Bulleh Shah: ਪੰਜਾਬੀ ਦੇ ਚਾਰ ਮੀਨਾਰਾਂ ਵਿਚੋਂ ਇਕ ਬੁੱਲ੍ਹੇ ਸ਼ਾਹ
Published : Sep 26, 2024, 9:05 am IST
Updated : Sep 26, 2024, 9:42 am IST
SHARE ARTICLE
Bulleh Shah article in punjabi
Bulleh Shah article in punjabi

Bulleh Shah: ਬੁੱਲ੍ਹੇ ਸ਼ਾਹ ਨੇ ਮੁਢਲੀ ਸਿਖਿਆਂ ਦੂਜੇ ਬਾਲਕਾਂ ਵਾਂਗ ਅਪਣੇ ਪਿਤਾ ਸਖੀ ਮੁਹੰਮਦ ਦਰਵੇਸ ਪਾਸੋਂ ਪ੍ਰਾਪਤ ਕੀਤੀ।

Bulleh Shah article in punjabi : ਬੁੱਲ੍ਹੇ ਸ਼ਾਹ (1680-1758) ਇਕ ਪ੍ਰਸਿੱਧ ਸੂਫ਼ੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਉਨ੍ਹਾਂ ਨੂੰ ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ-ਬਾਬਾ ਫ਼ਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ-ਵਿਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਅਸਲੀ ਨਾਂ ਅਬਦੁੱਲਾ ਸ਼ਾਹ ਸੀ ਅਤੇ ਉਹ ਇਸਲਾਮ ਦੇ ਅੰਤਮ ਨਬੀ ਮੁਹੰਮਦ ਦੀ ਪੁੱਤਰੀ ਫ਼ਾਤਿਮਾ ਦੇ ਵੰਸ਼ ਵਿਚੋਂ ਸਨ। ਉਨ੍ਹਾਂ ਦੀਆਂ ਲਿਖੀਆਂ ਕਾਫ਼ੀਆਂ ਅੱਜ ਵੀ ਬੜੇ ਸ਼ੌਕ ਨਾਲ ਗਾਈਆਂ ਅਤੇ ਸੁਣੀਆਂ ਜਾਂਦੀਆਂ ਹਨ। ਸਤਾਰਵੀਂ ਸਦੀ ਦੇ ਇਸ ਮਹਾਨ ਕਵੀ ਦਾ ਜਨਮ 1680 ਵਿਚ ਪਛਮੀ ਪਾਕਿਸਤਾਨ, ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਨਗਰ ਕਸੂਰ ਦੇ ਪਾਂਡੋਕੇ ਨਾਮਕ ਪਿੰਡ ਵਿਚ ਹੋਇਆ। 

ਬੁੱਲ੍ਹੇ ਸ਼ਾਹ ਨੇ ਮੁਢਲੀ ਸਿਖਿਆਂ ਦੂਜੇ ਬਾਲਕਾਂ ਵਾਂਗ ਅਪਣੇ ਪਿਤਾ ਸਖੀ ਮੁਹੰਮਦ ਦਰਵੇਸ ਪਾਸੋਂ ਪ੍ਰਾਪਤ ਕੀਤੀ। ਵਾਰਸ ਸ਼ਾਹ ਵਾਂਗ ਹੀ ਬੱੁਲ੍ਹੇ ਨੂੰ ਵੀ ਘਰ ਵਾਲਿਆਂ ਦਾ ਸੁਖ ਨਸੀਬ ਨਾ ਹੋਇਆ। ਬੁੱਲੇ੍ਹ ਸ਼ਾਹ ਬਾਲਪੁਣੇ ਤੋਂ ਹੀ ਰੱਬ ਦਾ ਪਿਆਰਾ ਭਗਤ ਅਤੇ ਕਰਨੀ ਭਰਪੂਰ ਤੇ ਉੱਚ ਆਸ਼ਿਆਂ ਵਾਲਾ ਪ੍ਰਾਣੀ ਸੀ। ਬੁੱਲ੍ਹੇ ਸ਼ਾਹ ਨੇ ਸ਼ਾਹ ਅਨਾਇਤ ਕਾਦਰੀ ਨੂੰ ਅਪਣਾ ਗੁਰੂ ਧਾਰਨ ਕੀਤਾ। ਕੇਵਲ ਉਸ ਦੀ ਭੈਣ ਨੇ ਉਸ ਨੂੰ ਸਹੀ ਅਰਥਾਂ ਵਿਚ ਸਮਝਿਆ। ਉਹ ਵੀ ਬੁਲ੍ਹੇ ਵਾਂਗ ਪੱਕੀ ਸੂਫ਼ੀ ਸੀ। ਉਹ ਸਾਰੀ ਉਮਰ ਕੁਆਰੀ ਰਹੀ।

ਕਰਤਾ ‘ਨਾਫÇਅ-ਉਲ ਸਾਲਕੀਨ’ ਅਨੁਸਾਰ ਬੱੁਲ੍ਹੇ ਨੇ ਗੁਲਾਮ ਮੁਰਤਜ਼ਾ ਦੇ ਚਰਨਾਂ ਵਿਚ ਬਹਿ ਕੇ ਸਿਖਿਆ ਹਾਸਲ ਕੀਤੀ। ਮੌਲਵੀ ਸਾਹਿਬ ਬਹੁਤ ਵੱਡੇ ਫ਼ਾਰਸੀ ਅਰਬੀ ਦੇ ਆਲਮ ਸਨ। ਆਪ ਨੇ ਸ਼ੇਖ ਸਾਅਦੀ ਦੀ ਗੁਲਿਸਤਾਨ  ਦਾ ਪੰਜਾਬੀ ਵਿਚ ਅਨੁਵਾਦ ਕੀਤਾ ਸੀ। ਜ਼ਾਹਰੀ ਇਲਮ ਸਿਖਣ ਤੋਂ ਪਿੱਛੋਂ ਰੂਹਾਨੀ ਇਲਮ ਦੀ ਭੁੱਖ ਚਮਕੀ, ਜਵਾਨੀ ਵਿਚ ਪੈਰ ਧਰਿਆ ਤੇ ਕੱੁਝ ਮਜਜੂਬ ਹੋ ਗਏ, ਰੱਬੀ ਪਿਆਰ ਵਿਚ ਲੀਨ ਰਹਿਣ ਲੱਗੇ। ਮੌਲਾ ਬਖ਼ਸ਼ ਕੁਸ਼ਤਾ ਅਨੁਸਾਰ ਕਸੂਰ ਪਿਛੋਂ ਉਹ ਇਕ ਵਾਰ ਫਿਰਦੇ ਫਿਰਾਂਦੇ ਬਟਾਲਾ (ਗੁਰਦਾਸਪੁਰ) ਪਹੁੰਚੇ। ਮਨਸੂਰ ਵਾਂਗੂੰ ਮੂੰਹੋ ਨਿਕਲਿਆਂ ‘ਮੈਂ ਅੱਲ੍ਹਾ ਹਾਂ’(ਮਨਸੂਰ ਨੇ ਕਿਹਾ ਸੀ ਅਨਲੱਹਕ)।” ਲੋਕ ਬੁੱਲ੍ਹੇ ਨੂੰ ਦਰਬਾਰ ਫ਼ਾਜ਼ਲਾ ਦੇ ਮੋਢੀ ਸ਼ੇਖ ਫ਼ਾਜ਼ਿਲ-ਉਦ-ਦੀਨ ਕੋਲ ਲੈ ਗਏ। ਉਨ੍ਹਾਂ ਫਰਮਾਇਆ, ਇਹ ਸੱਚ ਕਹਿੰਦਾ ਹੈ, ਕਿ ਇਹ ‘ਅੱਲਾ’ (ਅਰਥਾਤ ਕੱਚਾ, ਅੱਲ੍ਹੜ) ਹੈ; ਇਸ ਨੂੰ ਆਖੋ ਸ਼ਾਹ ਅਨਾਇਤ ਕੋਲ ਜਾ ਤੇ ਪੱਕ ਆਵੇ।

    ਬੁੱਲ੍ਹੇ ਸ਼ਾਹ ਨੇ 156 ਕਾਫ਼ੀਆਂ, 1 ਬਾਰਾਮਾਂਹ, 40 ਗੰਢਾਂ, 1 ਅਠਵਾਰਾ, 3 ਸੀਹਰਫ਼ੀਆਂ ਤੇ 49 ਦੋਹੜੇ ਆਦਿ ਲਿਖੇ ਹਨ। ਸੱਭ ਤੋਂ ਵੱਧ ਪ੍ਰਸਿੱਧੀ ਉਸ ਦੀਆਂ ਕਾਫ਼ੀਆਂ ਨੂੰ ਮਿਲੀ ਹੈ। ਆਪ ਦੀ ਭਾਸ਼ਾ ਵਧੇਰੇ ਠੇਠ, ਸਾਦਾ ਅਤੇ ਲੋਕ ਪੱਧਰ ਦੇ ਨੇੜੇ ਦੀ ਹੈ। ਬੁੱਲ੍ਹੇ ਦੀ ਰਚਨਾ ਲੈਅਬੱਧ ਅਤੇ ਰਾਗਬੱਧ ਹੈ। ਉਸ ਨੇ ਰਚਨਾ ਵਿਚ ਅਲੰਕਾਰਾਂ, ਮੁਹਾਵਰਿਆਂ, ਲੋਕ-ਅਖਾਣਾਂ ਅਤੇ ਛੰਦ-ਤਾਲਾਂ ਨਾਲ ਸ਼ਿੰਗਾਰ ਕੇ ਪੇਸ਼ ਕੀਤਾ ਹੈ। ਸਾਰ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸਾਂਈਂ ਬੁੱਲ੍ਹੇ ਸ਼ਾਹ ਸੂਫ਼ੀ ਕਾਵਿ ਦਾ ਸਿਖਰ ਸੀ। ਪਰ ਇਥੇ ਇਕ ਗੱਲ ਸਾਫ਼ ਕਰਨੀ ਬਣਦੀ ਹੈ ਵੱਖ-ਵੱਖ ਸੰਗ੍ਰਹਿਆਂ ਵਿਚ ਇਨ੍ਹਾਂ ਦੀ ਗਿਣਤੀ ਵੱਖ-ਵੱਖ ਪ੍ਰਾਪਤ ਹੁੰਦੀ ਹੈ ਕਿਉਂਕਿ ਬੁਲ੍ਹੇ ਸ਼ਾਹ ਦੀ ਪ੍ਰਸਿੱਧੀ ਕਾਰਨ ਇਨ੍ਹਾਂ ਰਚਨਾਵਾਂ ਵਿਚ ਲੋਕਾਂ ਵਲੋਂ ਰਲਾ ਕਰ ਦਿਤਾ ਗਿਆ ਹੈ। ਬੁਲ੍ਹੇ ਸ਼ਾਹ ਦੀਆਂ ਰਚਨਾਵਾਂ ਇਸ ਤਰ੍ਹਾਂ ਹਨ-
ਉਠ ਜਾਗ ਘੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ।
ਉਠ ਗਏ ਗਵਾਂਢੋਂ ਯਾਰ, ਰੱਬਾ ਹੁਣ ਕੀ ਕਰੀਏ।
ਆਉ ਸਈਉ ਰਲ ਦਿਉ ਨੀ ਵਧਾਈ,
ਮੈਂ ਵਰ ਪਾਇਆ ਰਾਂਝਾ ਮਾਹੀ।
ਹਾਜੀ ਲੋਕ ਮੱਕੇ ਨੂੰ ਜਾਂਦੇ, ਮੇਰਾ ਰਾਂਝਾ ਮਾਹੀ ਮੱਕਾ
ਨੀ ਮੈਂ ਕਮਲੀ ਆਂ।
ਘੁੰਗਟ ਚੁਕ ਓ ਸੱਜਣਾ, ਹੁਣ ਸ਼ਰਮਾਂ ਕਾਹਨੂੰ ਰਖੀਆਂ ਵੇ।

ਬੁਲ੍ਹੇ ਤੋਂ ਪਹਿਲਾਂ ਕਾਫ਼ੀ ਦਾ ਪ੍ਰਯੋਗ ਪੰਜਾਬ ਤੋਂ ਬਾਹਰ ਵੀ ਹੋ ਰਿਹਾ ਸੀ। ਕਾਫ਼ੀ ਦਾ ਅਰਥ ਹੈ ਕਿ ਇਹ ਰਾਗਨੀ ਹੈ। ਇਸ ਸਬੰਧੀ ਪਿੰ: ਤੇਜਾ ਸਿੰਘ ਕਾਫ਼ੀ ਬਾਰੇ ਲਿਖਦੇ ਹਨ ਕਿ ਕਈ ਲੋਕ ਕਾਫ਼ੀ ਨੂੰ ਰਾਗਨੀ ਕਹਿੰਦੇ ਹਨ, ਇਹ ਗੱਲ ਕਾਫ਼ੀ ਹੱਦ ਤਕ ਸੱਚੀ ਹੈ । ਗੁਰੂ ਗ੍ਰੰਥ ਸਾਹਿਬ ਵਿਚ ਵੀ ਜਿਥੇ ਆਸਾ, ਸੂਹੀ, ਤਿਲੰਗ ਅਤੇ ਮਾਰੂ ਰਾਗਾਂ ਵਿਚ ਸ਼ਬਦਾਂ ਦਾ ਵੇਰਵਾ ਆਉਂਦਾ ਹੈ, ਉਥੇ ਨਾਲ ਸ਼ਬਦ ‘ਕਾਫ਼ੀ’ ਲਿਖਿਆ ਹੈ। ਸਪੱਸ਼ਟ ਹੈ ਕਿ ਇਨ੍ਹਾਂ ਰਾਗਾਂ ਦੀ ਰਾਗਨੀ ਹੈ। ਇਹ ਅਪਣੇ ਆਪ ਵਿਚ ਸੰਪੂਰਨ ਰਾਗ ਨਹੀਂ। ਮਨੁੱਖੀ ਆਦਰਸ਼ਾਂ ਦਾ ਧਾਰਨੀ ਹੋਣ ਕਰ ਕੇ ਅੱਜ ਵੀ ਬੁਲ੍ਹੇਸ਼ਾਹ ਅਤੇ ਉਸ ਦਾ ਕਲਾਮ ਅਮਰ ਹੈ। ਬੁਲ੍ਹੇ ਸ਼ਾਹ ਦਾ ਮਜ਼ਾਰ ਅੱਜ ਵੀ ਕਸੂਰ ਰੇਲਵੇ ਸਟੇਸ਼ਨ ਦੇ ਨੇੜੇ ਪੂਰਬ ਵਾਲੇ ਪਾਸੇ ਸਥਿਤ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement