
111 ਸਾਲ ਦੀ ਉਮਰ 'ਚ ਕਰ ਗਏ ਚਲਾਣਾ
ਨਵੀਂ ਦਿੱਲੀ : ਦਿੱਲੀ ਦੇ ਸਭ ਤੋਂ ਪੁਰਾਣੇ ਵੋਟਰ ਬਚਨ ਸਿੰਘ ਅਕਾਲ ਚਲਾਣਾ ਕਰ ਗਏ ਹਨ। ਉਹ 111 ਸਾਲ ਦੇ ਸਨ। ਉਨ੍ਹਾਂ ਨੇ ਇਸ ਸਾਲ ਦੀਆਂ ਆਮ ਚੋਣਾਂ ਵਿਚ ਹਿੱਸਾ ਲੈਂਦਿਆਂ ਸੰਤਗੜ੍ਹ ਦੇ ਇਕ ਪੋਲਿੰਗ ਬੂਥ 'ਤੇ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ।
Photo
ਦੱਸ ਦਈਏ ਕਿ ਇਸ ਸਾਲ ਮਈ ਮਹੀਨੇ ਹੋਈਆਂ ਆਮ ਚੋਣਾਂ ਦੌਰਾਨ ਉਸ ਵੇਲੇ ਦੇ ਮੁੱਖ ਚੋਣ ਅਧਿਕਾਰੀ ਨੇ ਉਨ੍ਹਾਂ ਨੂੰ ਸਭ ਤੋਂ ਪੁਰਾਣੇ ਵੋਟਰ ਦੇ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ ਸੀ। ਚੋਣਾਂ ਦੌਰਾਨ ਹੀ ਉਹ ਸੁਰਖੀਆਂ ਵਿਚ ਆਏ ਸਨ।
Photo
ਚੋਣ ਅਧਿਕਾਰ ਕਮਿਸ਼ਨ ਵਲੋਂ ਅਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਬਚਨ ਸਿੰਘ ਨੂੰ ਸੱਦਾ ਪੱਤਰ ਅਤੇ ਇਕ ਸਰਟੀਫ਼ਿਕੇਟ ਵੀ ਦਿੱਤਾ ਗਿਆ ਸੀ। ਚੋਣਾਂ ਦੌਰਾਨ ਮੀਡੀਆ ਵਲੋਂ ਉਸ ਨੂੰ ਕਾਫ਼ੀ ਅਹਿਮੀਅਤ ਦਿਤੀ ਗਈ ਸੀ। ਬਚਨ ਸਿੰਘ ਤੋਂ ਨੌਜਵਾਨਾਂ ਨੂੰ ਬਾਹਰ ਨਿਕਲ ਕੇ ਆਪਣੇ ਵੋਟ ਦ ਅਧਿਕਾਰ ਕਰਨ ਦੀ ਪ੍ਰੇਰਣਾ ਮਿਲੀ ਸੀ।
Photo
ਨਿਊਜ ਏਜੰਸੀ ਆਈਏਐਨਐਸ ਅਨੁਸਾਰ ਉਨ੍ਹਾਂ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਸਥਿਤ ਪਿੰਡ ਅਲਾਵਲਪੁਰ ਵਿਚ ਸਾਲ 1907 ਵਿਚ ਹੋਇਆ ਸੀ। ਉਹ ਤਰਖਾਣ ਦਾ ਕੰਮ ਕਰਦਾ ਸੀ ਅਤੇ ਕੰਮ ਲਈ ਪਾਕਿਸਤਾਨ ਬਣਨ ਤੋਂ ਪਹਿਲਾਂ ਉਥੇ ਤੁਰ ਕੇ ਜਾਇਆ ਕਰਦੇ ਸਨ, ਜੋ ਉਨ੍ਹਾਂ ਦੇ ਘਰ ਤੋਂ ਕੇਵਲ ਇਕ ਕਿਲੋਮੀਟਰ ਦੂਰ ਸੀ।