
ਉੱਥੇ ਹੀ ਸਿੰਧੀਕੇਟ ਬੈਂਕ ਦਾ ਕੇਨਰਾ ਬੈਂਕ ਵਿਚ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ...
ਨਵੀਂ ਦਿੱਲੀ: 1 ਅਪ੍ਰੈਲ ਯਾਨੀ ਅੱਜ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਨਵੇਂ ਸਾਲ ਵਿਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਬਦਲ ਰਹੀਆਂ ਹਨ। ਨਵੇਂ ਵਿੱਤੀ ਸਾਲ ਵਿਚ ਸਭ ਤੋਂ ਵੱਡਾ ਬਦਲਾਅ ਬੈਂਕਿੰਗ ਸੈਕਟਰ ਵਿਚ ਹੋ ਰਿਹਾ ਹੈ। ਦਰਅਸਲ ਅੱਜ ਤੋਂ 10 ਬੈਂਕਾਂ ਦਾ ਰਲੇਵਾਂ ਹੋ ਰਿਹਾ ਹੈ। ਇਸ ਰਲੇਵੇਂ ਤਹਿਤ ਦੇਸ਼ ਦੇ 6 ਸਰਕਾਰੀ ਬੈਂਕਾਂ ਦਾ ਨਾਮ ਤੇ ਪਹਿਚਾਣ ਖਤਮ ਹੋ ਜਾਵੇਗੀ।
Bank
ਇਹ 6 ਬੈਂਕ ਹਨ- ਓਰੀਐਂਟਲ ਬੈਂਕ ਆਫ ਕਾਮਰਸ, ਯੂਨਾਇਟੇਡ ਬੈਂਕ ਆਫ ਇੰਡੀਆ, ਆਂਧਰਾ ਬੈਂਕ, ਕਾਰਪੋਰੇਸ਼ਨ ਬੈਂਕ, ਇਲਾਹਾਬਾਦ ਬੈਂਕ, ਸਿੰਧੀਕੇਟ ਬੈਂਕ। ਅਜਿਹੇ ਵਿਚ ਸਵਾਲ ਇਹ ਉੱਠਦਾ ਹੈ ਕਿ ਇਹਨਾਂ ਬੈਂਕਾਂ ਦਾ ਕੀ ਹੋਵੇਗਾ ਅਤੇ ਇਹਨਾਂ ਬੈਂਕਾਂ ਦੇ ਗਾਹਕਾਂ ਤੇ ਕੀ ਅਸਰ ਪਵੇਗਾ। ਦਰਅਸਲ ਇਹ 6 ਬੈਂਕ ਦੇਸ਼ ਦੇ ਹੋਰ 4 ਬੈਂਕਾਂ ਵਿਚ ਮਿਲਾ ਦਿੱਤੇ ਜਾਣਗੇ। ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਇਟੇਡ ਬੈਂਕ ਆਫ ਇੰਡੀਆ ਦਾ ਪੰਜਾਬ ਨੈਸ਼ਨਲ ਬੈਂਕ ਵਿਚ ਰਲੇਵਾਂ ਹੋ ਜਾਵੇਗਾ।
Bank
ਉੱਥੇ ਹੀ ਸਿੰਧੀਕੇਟ ਬੈਂਕ ਦਾ ਕੇਨਰਾ ਬੈਂਕ ਵਿਚ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਯੂਨੀਅਨ ਬੈਂਕ ਆਫ ਇੰਡੀਆ ਵਿਚ ਰਲੇਵਾਂ ਹੋ ਰਿਹਾ ਹੈ। ਇਸ ਤਰ੍ਹਾਂ ਇਲਾਹਾਬਾਦ ਬੈਂਕ ਦਾ ਇੰਡੀਅਨ ਬੈਂਕ ਵਿਚ ਰਲੇਵਾਂ ਕੀਤਾ ਜਾ ਰਿਹਾ ਹੈ। ਰਲੇਵਾਂ ਹੋਣ ਤੋਂ ਬਾਅਦ ਤੁਹਾਨੂੰ ਇਕ ਨਵਾਂ ਖਾਤਾ ਨੰਬਰ ਅਤੇ ਕਸਟਮਰ ਆਈਡੀ ਮਿਲ ਸਕਦੀ ਹੈ। ਨਵੇਂ ਚੈਕਬੁੱਕ ਸਮੇਤ ਕਈ ਚੀਜ਼ਾਂ ਜਾਰੀ ਹੋ ਸਕਦੀਆਂ ਹਨ। ਹਾਲਾਂਕਿ ਇਹ ਸਭ ਅੱਜ ਤੋਂ ਹੀ ਲਾਗੂ ਨਹੀਂ ਹੋਵੇਗਾ।
Bank
ਇਹਨਾਂ ਨੂੰ ਬੈਂਕਾਂ ਵੱਲੋਂ ਹੌਲੀ-ਹੌਲੀ ਲਾਗੂ ਕੀਤਾ ਜਾਵੇਗਾ। ਅਜਿਹੇ ਵਿਚ ਜ਼ਰੂਰੀ ਹੈ ਕਿ ਤੁਹਾਡਾ ਈਮੇਲ/ਪਤਾ ਅਤੇ ਮੋਬਾਇਲ ਨੰਬਰ ਬੈਂਕ ਦੀ ਸ਼ਾਖ਼ਾ ਨਾਲ ਅਪਡੇਟ ਹੋਵੇ ਤਾਂ ਕਿ ਤੁਹਾਨੂੰ ਬੈਂਕ ਵੱਲੋਂ ਬਦਲਾਅ ਦੀ ਸੂਚਨਾ ਮਿਲ ਸਕੇ। ਲੋਨ, ਐਸਆਈਪੀ, ਸ਼ੇਅਰ ਅਤੇ ਈਐਮਆਈ ਪਹਿਲਾਂ ਦੀ ਤਰ੍ਹਾਂ ਹੀ ਚਲਦੇ ਰਹਿਣਗੇ। ਰਲੇਵੇਂ ਤਹਿਤ ਇਹ ਸਾਰਾ ਕੁੱਝ ਲੀਡਰ ਬੈਂਕ ਦੀ ਨਿਗਰਾਨੀ ਵਿਚ ਹੋਵੇਗਾ। ਇਸ ਤੋਂ ਇਲਾਵਾ ਏਟੀਐਮ ਮਸ਼ੀਨ, ਬ੍ਰਾਂਚੇਜ਼ ਵੀ ਲੀਡਰ ਬੈਂਕ ਦੇ ਹੋਣਗੇ।
Bank Employees
ਇਸ ਰਲੇਵੇਂ ਦੇ ਪੂਰਾ ਹੋਣ ਤੋਂ ਬਾਅਦ ਸਰਕਾਰੀ ਖੇਤਰ ਵਿਚ 7 ਵੱਡੇ ਅਤੇ ਪੰਜ ਛੋਟੇ ਬੈਂਕ ਰਹਿ ਜਾਣਗੇ। ਸਾਲ 2017 ਤਕ ਦੇਸ਼ ਦੇ ਸਰਵਜਨਿਕ ਖੇਤਰ ਦੇ 27 ਬੈਂਕ ਸਨ ਪਰ ਹੁਣ ਇਸ ਨਵੇਂ ਵਿੱਤੀ ਸਾਲ ਵਿਚ ਦੇਸ਼ ਦੇ ਸਰਵਜਨਿਕ ਖੇਤਰ ਦੇ ਬੈਂਕਾਂ ਦੀ ਗਿਣਤੀ 18 ਤੋਂ ਘਟ ਕੇ 12 ਰਹਿ ਗਈ ਹੈ। ਦਸ ਦਈਏ ਕਿ ਪਿਛਲੇ ਵਿੱਤੀ ਸਾਲ ਵਿਚ ਦੇਨਾ ਬੈਂਕ ਅਤੇ ਵਿਜੈ ਬੈਂਕ ਦਾ ਬੈਂਕ ਆਫ ਬੜੌਦਾ ਵਿਚ ਰਲੇਵਾਂ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਵਿਚ ਉਸ ਦੇ ਸਾਰੇ ਸਹਿਯੋਗੀ ਬੈਂਕਾਂ ਅਤੇ ਭਾਰਤੀ ਮਹਿਲਾ ਬੈਂਕ ਦਾ ਰਲੇਵਾਂ ਕੀਤਾ ਗਿਆ ਸੀ। ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਤ੍ਰਾਵਣਕੋਰ ਅਤੇ ਸਟੇਟ ਬੈਂਕ ਆਫ ਹੈਦਰਾਬਾਦ ਦਾ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਵਿਚ ਰਲੇਵਾਂ ਇਕ ਅਪ੍ਰੈਲ 2017 ਵਿਚ ਕੀਤਾ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।