
ਬਜਟ 'ਤੇ ਅਗਾਉ ਵਿਚਾਰ 11 ਤੋਂ 23 ਜੂਨ ਤਕ
ਨਵੀਂ ਦਿੱਲੀ : ਬਜਟ ਤੋਂ ਪਹਿਲਾਂ ਹੋਣ ਵਾਲੀ ਵਿਚਾਰ ਚਰਚਾ ਇਸ ਹਫ਼ਤੇ ਸ਼ੁਰੂ ਹੋਣ ਵਾਲੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾ ਰਮਣ ਇਸ ਸਿਲਸਲੇ ਵਿਚ 11 ਜੂਨ ਤੋਂ 23 ਜੂਨ ਵਿਚਾਲੇ ਅਰਥਸ਼ਾਸਤਰੀਆਂ, ਬੈਂਕ ਅਧਿਕਾਰੀਆਂ, ਵਿੱਤੀ ਸੰਸਥਾਨਾਂ ਅਤੇ ਉਦਯੋਗ ਮੰਡਲਾਂ ਨਾਲ ਮੁਲਾਕਾਤ ਕਰਨ ਵਾਲੇ ਹਨ। ਸਾਰੇ ਸੂਬਿਆਂ ਦੇ ਵਿੱਤ ਮੰਤਰੀ ਵੀ 20 ਜੂਨ ਜੀਐਸਟੀ ਪ੍ਰੀਸ਼ਦ ਦੀ ਹੋਣ ਵਾਲੀ ਬੈਠਕ ਵਿਚ ਬਜਟ ਸਬੰਧੀ ਅਪਦੇ ਸੁਝਾਅ ਦੇ ਸਕਦੇ ਹਨ।
Nirmala Sitharaman with NK Singh
ਸੀਤਾਰਮਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨ ਵਾਲੀ ਹੈ। ਉਨ੍ਹਾਂ ਅਪਣੇ ਪਹਿਲੇ ਬਜਟ ਵਿਚ ਸੁਸਤ ਪੈ ਰਹੇ ਅਰਥਚਾਰੇ, ਵੱਧ ਰਹੀਆਂ ਅਣਸੁਖਾਵੀਆਂ ਪ੍ਰਸਥਿਤੀਆਂ, ਗੈਰ ਬੈਂਕਿੰਗ ਵਿੱਤੀ ਕੰਪਨੀਆਂ ਦੀ ਚੁਨੌਤੀ, ਰੁਜ਼ਗਾਰ, ਨਿੱਜੀ ਨਿਵੇਸ਼, ਨਿਰਯਾਤ ਵਿਚ ਸੁਧਾਰ, ਖੇਤੀ ਸੰਕਟ ਅਤੇ ਸਰਕਾਰੀ ਨੀਵੇਸ਼ ਵਿਚ ਵਾਧੇ ਜਿਹੀਆਂ ਚੁਨੌਤੀਆਂ 'ਤੇ ਸੂਬੇਆਂ ਦੇ ਖ਼ਜ਼ਾਨੇ 'ਤੇ ਅਸਰ ਪਾਏ ਬਿਨਾ ਕੰਮ ਕਰਨਾ ਹੋਵੇਗਾ।
Nirmala Sitharaman
ਵਿੱਤ ਮੰਤਰੀ ਪ੍ਰਧਾਨ ਮੰਤਰੀ ਦੀ ਆਰਥਕ ਸਲਾਹਕਾਰ ਪ੍ਰੀਸ਼ਦ ਦੇ ਮੈਂਬਰਾਂ ਨਾਲ ਬੈਠਕ ਕਰ ਕੇ ਅਰਥਚਾਰੇ ਦੀ ਸਥਿਤੀ 'ਤੇ ਉਨ੍ਹਾਂ ਦੀ ਸਲਾਹ ਲਵੇਗੀ। ਇਸ ਬੈਠਕ ਨਾਲ ਹੀ ਬਜਟ ਤੋਂ ਪਹਿਲਾਂ ਵਿਚਾਰ ਚਰਚਾ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਸ ਪਖ਼ਵਾੜੇ ਦੌਰਾਨ ਸੀਤਾਰਮਣ ਖੇਤ ਖੇਤਰ ਦੇ ਮਾਹਰਾਂ, ਬੈਂਕ ਅਤੇ ਵਿੱਤੀ ਸੰਸਥਾਨਾਂ ਅਤੇ ਉਦਯੋਗ ਮੰਡਲਾਂ ਨਾਲ ਮੁਲਾਕਾਤ ਕਰ ਸਕਦੀ ਹੈ। ਵਿੱਤੀ ਸਾਲ 2019-20 ਦਾ ਪੂਰਾ ਬਜਟ 5 ਜੁਲਾਈ ਨੂੰ ਪੇਸ਼ ਹੋਣ ਵਾਲਾ ਹੈ।