
ਬੇਜੋਸ ਦੀ ਨੈੱਟਵਰਥ ’ਚ ਬੁੱਧਵਾਰ ਨੂੰ 5.23 ਅਰਬ ਡਾਲਰ ਦੀ ਤੇਜ਼ੀ ਆਈ ਅਤੇ ਉਨ੍ਹਾਂ ਦੀ ਨੈੱਟਵਰਥ ਇਕ ਝਟਕੇ ’ਚ 118 ਅਰਬ ਡਾਲਰ ਪਹੁੰਚ ਗਈ।
ਨਵੀਂ ਦਿੱਲੀ – ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਗੌਤਮ ਅਡਾਨੀ ਨੂੰ ਝਟਕਾ ਲੱਗਾ ਹੈ। ਅਡਾਨੀ (Gautam Adani) ਦੁਨੀਆ ਦੇ ਅਮੀਰਾਂ ਦੀ ਲਿਸਟ ’ਚ ਚੌਥੇ ਨੰਬਰ 'ਤੇ ਖਿਸਕ ਗਏ ਹਨ। ਬਲੂਮਬਰਗ ਅਰਬਪਤੀ ਸੂਚਕਅੰਕ ਮੁਤਾਬਕ ਬੁੱਧਵਾਰ ਨੂੰ ਉਨ੍ਹਾਂ ਦੀ ਨੈੱਟਵਰਥ ’ਚ 91.2 ਕਰੋੜ ਡਾਲਰ ਦੀ ਗਿਰਾਵਟ ਆਈ ਅਤੇ ਇਹ 118 ਅਰਬ ਡਾਲਰ ਰਹਿ ਗਈ। ਅਮਰੀਕਾ ਦੀ ਦਿੱਗਜ਼ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਫਾਊਂਡਰ ਜੈੱਫ ਬੇਜੋਸ ਹੁਣ ਅਮੀਰਾਂ ਦੀ ਲਿਸਟ ’ਚ ਉਨ੍ਹਾਂ ਤੋਂ ਅੱਗੇ ਹਨ।
ਬੇਜੋਸ ਦੀ ਨੈੱਟਵਰਥ ’ਚ ਬੁੱਧਵਾਰ ਨੂੰ 5.23 ਅਰਬ ਡਾਲਰ ਦੀ ਤੇਜ਼ੀ ਆਈ ਅਤੇ ਉਨ੍ਹਾਂ ਦੀ ਨੈੱਟਵਰਥ ਇਕ ਝਟਕੇ ’ਚ 118 ਅਰਬ ਡਾਲਰ ਪਹੁੰਚ ਗਈ। ਹਾਲਾਂਕਿ ਡੈਸੀਮਲ ਪੁਆਇੰਟ ਤੋਂ ਬਾਅਦ ਦੇ ਫਰਕ ਨੂੰ ਦੇਖਿਆ ਜਾਵੇ ਤਾਂ ਬੇਜੋਸ ਦੀ ਨੈੱਟਵਰਥ ਅਡਾਨੀ ਤੋਂ ਥੋੜ੍ਹੀ ਵੱਧ ਹੈ। ਪਿਛਲੇ ਸਾਲ ਅਡਾਨੀ ਦੀ ਨੈੱਟਵਰਥ ’ਚ 44 ਅਰਬ ਡਾਲਰ ਦਾ ਵਾਧਾ ਹੋਇਆ ਸੀ ਅਤੇ ਉਹ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਰਬਪਤੀ ਸਨ। ਪਰ ਇਸ ਸਾਲ ਉਨ੍ਹਾਂ ਦੀ ਨੈੱਟਵਰਥ ’ਚ ਹੁਣ ਤੱਕ 2.44 ਅਰਬ ਡਾਲਰ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ - 30-40% ਵਾਲੇ ਵਿਦਿਆਰਥੀ ਵੀ ਕੈਨੇਡਾ ਲਈ ਕਰ ਸਕਦੇ ਨੇ ਅਪਲਾਈ, ਪੈਸੇ ਵੀਜ਼ਾ ਲੱਗਣ ਤੋਂ ਬਾਅਦ
ਵੈਸੇ ਤਾਂ ਦੁਨੀਆ ਦੇ ਅਮੀਰਾਂ ਦੀ ਲਿਸਟ ’ਚ ਫ੍ਰਾਂਸ ਦੇ ਕਾਰੋਬਾਰੀ ਬਰਨਾਰਡ ਆਰਨਾਲਟ 182 ਅਰਬ ਡਾਲਰ ਦੀ ਨੈੱਟਵਰਥ ਨਾਲ ਪਹਿਲੇ ਨੰਬਰ ’ਤੇ ਹਨ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ’ਚ 20 ਅਰਬ ਡਾਲਰ ਦਾ ਵਾਧਾ ਹੋਇਆ ਹੈ। ਯਾਨੀ ਉਨ੍ਹ ਨੇ ਰੋਜ਼ਾਨਾ ਕਰੀਬ 2 ਅਰਬ ਡਾਲਰ ਕਮਾਏ ਹਨ। ਟੈਸਲਾ, ਸਪੇਸਐਕਸ ਅਤੇ ਟਵਿੱਟਰ ਦੇ ਮਾਲਕ ਐਲਨ ਮਸਕ 132 ਅਰਬ ਡਾਲਰ ਦੀ ਨੈੱਟਵਰਥ ਨਾਲ ਇਸ ਲਿਸਟ ’ਚ ਦੂਜੇ ਨੰਬਰ ’ਤੇ ਹਨ। ਬੁੱਧਵਾਰ ਨੂੰ ਉਨ੍ਹਾਂ ਦੀ ਨੈੱਟਵਰਥ ’ਚ 2.78 ਅਰਬ ਡਾਲਰ ਦਾ ਵਾਧਾ ਹੋਇਆ। ਉਂਝ ਇਸ ਸਾਲ ਉਨ੍ਹਾਂ ਦੀ ਨੈੱਟਵਰਥ ’ਚ ਹੁਣ ਤੱਕ 4.84 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ।