
ਵਿਸ਼ਵ ਪੱਧਰ 'ਤੇ ਕਮਜ਼ੋਰ ਰੁਝਾਨ 'ਚ ਦਲਾਲਾਂ ਵਲੋਂ ਅਪਣਾ ਸੌਦਾ ਘੱਟ ਕੀਤੇ ਜਾਣ ਨਾਲ ਬਾਜ਼ਾਰ 'ਚ ਅੱਜ ਸੋਨੇ ਦੀ ਕੀਮਤ 0.40 ਫ਼ੀ ਸਦੀ ਘੱਟ ਕੇ 31,122 ਰੁਪਏ ਪ੍ਰਤੀ 10...
ਨਵੀਂ ਦਿੱਲੀ : ਵਿਸ਼ਵ ਪੱਧਰ 'ਤੇ ਕਮਜ਼ੋਰ ਰੁਝਾਨ 'ਚ ਦਲਾਲਾਂ ਵਲੋਂ ਅਪਣਾ ਸੌਦਾ ਘੱਟ ਕੀਤੇ ਜਾਣ ਨਾਲ ਬਾਜ਼ਾਰ 'ਚ ਅੱਜ ਸੋਨੇ ਦੀ ਕੀਮਤ 0.40 ਫ਼ੀ ਸਦੀ ਘੱਟ ਕੇ 31,122 ਰੁਪਏ ਪ੍ਰਤੀ 10 ਗਰਾਮ ਰਹੀ। ਮਲਟੀ ਕਮੋਡਿਟੀ ਐਕਸਚੇਂਜ ਵਿਚ ਅਗਸਤ ਮਹੀਨੇ ਦੀ ਡਿਲੀਵਰੀ ਲਈ ਸੋਨੇ ਦਾ ਭਾਅ 124 ਰੁਪਏ ਜਾਂ 0.40 ਫ਼ੀ ਸਦੀ ਘੱਟ ਕੇ 31,122 ਰੁਪਏ ਪ੍ਰਤੀ 10 ਗ੍ਰਾਮ ਰਿਹਾ।
Gold
ਇਸ 'ਚ 363 ਲਾਟ ਲਈ ਕਾਰੋਬਾਰ ਹੋਇਆ। ਇਸ ਪ੍ਰਕਾਰ ਜੂਨ ਮਹੀਨੇ 'ਚ ਡਿਲੀਵਰੀ ਲਈ ਪੀਲੀ ਧਾਤੁ ਦੀ ਕੀਮਤ 107 ਰੁਪਏ ਜਾਂ 0.35 ਫ਼ੀ ਸਦੀ ਦੀ ਗਿਰਾਵਟ ਨਾਲ 30,724 ਰੁਪਏ ਪ੍ਰਤੀ 10 ਗ੍ਰਾਮ ਰਹੀ। ਇਸ 'ਚ 30 ਲਾਟ ਲਈ ਕਾਰੋਬਾਰ ਹੋਇਆ। ਵਿਸ਼ਵ ਪੱਧਰ 'ਤੇ ਸਿੰਗਾਪੁਰ ਵਿਚ ਸੋਨੇ ਦੀ ਕੀਮਤ 0.03 ਫ਼ੀ ਸਦੀ ਦੀ ਗਿਰਾਵਟ ਨਾਲ 1,297.50 ਡਾਲਰ ਪ੍ਰਤੀ ਔਂਸਤ ਰਹੀ।
gold shop
ਕਮਜ਼ੋਰ ਵਿਸ਼ਵ ਰੁਝਾਨ 'ਚ ਦਲਾਲਾਂ ਵਲੋਂ ਸੌਦਾ ਘੱਟ ਕੀਤੇ ਜਾਣ ਨਾਲ ਬਾਜ਼ਾਰ 'ਚ ਅੱਜ ਚਾਂਦੀ ਦੀ ਕੀਮਤ 0.44 ਫ਼ੀ ਸਦੀ ਘੱਟ ਕੇ 39,728 ਰੁਪਏ ਪ੍ਰਤੀ ਕਿੱਲੋ ਰਹੀ। ਮਲਟੀ ਕਮੋਡਿਟੀ ਐਕਸਚੇਂਜ 'ਚ ਜੁਲਾਈ ਡਿਲੀਵਰੀ ਲਈ ਚਾਂਦੀ ਦਾ ਭਾਅ 176 ਰੁਪਏ ਜਾਂ 0.44 ਫ਼ੀ ਸਦੀ ਦੀ ਗਿਰਾਵਟ ਨਾਲ 39,728 ਰੁਪਏ ਕਿਲੋ ਰਿਹਾ। ਇਸ 'ਚ 13 ਲਾਟ ਲਈ ਕਾਰੋਬਾਰ ਹੋਇਆ।
Gold buyers
ਸਤੰਬਰ ਮਹੀਨੇ 'ਚ ਚਾਂਦੀ ਦੀ ਕੀਮਤ 156 ਰੁਪਏ ਜਾਂ 0.38 ਫ਼ੀ ਸਦੀ ਟੁੱਟ ਕੇ 40,366 ਰੁਪਏ ਪ੍ਰਤੀ ਕਿਲੋ ਰਹੀ। ਇਸ 'ਚ 13 ਲਾਟ ਲਈ ਕਾਰੋਬਾਰ ਹੋਇਆ। ਮਾਹਰਾਂ ਮੁਤਾਬਕ ਮੁੱਖ ਰੂਪ ਨਾਲ ਵਿਸ਼ਵ ਬਾਜ਼ਾਰਾਂ 'ਚ ਕਮਜ਼ੋਰ ਰੁਝਾਨ 'ਚ ਦਲਾਲਾਂ ਦੇ ਸੌਦੇ ਘੱਟ ਕੀਤੇ ਜਾਣ ਨਾਲ ਚਾਂਦੀ ਦੇ ਭਾਅ ਵਿਚ ਨਰਮਾਈ ਆਈ। ਵਿਸ਼ਵ ਪੱਧਰ 'ਤੇ ਸਿੰਗਾਪੁਰ 'ਚ ਚਾਂਦੀ ਦੀ ਕੀਮਤ 0.06 ਫ਼ੀ ਸਦੀ ਦੀ ਗਿਰਾਵਟ ਨਾਲ 16.38 ਡਾਲਰ ਪ੍ਰਤੀ ਔਂਸਤ ਰਹੀ।