Imroz: ਨਹੀਂ ਰਹੇ ਮਹਾਨ ਕਲਾਕਾਰ ਤੇ ਕਵੀ ਇਮਰੋਜ਼; 97 ਸਾਲ ਦੀ ਉਮਰ 'ਚ ਲਏ ਆਖਰੀ ਸਾਹ
Published : Dec 22, 2023, 11:45 am IST
Updated : Dec 22, 2023, 11:45 am IST
SHARE ARTICLE
Amrita Pritam's partner Imroz dies at 97
Amrita Pritam's partner Imroz dies at 97

ਮਰਹੂਮ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੇ ਦੋਸਤ ਸਨ ਇਮਰੋਜ਼

Imroz: ਪ੍ਰਸਿੱਧ ਕਲਾਕਾਰ ਇੰਦਰਜੀਤ ਉਰਫ਼ ਇਮਰੋਜ਼ ਦਾ 97 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਨਾਗਮਣੀ ਦੇ ਪੰਨਿਆਂ ਨੂੰ ਰੇਖਾ ਚਿੱਤਰਾਂ ਨਾਲ ਸਜਾਉਣ ਵਾਲੇ ਚਿੱਤਰਕਾਰ ਨੇ ਮੁੰਬਈ ਵਿਖੇ ਆਖਰੀ ਸਾਹ ਲਏ। ਦਸਿਆ ਜਾ ਰਿਹਾ ਹੈ ਕਿ ਇਮਰੋਜ਼ ਕਾਫੀ ਦਿਨਾਂ ਤੋਂ ਬਿਮਾਰ ਸਨ ਤੇ ਉਹ ਅੰਮ੍ਰਿਤਾ ਪ੍ਰੀਤਮ ਦੀ ਨੂੰਹ ਅਲਕਾ ਕੋਲ ਕਈ ਸਾਲਾਂ ਤੋਂ ਰਹਿ ਰਹੇ ਸਨ।

ਲੇਖਿਕਾ ਅੰਮੀਆ ਕੰਵਰ ਮੁਤਾਬਕ ਇਮਰੋਜ਼ ਨੂੰ ਕੁੱਝ ਸਮਾਂ ਪਹਿਲਾਂ ਮੁੰਬਈ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਤੇ ਹੁਣ ਉਹ ਫ਼ੂਡ ਨਾਲੀ ਨਾਲ ਖਾਣਾ ਲੈ ਰਹੇ ਸਨ। ਉਨ੍ਹਾਂ ਦਾ ਸਸਕਾਰ ਅੱਜ ਧਾਨੂਕਰਬਾੜੀ ਕਾਂਦੀਵਾਲੀ ਵੈਸਟ ਮੁੰਬਈ ਵਿਚ ਕੀਤਾ ਜਾਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਮਰੋਜ਼, ਅੰਮ੍ਰਿਤਾ ਪ੍ਰੀਤਮ ਨਾਲ ਅਪਣੇ ਰਿਸ਼ਤੇ ਤੋਂ ਬਾਅਦ ਪ੍ਰਸਿੱਧ ਹੋਏ ਸਨ। ਦੋਵਾਂ ਨੇ ਕਦੇ ਵਿਆਹ ਨਹੀਂ ਕੀਤਾ, ਪਰ 40 ਸਾਲਾਂ ਤਕ ਲਿਵ-ਇਨ ਰਿਲੇਸ਼ਨਸ਼ਿਪ ਸੀ। ਇਮਰੋਜ਼ ਦਾ ਜਨਮ 26 ਜਨਵਰੀ 1926 ਨੂੰ (ਪੱਛਮੀ) ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਵਿਖੇ ਹੋਇਆ। ਉਨ੍ਹਾਂ ਦਾ ਅਸਲ ਨਾਂ ਇੰਦਰਜੀਤ ਸੀ ਪਰ 1966 ਵਿਚ ਜਦੋਂ ਪੰਜਾਬੀ ਦੀ ਮਸ਼ਹੂਰ ਕਵਿੱਤਰੀ ਅਮ੍ਰਿਤਾ ਪ੍ਰੀਤਮ ਦੀ ਸੰਪਾਦਨਾ ਵਿਚ ਪੰਜਾਬੀ ਦੇ ਸਾਹਿਤਕ ਰਸਾਲੇ ਨਾਗਮਣੀ ਦਾ ਪ੍ਰਕਾਸ਼ਨ ਆਰੰਭ ਹੋਇਆ ਤਾਂ ਇੰਦਰਜੀਤ ਉਸ ਵਿਚ ਬਤੌਰ ਆਰਟਿਸਟ ਸ਼ਾਮਲ ਸੀ, ਅਤੇ ਦੂਜੇ ਅੰਕ ਤੋਂ ਉਸ ਦਾ ਨਾਂਅ ਇੰਦਰਜੀਤ ਦੀ ਬਜਾਏ ਇਮਰੋਜ਼ ਵਜੋਂ ਛਪਣ ਲੱਗ ਪਿਆ ਸੀ।

ਨਾਗਮਣੀ 35 ਸਾਲਾਂ ਤੋਂ ਵੀ ਵੱਧ, ਭਾਵ ਅਮ੍ਰਿਤਾ ਪ੍ਰੀਤਮ ਦੇ ਆਖਰੀ ਸਮੇਂ ਤਕ, ਛਪਦਾ ਰਿਹਾ ਅਤੇ ਇਮਰੋਜ਼ ਇਸ ਦੇ ਆਖਰੀ ਅੰਕ ਤਕ ਬਤੌਰ ਕਲਾਕਾਰ ਇਸ ਨਾਲ ਜੁੜੇ ਰਹੇ। ਇਮਰੋਜ਼ ਦਿੱਲੀ ਦੇ ਹੌਜ਼ ਖਾਸ ਇਲਾਕੇ ਵਿਚ ਰਹਿੰਦੇ ਸੀ ਅਤੇ ਉਨ੍ਹਾਂ ਨੇ ਅਮ੍ਰਿਤਾ ਦੇ ਮਰਨ ਉਪਰੰਤ ਕਵਿਤਾਵਾਂ ਵੀ ਲਿਖਣੀਆਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਦੀਆਂ ਕਵਿਤਾਵਾਂ ਦੀਆਂ ਕੁੱਝ ਕਿਤਾਬਾਂ ਵੀ ਛਪੀਆਂ ਸਨ।

 (For more news apart from Amrita Pritam's partner Imroz dies at 97, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement