
ਕਪਿਲ ਸਿੱਬਲ ਨੇ ਸਰਕਾਰ ਦੇ ਆਰਥਕ ਪੈਕੇਜ 'ਤੇ ਚੁੱਕੇ ਸਵਾਲ
ਨਵੀਂ ਦਿੱਲੀ: ਕੋਰੋਨਾ (Corona) ਸੰਕਟ ਨਾਲ ਜੂਝ ਰਹੇ ਦੇਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਆਰਥਕ ਪੈਕੇਜ ਜ਼ਰੀਏ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਹਾਲੇ ਇਸ ਰਾਹਤ ਪੈਕੇਜ ਨਾਲ ਜੁੜੀ ਜਾਣਕਾਰੀ ਆਉਣੀ ਬਾਕੀ ਹੈ ਪਰ ਕਾਂਗਰਸ ਸਰਕਾਰ ਨੇ ਇਸ ਆਰਥਕ ਪੈਕੇਜ 'ਤੇ ਸਵਾਲ ਚੁੱਕੇ ਹਨ।
Kapil Sibal
ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਕਪਿਲ ਸਿੱਬਲ (Kapil Sibal) ਨੇ ਹਮਲਾ ਕਰਦੇ ਹੋਏ ਕਿਹਾ ਕਿ ਅਸਲੀ ਆਰਥਕ ਪੈਕੇਜ ਤਾਂ 4 2020 ਹੈ। ਉਹਨਾਂ ਨੇ ਬੁੱਧਵਾਰ ਨੂੰ ਟਵੀਟ ਕੀਤਾ, 'ਪੀਐਮ ਬੋਲੇ ਕਿ 20 ਲੱਖ ਕਰੋੜ ਦਾ ਵਿੱਤੀ ਪੈਕੇਜ 20 2020, ਜਦਕਿ ਮਾਹਰ ਕਹਿੰਦੇ ਹਨ ਕਿ ਸਰਕਾਰ ਦੇ ਕੋਲ ਨਕਦੀ ਲੈਣ ਦੇਣ ਸਿਰਫ 4 ਲੱਖ ਕਰੋੜ ਹੈ।
Photo
ਬਾਕੀ ਆਰਬੀਆਈ (RBI) ਨੇ 8 ਲੱਖ ਕਰੋੜ ਦੀ ਨਕਦੀ ਮਾਰਕਿਟ ਵਿਚ ਲਗਾਈ ਹੈ। ਸਰਕਾਰ ਕੋਲ 5 ਲੱਖ ਕਰੋੜ ਦਾ ਵਾਧੂ ਕਰਜ਼ਾ ਹੈ। ਇਕ ਲੱਖ ਕਰੋੜ ਗਰੰਟੀ ਫੀਸ ਹੈ। ਅਸਲ ਵਿੱਤੀ ਪੈਕੇਜ: 4 2020 ਹੈ'। ਇਸ ਦੌਰਾਨ ਮੱਧ ਪ੍ਰਦੇਸ਼ ਕਾਂਗਰਸ (MP Congress) ਨੇ ਹੋਰ ਵੱਡੇ ਆਰਥਕ ਪੈਕੇਜ ਦੀ ਮੰਗ ਕੀਤੀ ਹੈ। ਕਾਂਗਰਸ ਨੇ ਅਪਣੇ ਟਵਿਟਰ 'ਤੇ ਲਿਖਿਆ, 'ਸਿਰਫ 20 ਲੱਖ ਕਰੋੜ? ਮੋਦੀ ਦੀ, ਇਹ ਮਹਾਮਾਰੀ ਹੈ, ਸਭ ਕੁੱਝ ਬਰਬਾਦ ਹੋ ਚੁੱਕਿਆ, ਜੀਡੀਪੀ ਦਾ ਸਿਰਫ 10 ਫੀਸਦੀ ਨਹੀਂ, ਘੱਟੋ ਘੱਟ 50 ਫੀਸਦੀ ਦਿਓ'।
P chidambaram
ਉੱਥੇ ਹੀ ਪੀ ਚਿਦੰਬਰਮ (p chidambaram) ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ, 'ਕੱਲ ਪੀਐਮ ਨੇ ਸਾਨੂੰ ਇਕ ਹੈੱਡਲਾਈਨ ਅਤੇ ਇਕ ਬਲੈਂਕ ਪੇਪਰ ਦਿੱਤਾ। ਕੁਦਰਤੀ ਮੇਰੀ ਪ੍ਰਕਿਰਿਆ ਵੀ ਬਲੈਂਕ ਸੀ। ਅੱਜ ਅਸੀਂ ਵਿੱਤ ਮੰਤਰੀ ਵੱਲੋਂ ਬਲੈਂਕ ਪੇਪਰ ਨੂੰ ਭਰਨ ਦੀ ਪ੍ਰਕਿਰਿਆ 'ਤੇ ਨਜ਼ਰ ਰੱਖਾਂਗੇ। ਅਸੀਂ ਧਿਆਨ ਨਾਲ ਹਰ ਵਾਧੂ ਰੁਪਏ ਨੂੰ ਗਿਣਾਂਗੇ ਕਿ ਸਰਕਾਰ ਅਸਲ ਵਿਚ ਅਰਥਵਿਵਸਥਾ ਨੂੰ ਸੁਧਾਰ ਰਹੀ ਹੈ ਜਾਂ ਨਹੀਂ'।
Photo
ਉਹਨਾਂ ਕਿਹਾ ਕਿ ਅਸੀਂ ਧਿਆਨ ਰੱਖਾਂਗੇ ਕਿ ਕਿਸ ਨੂੰ ਕੀ ਮਿਲਦਾ ਹੈ? ਅਤੇ ਪਹਿਲੀ ਚੀਜ਼ ਜੋ ਦੇਖਾਂਗੇ, ਉਹ ਇਹ ਹੈ ਕਿ ਗਰੀਬ, ਭੁੱਖੇ ਅਤੇ ਤਬਾਹ ਹੋ ਚੁੱਕੇ ਪ੍ਰਵਾਸੀ ਜਦੋਂ ਸੈਂਕੜੇ ਕਿਲੋਮੀਟਰ ਪੈਦਲ ਚੱਲ ਕੇ ਅਪਣੇ ਘਰ ਪਹੁੰਚਣਗੇ ਤਾਂ ਉਹਨਾਂ ਨੂੰ ਕੀ ਮਿਲਦਾ ਹੈ।