ਖ਼ਬਰਾਂ |

ਤਾਜ਼ਾ |

Interim Budget 2024: ਚੋਣਾਂ ਪਹਿਲਾਂ ਅੰਤਰਿਮ ਬਜਟ ਅੱਜ; ਮੱਧ ਵਰਗ, ਕਿਸਾਨ, ਅਸੰਗਠਤ ਖੇਤਰ ਦੇ ਮਜ਼ਦੂਰਾਂ ਨੂੰ ਵੱਡੀਆਂ ਉਮੀਦਾਂ
Published : Feb 1, 2024, 10:14 am IST
Updated : Feb 1, 2024, 10:14 am IST
SHARE ARTICLE
Nirmala Sitharaman to present Interim Budget today
Nirmala Sitharaman to present Interim Budget today

ਰੀਕਾਰਡ ਛੇਵਾਂ ਬਜਟ ਪੇਸ਼ ਕਰਨਗੇ ਨਿਰਮਲਾ ਸੀਤਾਰਮਨ

Interim Budget 2024: ਆਮ ਚੋਣਾਂ ਤੋਂ ਪਹਿਲਾਂ ਵੀਰਵਾਰ ਨੂੰ ਪੇਸ਼ ਹੋਣ ਵਾਲੇ ਅੰਤਰਿਮ ਬਜਟ ’ਚ ਮੱਧ ਵਰਗ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਕਾਫੀ ਉਮੀਦਾਂ ਹਨ। ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਦਾ ਮੰਨਣਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੇਸ਼ ਕੀਤਾ ਗਿਆ ਅੰਤਰਿਮ ਬਜਟ ਸੱਤਾਧਾਰੀ ਪਾਰਟੀ ਲਈ ਮੁਫਤ ਅਤੇ ਲੋਕਲੁਭਾਉਣੀਆਂ ਯੋਜਨਾਵਾਂ ਰਾਹੀਂ ਵੋਟਰਾਂ ਨੂੰ ਆਕਰਸ਼ਿਤ ਕਰਨ ਦਾ ਮੌਕਾ ਹੈ। ਉਨ੍ਹਾਂ ਕਿਹਾ, ‘‘ਅਸੀਂ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਪੇਸ਼ ਅੰਤਰਿਮ ਬਜਟ ’ਚ ਅਜਿਹਾ ਹੁੰਦਾ ਵੇਖਿਆ ਹੈ।’’

ਉਨ੍ਹਾਂ ਕਿਹਾ, ‘‘ਸਰਕਾਰ ਨੇ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਪੇਸ਼ ਅੰਤਰਿਮ ਬਜਟ ’ਚ ਮੱਧ ਵਰਗ, ਕਿਸਾਨਾਂ ਅਤੇ ਅਸੰਗਠਤ ਖੇਤਰ ਦੇ ਕਾਮਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਕੁਲ ਮਿਲਾ ਕੇ ਉਹ ਲਗਭਗ 75 ਕਰੋੜ ਵੋਟਰ ਹਨ। ਸੰਭਾਵਨਾ ਹੈ ਕਿ ਸਰਕਾਰ ਇਸ ਵਾਰ ਵੀ ਇਨ੍ਹਾਂ ਵੋਟਰਾਂ ਦਾ ਖਾਸ ਧਿਆਨ ਰੱਖੇਗੀ।’’ ਸਾਲ 2019 ’ਚ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ, ਜੋ ਵਿੱਤ ਮੰਤਰੀ ਦੀ ਵਾਧੂ ਜ਼ਿੰਮੇਵਾਰੀ ਸੰਭਾਲ ਰਹੇ ਸਨ, ਨੇ ਮੱਧ ਵਰਗ ਨੂੰ ਆਕਰਸ਼ਿਤ ਕਰਨ ਲਈ 5 ਲੱਖ ਰੁਪਏ ਤਕ ਦੀ ਟੈਕਸਯੋਗ ਆਮਦਨ ਨੂੰ ਇਨਕਮ ਟੈਕਸ ਤੋਂ ਛੋਟ ਦਿਤੀ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ 12 ਕਰੋੜ ਕਿਸਾਨਾਂ ਨੂੰ 6,000 ਰੁਪਏ ਨਕਦ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਅਸੰਗਠਤ ਖੇਤਰ ਨਾਲ ਜੁੜੇ 50 ਕਰੋੜ ਕਾਮਿਆਂ ਨੂੰ ਰਿਟਾਇਰਮੈਂਟ ਪੈਨਸ਼ਨ ’ਚ ਸਰਕਾਰੀ ਯੋਗਦਾਨ (ਪੀਐੱਮ ਸ਼੍ਰਮ ਯੋਗੀ ਮਾਨਧਨ-ਐੱਸ.ਵਾਈ.ਐੱਮ.) ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।

ਇਸ ਦੇ ਮੱਦੇਨਜ਼ਰ ਵੱਖ-ਵੱਖ ਸੈਕਟਰਾਂ ’ਚ ਸੰਭਾਵਨਾ ਹੈ ਕਿ ਇਸ ਵਾਰ ਅੰਤਰਿਮ ਬਜਟ ’ਚ ਅਜਿਹੇ ਐਲਾਨ ਕੀਤੇ ਜਾ ਸਕਦੇ ਹਨ। ਆਮ ਤੌਰ ’ਤੇ ਅੰਤਰਿਮ ਬਜਟ ’ਚ ਵੱਡੇ ਨੀਤੀਗਤ ਐਲਾਨ ਨਹੀਂ ਹੁੰਦੇ ਪਰ ਸਰਕਾਰ ਨੂੰ ਅਜਿਹੇ ਕਦਮ ਚੁੱਕਣ ਤੋਂ ਨਹੀਂ ਰੋਕਿਆ ਜਾ ਸਕਦਾ ਜੋ ਅਰਥਵਿਵਸਥਾ ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਨਾਲ ਨਜਿੱਠਣ ਲਈ ਜ਼ਰੂਰੀ ਹਨ। ਸੀਤਾਰਮਨ ਦਾ ਇਹ ਲਗਾਤਾਰ ਛੇਵਾਂ ਬਜਟ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਂ ’ਤੇ ਕਈ ਰੀਕਾਰਡ ਹੋਣਗੇ। ਉਹ ਮੋਰਾਰਜੀ ਦੇਸਾਈ ਦੇ ਲਗਾਤਾਰ ਪੰਜ ਪੂਰਨ ਬਜਟ ਅਤੇ ਇਕ ਅੰਤਰਿਮ ਬਜਟ ਪੇਸ਼ ਕਰਨ ਦੇ ਰੀਕਾਰਡ ਦੀ ਬਰਾਬਰੀ ਕਰੇਗੀ।

ਸੀਤਾਰਮਨ ਪਹਿਲੀ ਮਹਿਲਾ ਵਿੱਤ ਮੰਤਰੀ ਹਨ, ਜਿਨ੍ਹਾਂ ਨੇ ਜੁਲਾਈ 2019 ਤੋਂ ਲੈ ਕੇ ਹੁਣ ਤਕ ਪੰਜ ਪੂਰੇ ਬਜਟ ਪੇਸ਼ ਕੀਤੇ ਹਨ ਅਤੇ ਵੀਰਵਾਰ ਨੂੰ ਵੋਟ ਆਨ ਅਕਾਊਂਟ ਜਾਂ ਅੰਤਰਿਮ ਬਜਟ ਪੇਸ਼ ਕਰਨਗੇ। ਜਦੋਂ ਸੀਤਾਰਮਨ 1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਕਰੇਗੀ ਤਾਂ ਉਹ ਡਾ. ਮਨਮੋਹਨ ਸਿੰਘ, ਅਰੁਣ ਜੇਤਲੀ, ਪੀ. ਚਿਦੰਬਰਮ ਅਤੇ ਯਸ਼ਵੰਤ ਸਿਨਹਾ ਵਰਗੇ ਸਾਬਕਾ ਵਿੱਤ ਮੰਤਰੀਆਂ ਦੇ ਰੀਕਾਰਡ ਨੂੰ ਪਾਰ ਕਰ ਜਾਣਗੇ। ਇਨ੍ਹਾਂ ਨੇਤਾਵਾਂ ਨੇ ਲਗਾਤਾਰ ਪੰਜ ਬਜਟ ਪੇਸ਼ ਕੀਤੇ ਸਨ। ਵਿੱਤ ਮੰਤਰੀ ਵਜੋਂ, ਦੇਸਾਈ ਨੇ 1959-1964 ਦੇ ਵਿਚਕਾਰ ਪੰਜ ਸਾਲਾਨਾ ਬਜਟ ਅਤੇ ਇਕ ਅੰਤਰਿਮ ਬਜਟ ਪੇਸ਼ ਕੀਤਾ।

(For more Punjabi news apart from Nirmala Sitharaman to present Interim Budget today, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement