ਜੈੱਟ ਏਅਰਵੈਜ਼ ਦੇ ਸਾਬਕਾ CEO ਵਿਨੈ ਦੁਬੇ ਦੀਆਂ ਵਧੀਆਂ ਮੁਸ਼ਕਿਲਾਂ, ਲੁਕਆਊਟ ਨੋਟਿਸ ਜਾਰੀ
Published : Jun 1, 2019, 1:36 pm IST
Updated : Jun 1, 2019, 1:36 pm IST
SHARE ARTICLE
Jet Airways former CEO Vinay Dube
Jet Airways former CEO Vinay Dube

ਕਰਜ਼ ਦੇ ਬੋਝ ਦੇ ਚਲਦੇ ਬੰਦ ਹੋ ਚੁੱਕੀਜੈੱਟ ਏਅਰਵੈਜ਼  ( Jet Airways )  ਦੇ ਸਾਬਕਾ ਟਾਪ ਮੈਨੇਜਮੇਂਟ 'ਚ ਸ਼ਾਮਿਲ ਲੋਕਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ।

ਨਵੀਂ ਦਿੱਲੀ : ਕਰਜ਼ ਦੇ ਬੋਝ ਦੇ ਚਲਦੇ ਬੰਦ ਹੋ ਚੁੱਕੀ ਜੈੱਟ ਏਅਰਵੈਜ਼  ( Jet Airways )  ਦੇ ਸਾਬਕਾ ਟਾਪ ਮੈਨੇਜਮੇਂਟ 'ਚ ਸ਼ਾਮਿਲ ਲੋਕਾਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਹੁਣ ਤੱਕ ਦੇਸ਼ ਨਾ ਛੱਡਣ ਨੂੰ ਲੈ ਕੇ ਕੰਪਨੀ ਦੇ ਸੰਸਥਾਪਕ ਨਰੇਸ਼ ਗੋਇਲ ( Naresh Goyal ) ਅਤੇ ਉਨ੍ਹਾਂ ਦੀ ਪਤਨੀ ਅਨੀਤਾ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਹੋਇਆ ਸੀ। ਜੋ ਹੁਣ ਕੰਪਨੀ ਦੇ ਸਾਬਕਾ ਸੀਈਓ ਵਿਨੈ ਦੁਬੇ  ( Vinay Dubey )  ਦੇ ਖਿਲਾਫ ਵੀ ਇਹ ਨੋਟਿਸ ਜਾਰੀ ਹੋਇਆ ਹੈ।  

Jet Airways former CEO Vinay DubeJet Airways former CEO Vinay Dube

ਇਸ ਦਾ ਮਤਲਬ ਹੈ ਕਿ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। ਨਿਊਜ਼ ਏਜੰਸੀ ਮੁਤਾਬਕ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਦੁਬੇ ਖਿਲਾਫ ਸਰਕੁਲਰ ਜਾਰੀ ਕੀਤਾ ਹੈ। ਜੈੱਟ ਏਅਰਵੈਜ਼ ਦੀਆਂ ਵਿੱਤੀ ਬੇਨਿਯਮੀਆਂ ਮਾਮਲੇ 'ਚ ਦੁਬੇ ਖਿਲਾਫ ਜਾਂਚ ਚੱਲ ਰਹੀ ਹੈ। ਪਿਛਲੇ ਸ਼ਨੀਵਾਰ ਜੈੱਟ ਦੇ ਸੰਸਥਾਪਕ ਨਰੇਸ਼ ਗੋਇਲ ਤੇ ਉਨ੍ਹਾਂ ਦੀ ਪਤਨੀ ਅਨੀਤਾ ਨੂੰ ਮੁੰਬਈ ਵਿੱਚ ਉਡਾਣ ਤੋਂ ਉਤਾਰ ਲਿਆ ਗਿਆ ਸੀ। ਉਹ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਗੋਇਲ ਖਿਲਾਫ ਐਮਸੀਏ ਤੇ ਸੀਰੀਅਸ ਫਰੌਡ ਇੰਵੇਸਟੀਗੇਸ਼ਨ ਆਫਿਸ ਦਾ ਆਊਟਲੁੱਕ ਸਰਕੁਲਰ ਜਾਰੀ ਕੀਤਾ ਸੀ।

Jet Airways employee commits suicide in mumbai?Jet Airways

ਖ਼ਬਰ ਏਜੰਸੀ ਮੁਤਾਬਕ ਆਰਥਿਕ ਅਪਰਾਧਾਂ 'ਚ ਸ਼ੱਕੀ 20 ਲੋਕਾਂ ਖਿਲਾਫ ਐਮਸੀਏ ਨੇ ਨੋਟਿਸ ਜਾਰੀ ਕੀਤਾ ਹੈ ਜਿਸ ਵਿੱਚ ਵਿਨੈ ਦੁਬੇ ਵੀ ਸ਼ਾਮਲ ਹਨ। ਵਿਨੇ ਦੁਬੇ ਨੇ ਨਿਜ਼ੀ ਕਾਰਨ ਦੱਸਦੇ ਹੋਏ 14 ਮਈ ਨੂੰ ਸੀਈਓ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਏਅਰਲਾਈਨ ਨੇ ਰੈਜ਼ੋਲਿਊਸ਼ਨ ਪਲਾਨ ਦੇ ਤਹਿਤ ਨਰੇਸ਼ ਗੋਇਲ ਤੇ ਉਸ ਦੀ ਪਤਨੀ ਅਨੀਤਾ ਨੇ 25 ਮਾਰਚ ਨੂੰ ਬੋਰਡ ਮੈਂਬਰਾਂ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਨਰੇਸ਼ ਗੋਇਲ ਨੇ ਚੈਅਰਮੈਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement