ਸੜਕ ਹਾਦਸੇ 'ਚ ਪਤਨੀ ਦੀ ਮੌਤ ਤੇ ਪਤੀ ਜ਼ਖ਼ਮੀ
Published : Apr 26, 2020, 7:35 am IST
Updated : Apr 26, 2020, 7:36 am IST
SHARE ARTICLE
File Photo
File Photo

ਸੰਗਰੂਰ-ਬਰਨਾਲਾ ਹਾਈਵੇ ਉਤੇ ਸਨਿਚਰਵਾਰ ਦੀ ਸਵੇਰੇ ਇਕ ਤੇਜ਼ ਰਫ਼ਤਾਰ ਕੈਂਟਰ ਅਤੇ ਮਾਰੂਤੀ ਕਾਰ ਦੀ ਟੱਕਰ ਵਿਚ ਮਾਰੂਤੀ ਕਾਰ ਵਿਚ ਸਵਾਰ ਔਰਤ ਦੀ ਮੌ

ਬਰਨਾਲਾ, 25 ਅਪ੍ਰੈਲ (ਗਰੇਵਾਲ): ਸੰਗਰੂਰ-ਬਰਨਾਲਾ ਹਾਈਵੇ ਉਤੇ ਸਨਿਚਰਵਾਰ ਦੀ ਸਵੇਰੇ ਇਕ ਤੇਜ਼ ਰਫ਼ਤਾਰ ਕੈਂਟਰ ਅਤੇ ਮਾਰੂਤੀ ਕਾਰ ਦੀ ਟੱਕਰ ਵਿਚ ਮਾਰੂਤੀ ਕਾਰ ਵਿਚ ਸਵਾਰ ਔਰਤ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦਾ ਕਾਰ ਚਾਲਕ ਪਤੀ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਡੀਐਮਸੀ ਹਸਪਤਾਲ ਲੁਧਿਆਣਾ ਲਿਜਾਇਆ ਗਿਆ ਹੈ। ਕੁਲਵਿੰਦਰ ਸਿੰਘ ਨਿਵਾਸੀ ਪਿੰਡ ਦੁੱਗਾਂ ਜ਼ਿਲ੍ਹਾ ਸੰਗਰੂਰ ਅਪਣੀ ਪਤਨੀ ਗੁਰਵਿੰਦਰ ਕੌਰ ਨਾਲ ਦਵਾਈ ਲੈਣ ਲਈ ਅਪਣੇ ਪਿੰਡ ਤੋਂ ਮਾਰੂਤੀ ਵਿਚ ਸਵਾਰ ਹੋ ਕੇ ਬਰਨਾਲਾ ਆ ਰਿਹਾ ਸੀ।

ਜਦੋਂ ਉਹ ਸੰਗਰੂਰ-ਬਰਨਾਲਾ ਹਾਈਵੇ ਉਤੇ ਬਾਈਪਾਸ ਉਵਰਬ੍ਰਿਜ ਕੋਲ ਪਹੁੰਚਿਆ ਤਾਂ ਕਾਰ ਦੇ ਅੱਗੇ ਜਾ ਰਹੇ ਬਹੁਤ ਹੀ ਤੇਜ਼ ਰਫ਼ਤਾਰ ਕੈਂਟਰ ਦੇ ਚਾਲਕ ਨੇ ਲਾਪਰਵਾਹੀ ਨਾਲ ਕਾਰ ਦੇ ਅੱਗੋਂ ਕੱਟ ਮਾਰ ਕੇ ਇੱਕਦਮ ਬਰੇਕ ਲਗਾ ਦਿਤੇ। ਅਜਿਹਾ ਕਰਨ ਨਾਲ ਕਾਰ ਦੀ ਕੈਂਟਰ ਨਾਲ ਟੱਕਰ ਹੋ ਗਈ। ਹਾਦਸੇ ਵਿਚ  ਕਾਰ ਦੀ ਅਗਲੀ ਸੀਟ ਉਤੇ ਬੈਠੀ  ਗੁਰਵਿੰਦਰ ਕੌਰ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦਾ ਪਤੀ ਕੁਲਵਿੰਦਰ ਸਿੰਘ ਜ਼ਖ਼ਮੀ ਹੋ ਗਿਆ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement