
ਪੱਪੂ ਯਾਦਵ ਬੋਲੇ ਕਾਂਗਰਸ ਪਾਰਟੀ ਨੂੰ ਆਰ.ਜੇ.ਡੀ. ਨਾਲੋਂ ਗੱਠਜੋੜ ਤੋੜ ਲੈਣਾ ਚਾਹੀਦਾ ਹੈ
ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਦੇ ਲਈ ਆਰ.ਜੇ.ਡੀ. ਨੇ ਸੋਮਵਾਰ ਨੂੰ 143 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ’ਚ ਪੰਜ ਸੀਟਾਂ ਅਜਿਹੀਆਂ ਹਨ ਜਿਨ੍ਹਾਂ ’ਤੇ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਸਨ। ਕੁੱਲ ਮਿਲਾ ਕੇ 12 ਸੀਟਾਂ ’ਤੇ ਮਹਾਂਗੱਠਜੋੜ ਨੇ ਇਕ-ਦੂਜੇ ਦੇ ਖ਼ਿਲਾਫ਼ ਉਮੀਦਵਾਰ ਉਤਾਰੇ ਹਨ।
20 ਅਕਤੂਬਰ ਦੂਜੇ ਗੇੜ ਦੀਆਂ ਚੋਣਾਂ ਦੇ ਲਈ ਨਾਮਜ਼ਦਗੀ ਦੀ ਆਖਰੀ ਤਰੀਕ ਹੈ ਜਦਕਿ ਪਹਿਲੇ ਗੇੜ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਲੈਣ ਦਾ 20 ਅਕਤੂਬਰ ਆਖਰੀ ਦਿਨ ਹੈ। ਆਰ.ਜੇ.ਡੀ. ਨੇ 143 ਉਮੀਦਵਾਰ ਉਤਾਰਨ ਤੋਂ ਪਹਿਲਾਂ ਹੀ ਮਹਾਂਗੱਠਜੋੜ ’ਚ ਚੱਲ ਰਹੀ ਖਿੱਚੋਤਾਣ ਸਾਹਮਣੇ ਆ ਚੁੱਕੀ ਹੈ। ਕਾਂਗਰਸੀ ਆਗੂ ਪੱਪੂ ਯਾਦਵ ਨੇ ਕਿਹਾ ਕਿ ਆਰ.ਜੇ.ਡੀ. ਗੱਠਜੋੜ ਧਰਮ ਦਾ ਪਾਲਣ ਨਹੀਂ ਕਰ ਰਿਹਾ ਇਸ ਲਈ ਕਾਂਗਰਸ ਪਾਰਟੀ ਨੂੰ ਗੱਠਜੋੜ ਤੋੜ ਦੇਣਾ ਚਾਹੀਦਾ ਹੈ। ਕਾਂਗਰਸ ਨੇ ਐਤਵਾਰ ਨੂੰ ਚੌਥੀ ਲਿਸਟ ਜਾਰੀ ਕੀਤੀ ਗਈ, ਜਿਸ ’ਚ 6 ਉਮੀਦਵਾਰਾਂ ਦੇ ਨਾਮ ਸਨ ਜਦਕਿ ਪਾਰਟੀ ਹੁਣ ਤੱਕ 60 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।