਬੀ.ਬੀ.ਸੀ. ਵਨ ਦੀ ਏਸ਼ੀਅਨ ਮੈਗਜ਼ੀਨ, ਰੇਡੀਉ 4 ਇਕ ਸ਼ੋਅ ਵਿਚ ਵੀ ਕੰਮ ਕਰਦੇ ਰਹੇ। 2000 ਵਿਚ ਸੇਵਾਮੁਕਤ ਹੋਣ ਤੋਂ ਬਾਅਦ, ਉਨ੍ਹਾਂ ਨੇ ਸਥਾਨਕ ਦੋ ਪ੍ਰਸਿੱਧ ਪੰਜਾਬੀ ਕਮਿਉਨਿਟੀ ਰੇਡੀਉ ਸਟੇਸ਼ਨ, ਸਨਰਾਈਜ਼ ਅਤੇ ਹੇਜ਼ ਵਿਚ ਪੰਜਾਬ ਰੇਡੀਉ ਨਾਲ ਕੰਮ ਕੀਤਾ।

ਲਿਖਣ ਦਾ ਸ਼ੌਕ ਉਨ੍ਹਾਂ ਬਚਪਨ ਤੋਂ ਹੀ ਪੈ ਗਿਆ ਸੀ। 13 ਸਾਲ ਦੀ ਉਮਰ ਵਿਚ ਇਨ੍ਹਾਂ ਗੁਰੂ ਨਾਨਕ ਦੇਵ ਦੇ ਜਨਮ ਦਿਨ ’ਤੇ ਕਵਿਤਾ ਲਿਖ ਕੇ ਸੁਣਾਈ ਜਿਸ ਬਦਲੇ ਕਿਸੇ ਨੇ ਇਨ੍ਹਾਂ ਨੂੰ ਇਨਾਮ ਵਜੋਂ ਇਕ ਰੁਪਇਆ ਦਿਤਾ ਜਿਸ ਨਾਲ ਉਨ੍ਹਾਂ ਦੇ ਅੰਦਰੂਨੀ ਕਵੀ ਨੂੰ ਹੱਲਾਸ਼ੇਰੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਅਤੇ ਅਪਣੀਆਂ ਕਵਿਤਾਵਾਂ ਦੇ ਤਿੰਨ ਪ੍ਰਕਾਸ਼ਨ ਪ੍ਰਕਾਸ਼ਤ ਕੀਤੇ। ਭਾਰਤ ਅਤੇ ਪਾਕਿਸਤਾਨ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮੌਕੇ, ਉਨ੍ਹਾਂ ਨੇ ਉੱਘੇ ਪੰਜਾਬੀ ਲੇਖਕ ਬਲਵੰਤ ਗਾਰਗੀ ਦੁਆਰਾ ਨਿਰਦੇਸ਼ਤ, ਸਾਰਾ ਜਹਾਂ ਸੇ ਅੱਛਾ, ਇਕ ਨਾਟਕ ਲਿਖਿਆ ਅਤੇ ਸੰਗੀਤ ਗ਼ਜ਼ਲ ਗਾਇਕ, ਜਗਜੀਤ ਸਿੰਘ ਨੇ ਦਿਤਾ। 1997 ਅਤੇ 98 ਵਿਚ ਲੰਡਨ ਅਤੇ ਬਿ੍ਰਟੇਨ ਦੇ ਹੋਰ ਸ਼ਹਿਰਾਂ ਵਿਚ ਖੇਡੀ ਜਾਣ ਤੇ ਇਹ ਇਕ ਵੱਡੀ ਸਫ਼ਲਤਾ ਰਹੀ।

ਚਮਨ ਦੀਆਂ ਕੁੱਝ ਕਵਿਤਾਵਾਂ ਨੂੰ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਜਗਜੀਤ ਸਿੰਘ ਅਤੇ ਉਸ ਦੀ ਪਤਨੀ, ਗਾਇਕਾ ਚਿਤਰਾ ਸਿੰਘ ਨੇ ਆਵਾਜ਼ ਦਿਤੀ ਜੋ ਬਹੁਤ ਮਸ਼ਹੂਰ ਹੋਇਆ। ਇਨ੍ਹਾਂ ਵਿਚੋਂ ਕੁੱਝ ਗਾਣੇ ਫ਼ਿਲਮਾਂ ਵਿਚ ਦਿਖਾਈ ਦਿਤੇ। ਜਗਜੀਤ ਸਿੰਘ ਦਾ ਗਾਇਆ ‘ਸਾਉਣ ਦਾ ਮਹੀਨਾ ਯਾਰੋ ਸਾਉਣ ਦਾ ਮਹੀਨਾ ਏ’ ਪੰਜਾਬੀ ਲੋਕਾਂ ਵਿਚ ਬਹੁਤ ਮਕਬੂਲ ਹੋਇਆ ਜਿਸ ਨੂੰ ਬਾਅਦ ਵਿਚ ਹੋਰ ਕਈ ਗਾਇਕਾਂ ਨੇ ਵੀ ਅਪਣੀ ਆਵਾਜ਼ ਦਿਤੀ। ਚਮਨ ਲਾਲ ਨੇ ਸਾਲ 2005 ਵਿਚ ਬਿ੍ਰਟਿਸ਼ ਲਾਇਬ੍ਰੇਰੀ ਨੂੰ ਅਪਣੀਆਂ ਰਿਕਾਰਡਿੰਗਾਂ ਦਾਨ ਕੀਤੀਆਂ ਸਨ ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ 1962 ਵਿਚ ਚੀਨ ਉੱਤੇ ਭਾਰਤ ’ਤੇ ਹੋਏ ਹਮਲੇ ਤੋਂ ਬਾਅਦ ਕੀਤੀ ਦੁਰਲੱਭ ਇੰਟਰਵਿਊ ਵੀ ਸ਼ਾਮਲ ਸਨ। ਚਮਨ ਲਾਲ ਦੀ 5 ਫ਼ਰਵਰੀ 2019 ਨੂੰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement