
ਉਹ ਬੈਠਾ ਪਤਾ ਨਹੀਂ ਕਿਹੜੀਆਂ ਸੋਚਾਂ 'ਚ ਗੁਆਚਿਆ ਹੋਇਆ ਸੀ...........
ਉਹ ਬੈਠਾ ਪਤਾ ਨਹੀਂ ਕਿਹੜੀਆਂ ਸੋਚਾਂ 'ਚ ਗੁਆਚਿਆ ਹੋਇਆ ਸੀ। ਸਕੂਲ ਬੱਸ ਆਈ ਅਤੇ ਉਸ ਦੇ ਸਾਹਮਣੇ ਆ ਕੇ ਰੁਕ ਗਈ। ਉਹ ਵੇਖ ਰਿਹਾ ਸੀ ਕਿ ਕਿਵੇਂ ਮਾਂ-ਬਾਪ ਅਪਣੇ ਬੱਚਿਆਂ ਨੂੰ ਤਿਆਰ ਕਰ ਕੇ ਸਕੂਲ ਦੀ ਬੱਸ 'ਚ ਚੜ੍ਹਾ ਰਹੇ ਸਨ। ਬੱਚੇ ਵੀ ਹੱਸ ਹੱਸ ਕੇ, ਅਪਣੇ ਮਾਤਾ-ਪਿਤਾ ਵਲ ਹੱਥ ਹਿਲਾ ਕੇ ਉਨ੍ਹਾਂ ਨੂੰ ਬਾਏ-ਬਾਏ ਕਰ ਰਹੇ ਸਨ।
ਉਸ ਨੂੰ ਫਿਰ ਖ਼ਿਆਲ ਆਇਆ ਕਿ ਉਸ ਦੇ ਬੱਚਿਆਂ ਨੂੰ ਪਿੰਡ ਦੇ ਨਾਲ ਲਗਦੇ ਸਰਕਾਰੀ ਸਕੂਲ ਪੈਦਲ ਜਾਣਾ ਪੈਂਦਾ ਹੈ। ਉਨ੍ਹਾਂ ਨੇ ਕਈ ਵਾਰ ਸਾਈਕਲ ਦੀ ਮੰਗ ਕੀਤੀ ਸੀ। ਉਹ ਤਾਂ ਅਪਣੇ ਬੱਚਿਆਂ ਨੂੰ ਸਕੂਲ ਵੀ ਤਾਂ ਹੀ ਭੇਜਦਾ ਸੀ ਕਿ ਉਥੇ ਉਨ੍ਹਾਂ ਨੂੰ ਇਕ ਵੇਲੇ ਦੀ ਰੋਟੀ ਮਿਲ ਜਾਇਆ ਕਰੇਗੀ।
ਹੁਣ ਤਾਂ ਕਈ ਦਿਨਾਂ ਤੋਂ ਉਸ ਦੇ ਬੱਚੇ ਵੀ ਸਕੂਲ ਨਹੀਂ ਜਾ ਸਕੇ। ਸੱਤਵੀਂ 'ਚ ਪੜ੍ਹਦੀ ਕੁੜੀ ਦੀਪਾ ਹੁਣ ਉਨ੍ਹਾਂ ਘਰਾਂ 'ਚ ਝਾੜੂ-ਪੋਚਾ ਲਾਉਂਦੀ ਸੀ ਜਿਥੇ ਉਸ ਦੀ ਮਾਂ ਕੰਮ ਕਰਦੀ ਸੀ। ਬਸ ਏਨਾ ਹੀ ਸੀ ਕਿ ਲੋਕਾਂ ਦੇ ਘਰਾਂ 'ਚ ਕੰਮ ਕਰਨ ਨਾਲ ਉਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਅਤੇ ਚਾਹ ਲਈ ਥੋੜ੍ਹਾ ਜਿਹਾ ਦੁੱਧ ਮਿਲ ਜਾਂਦਾ ਸੀ। ( ਚੱਲਦਾ )