ਰੋਸ਼ਨ-ਤਕਦੀਰ (ਭਾਗ 2)
Published : Oct 22, 2018, 6:37 pm IST
Updated : Oct 22, 2018, 6:37 pm IST
SHARE ARTICLE
Destiny
Destiny

“ਚੱਲ ਬਈ ਮਿੱਤਰਾ, ਮੈਨੂੰ ਛੇਤੀ ਲੈ ਚੱਲ।'' ਨਾਲ ਹੀ ਰੋਸ਼ਨ ਨੇ ਰਿਕਸ਼ੇ ਵਾਲੇ ਨੂੰ ਪੁਛਿਆ, “ਤੂੰ ਹਰ ਰੋਜ਼ ਇਸੇ ਟਾਈਮ ਬਸ ਅੱਡੇ 'ਤੇ ਹੁੰਨੈਂ?” ...

“ਚੱਲ ਬਈ ਮਿੱਤਰਾ, ਮੈਨੂੰ ਛੇਤੀ ਲੈ ਚੱਲ।'' ਨਾਲ ਹੀ ਰੋਸ਼ਨ ਨੇ ਰਿਕਸ਼ੇ ਵਾਲੇ ਨੂੰ ਪੁਛਿਆ, “ਤੂੰ ਹਰ ਰੋਜ਼ ਇਸੇ ਟਾਈਮ ਬਸ ਅੱਡੇ 'ਤੇ ਹੁੰਨੈਂ?” 
“ਹਾਂ ਜਨਾਬ, ਮੈਂ ਰੋਜ਼ ਇਸੇ ਟਾਈਮ ਇਥੇ ਹੁੰਦਾ ਹਾਂ।” 
''ਤੇ ਉਹ ਬਸ ਜਿਹੜੀ ਖੜੀ ਸੀ!''
“ਹਾਂ ਜਨਾਬ, ਰੋਜ਼ਾਨਾ ਕਾਲਜ ਦੀਆਂ ਕੁੜੀਆਂ ਨੂੰ ਇਥੋਂ ਚੁਕਦੀ ਹੈ।” 

“ਕਿਹੜੇ ਕਾਲਜ ਦੀ ਬੱਸ ਹੈ ਉਹ?''
''ਜਨਾਬ, ਇਸੇ ਸ਼ਹਿਰ ਦੇ ਕਾਲਜ ਦੀ।'' 
ਰੋਸ਼ਨ ਨੂੰ ਗੱਲੀਂਬਾਤੀਂ ਪਤਾ ਹੀ ਨਾ ਲੱਗਾ ਕਿ ਕਦੋਂ ਉਸ ਦੀ ਮੰਜ਼ਿਲ ਆ ਗਈ। ਮਾਸੂਮ ਜਿਹਾ ਚਿਹਰਾ। ਹਰ ਸਾਹ ਨਾਲ ਉਸ ਨੂੰ ਚੇਤੇ ਆ ਰਿਹਾ ਸੀ ਕਿ ਉਸ ਨੂੰ ਉਡੀਕ ਸੀ ਦੂਜੀ ਸਵੇਰ ਦੀ ਤਾਕਿ ਉਹ ਫਿਰ ਉਸ ਸੋਹਣੇ ਚਿਹਰੇ ਦੇ ਦਰਸ਼ਨ ਕਰ ਸਕੇ।  

ਸ਼ਾਮ ਨੂੰ ਰੋਸ਼ਨ ਘਰ ਗਿਆ ਤਾਂ ਸਾਰੇ ਨੌਕਰ ਹੈਰਾਨ ਸਨ ਕਿ ਅੱਜ ਮਾਲਕ ਬਸ ਰਾਹੀਂ ਦਫ਼ਤਰ ਕਿਉਂ ਗਏ ਸਨ? ਇਕ ਨੇ ਪੁੱਛ ਹੀ ਲਿਆ, “ਜਨਾਬ, ਤੁਸੀ ਬਸ ਰਾਹੀਂ ਕਿਉਂ ਗਏ?” “ਬਸ ਯਾਰ, ਸ਼ਾਇਦ ਤਕਦੀਰ ਮੇਰੇ ਤੇ ਫਿਰ ਕੋਈ ਕ੍ਰਿਪਾ ਕਰਨ ਜਾ ਰਹੀ ਹੈ।” ਇਹ ਕਹਿ ਕੇ ਰੋਸ਼ਨ ਅਪਣੇ ਕਮਰੇ ਵਲ ਤੁਰ ਪਿਆ। ਦੂਜੀ ਸਵੇਰ ਪੂਰੀ ਠਾਠ-ਬਾਠ ਨਾਲ ਤਿਆਰ ਹੋ ਕੇ ਉਹ ਫ਼ਟਾ-ਫਟ ਘਰ ਤੋਂ ਨਿਕਲਿਆ ਕਿ ਕਿਤੇ ਉਹ ਬਸ ਨਿਕਲ ਨਾ ਜਾਵੇ।

ਫਿਰ ਉਹੀ ਦ੍ਰਿਸ਼, ਉਹੀ ਚਿਹਰਾ ਉਸ ਨੂੰ ਬਸ ਵਿਚ ਨਜ਼ਰੀਂ ਪਿਆ। ਉਸ ਕੁੜੀ ਨੇ ਰੋਸ਼ਨ ਨੂੰ ਨਾ ਵੇਖਿਆ। ਬੱਸ ਰੋਸ਼ਨ ਹੀ ਉਸ ਨੂੰ ਵੇਖੀ ਜਾ ਰਿਹਾ ਸੀ। ਬਸ ਉਥੇ ਸਿਰਫ਼ ਦੋ ਮਿੰਟ ਰੁਕਦੀ ਤੇ ਉਸ ਨੂੰ ਸਾਰਾ ਦਿਨ ਫ਼ਿਕਰਾਂ ਵਿਚ ਪਾ ਜਾਂਦੀ। ਅੱਜ ਉਸ ਦੀਆਂ ਅੱਖਾਂ ਕਲ ਨਾਲੋਂ ਵੀ ਜ਼ਿਆਦਾ ਖ਼ੂਬਸੂਰਤ ਲੱਗ ਰਹੀਆਂ ਸਨ।

“ਜਨਾਬ, ਅੱਜ ਵੀ ਚਲੋਗੇ ਦਫ਼ਤਰ ਵਲ?'' “ਹਾਂ, ਚੱਲੋ।” ਕਹਿ ਕੇ ਰੋਸ਼ਨ ਰਿਕਸ਼ੇ 'ਤੇ ਸਵਾਰ ਹੋ ਗਿਆ। ਇਹ ਦ੍ਰਿਸ਼ ਲਗਾਤਾਰ ਕਈ ਮਹੀਨੇ ਚਲਦਾ ਰਿਹਾ ਪਰ ਜੂਨ ਦੀਆਂ ਛੁੱਟੀਆਂ ਨੇ ਉਸ ਨੂੰ ਬਹੁਤ ਹੀ ਦੁੱਖ ਦਿਤਾ। ਇਕ ਮਹੀਨਾ ਉਸ ਲਈ ਲੰਮਾ ਪੈਂਡਾ ਬਣ ਗਿਆ ਸੀ। ਰੋਸ਼ਨ ਨੇ ਕਦੇ ਉਸ ਕੁੜੀ ਦਾ ਨਾਂ, ਪਿੰਡ ਦਾ ਨਾਂ ਜਾਂ ਕੋਈ ਹੋਰ ਜਾਣਕਾਰੀ ਨਹੀਂ ਸੀ ਲਈ। ਜੇਕਰ ਉਸ ਨੂੰ ਛੁੱਟੀਆਂ ਬਾਰੇ ਪਤਾ ਹੁੰਦਾ ਤਾਂ ਉਸ ਦੀ ਦੀਦ ਲਈ ਉਸ ਦੇ ਗਰਾਂ ਚਲਾ ਜਾਂਦਾ। ਜਿਥੇ ਉਹ ਰਹਿੰਦੀ ਹੈ।

ਮਸਾਂ ਹੀ ਜੁਲਾਈ ਮਹੀਨਾ ਚੜ੍ਹਿਆ। ਉਸ ਦੀ ਫਿਰ ਉਹੀ ਭੰਬੀਰੀ ਭੌਣੀ ਸ਼ੁਰੂ ਹੋ ਗਈ। ਬਹੁਤ ਸਮੇਂ ਬਾਅਦ ਔੜਾਂ ਤੇ ਬਰਸਾਤ ਹੋਈ। ਕੁੜੀਆਂ ਰੋਸ਼ਨ ਦੀ ਏਦਾਂ ਦੀ ਅੱਖ ਵੇਖ ਕੇ ਗੁੱਸੇ ਸਨ ਕਿ ਕਿਵੇਂ ਸਿੱਧਾ ਹੀ ਝਾਕੀ ਜਾਂਦੈ। ਪਰ ਰੋਸ਼ਨ ਪੜ੍ਹਿਆ-ਲਿਖਿਆ, ਸਮਾਜ-ਸੇਵੀ, ਦਾਨੀ, ਦਿਆਲੂ ਪਤਾ ਨਹੀਂ ਹੋਰ ਕਿੰਨੇ ਕੁ ਗੁਣ ਸਨ ਉਸ ਵਿਚ, ਜਿਸ ਕਰ ਕੇ ਉਸ ਦੀ ਵਖਰੀ ਪਛਾਣ ਬਣਦੀ ਸੀ। ਸਿਰਫ਼ ਰੋਸ਼ਨ ਜਾਣਦਾ ਸੀ ਕਿ ਉਸ ਦੇ ਦਿਲ ਵਿਚ ਕੀ ਹੈ ਤੇ ਉਹ ਕੀ ਕਰ ਰਿਹਾ ਹੈ? ਕੋਈ ਏਨਾ ਦਿਲ ਖਿੱਚਵਾਂ ਤੇ ਪਿਆਰ ਦੀ ਮਹਿਕ ਖਿੜਾਉਣ ਵਾਲਾ ਉਹ ਚਿਹਰਾ ਅਕਸਰ ਡਰਾਈਵਰ ਦੀ ਸੀਟ ਦੇ ਬਿਲਕੁਲ ਬਰਾਬਰ ਬਹਿੰਦਾ ਸੀ। (ਚਲਦਾ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM
Advertisement