ਜੇਕਰ SBI ਵਿਚ ਹੈ ਤੁਹਾਡਾ ਖਾਤਾ ਤਾਂ ਜਾਣ ਲਓ ਇਹ ਨਵੇਂ ਨਿਯਮ
Published : Oct 1, 2019, 4:11 pm IST
Updated : Oct 1, 2019, 4:11 pm IST
SHARE ARTICLE
SBI new service charges
SBI new service charges

ਜੇਕਰ ਤੁਸੀਂ ਵੀ ਭਾਰਤੀ ਸਟੇਟ ਬੈਂਕ ਦੇ ਗ੍ਰਾਹਕ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬੇਹੱਦ ਜਰੂਰੀ ਹੈ

ਨਵੀਂ ਦਿੱਲੀ: ਜੇਕਰ ਤੁਸੀਂ ਵੀ ਭਾਰਤੀ ਸਟੇਟ ਬੈਂਕ ਦੇ ਗ੍ਰਾਹਕ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬੇਹੱਦ ਜਰੂਰੀ ਹੈ। ਦਰਅਸਲ ਬੈਂਕ ਨੇ 1 ਅਕਤੂਬਰ ਤੋਂ ਏਟੀਐਮ, ਚੈਕਬੁੱਕ, ਘੱਟੋ ਘੱਟ ਬਕਾਇਆ ਚਾਰਜ, RTGS ਅਤੇ NEFT ਨਾਲ ਜੁੜੇ ਕਈ ਨਿਯਮ ਬਦਲ ਦਿੱਤੇ ਹਨ। ਅਜਿਹੇ ਵਿਚ ਇਹਨਾਂ ਨਿਯਮਾਂ ਵਿਚ ਬਦਲਾਅ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਵੇਗਾ। ਆਓ ਜਾਣਦੇ ਹਾਂ ਇਹਨਾਂ ਨਿਯਮਾਂ ਬਾਰੇ

ਪੈਸੇ ਕਢਵਾਉਣ ਅਤੇ ਜਮ੍ਹਾਂ ਕਰਨ ਦੇ ਨਿਯਮ
1
 ਭਾਰਤੀ ਸਟੇਟ ਬੈਂਕ ਦੇ ਅਜਿਹੇ ਗ੍ਰਾਹਕ ਜਿਨ੍ਹਾਂ ਦੇ ਖਾਤੇ ਵਿਚ ਮਹੀਨੇ ਦਾ ਬਕਾਇਆ ਔਸਤਨ 25 ਹਜ਼ਾਰ ਰੁਪਏ ਰਹਿੰਦਾ ਹੈ, ਉਹ ਬੈਂਕ ਦੀ ਕਿਸੇ ਵੀ ਬ੍ਰਾਂਚ ਵਿਚੋਂ ਮਹੀਨੇ ਵਿਚ 2 ਵਾਰ ਪੈਸੇ ਕਢਵਾਉਂਦੇ ਹਨ ਤਾਂ ਉਹਨਾਂ ‘ਤੇ ਕੋਈ ਚਾਰਜ ਨਹੀਂ ਲੱਗੇਗਾ।
2  25 ਹਜ਼ਾਰ 50 ਹਜ਼ਾਰ ਦਾ ਔਸਤ ਬਕਾਇਆ ਰੱਖਣ ਵਾਲੇ ਗ੍ਰਾਹਕ ਕਿਸੇ ਵੀ ਬ੍ਰਾਂਚ ਵਿਚੋਂ 10 ਵਾਰ ਪੈਸੇ ਕਢਵਾ ਸਕਦੇ ਹਨ। ਉਹਨਾਂ ਤੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ।

SBISBI

3  50 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦਾ ਔਸਤ ਬਕਾਇਆ ਰੱਖਣ ਵਾਲੇ ਗ੍ਰਾਹਕ ਬੈਂਕ ਦੀ ਕਿਸੇ ਵੀ ਬ੍ਰਾਂਚ ਤੋਂ 15 ਵਾਰ ਕੈਸ਼ ਕਢਵਾ ਸਕਣਗੇ।
4  1 ਲੱਖ ਤੋਂ ਜ਼ਿਆਦਾ ਬਕਾਇਆ ਰੱਖਣ ਵਾਲੇ ਗ੍ਰਾਹਕ ਬੈਂਕ ਦੀ ਕਿਸੇ ਵੀ ਬ੍ਰਾਂਚ ਵਿਚੋਂ ਜਿੰਨੀ ਮਰਜ਼ੀ ਵਾਰ ਪੈਸਾ ਕਢਵਾਉਣ, ਇਸ ‘ਤੇ ਕੋਈ ਚਾਰਜ ਨਹੀਂ ਲਗਾਇਆ ਜਾਵੇਗਾ।
ਗ੍ਰਾਹਕਾਂ ਨੂੰ ਉਹਨਾਂ ਦੇ ਖਾਤੇ ਵਿਚ ਬੈਲੇਂਸ ਦੇ ਹਿਸਾਬ ਨਾਲ ਜਿੰਨੀ ਵਾਰ ਪੈਸੇ ਕਢਾਉਣ ਦੀ ਸਹੂਲਤ ਦਿੱਤੀ ਗਈ ਹੈ, ਉਸ ਤੋਂ ਜ਼ਿਆਦਾ ਵਾਰ ਪੈਸੇ ਕਢਵਾਉਣ ‘ਤੇ ਪ੍ਰਤੀ ਟ੍ਰਾਂਜ਼ੇਕਸ਼ਨ 50 ਰੁਪਏ ਚਾਰਜ ਅਤੇ ਜੀਐਸਟੀ ਦੇਣੇ ਹੋਵੇਗਾ।

ਪੈਸੇ ਜਮ੍ਹਾਂ ਕਰਨ ਦੇ ਇਹ ਹਨ ਨਿਯਮ
ਐਸਬੀਆਈ ਮਹੀਨੇ ਵਿਚ ਸਿਰਫ਼ 3 ਹੀ ਵਾਰ ਪੈਸੇ ਜਮ੍ਹਾਂ ਕਰਵਾਉਣ ਦੀ ਸਹੂਲਤ ਦੇਵੇਗਾ। ਇਸ ਤੋਂ ਬਾਅਦ ਕੈਸ਼ ਜਮ੍ਹਾਂ ਕਰਨ ‘ਤੇ ਗ੍ਰਾਹਕ ਕੋਲੋਂ 50 ਰੁਪਏ ਚਾਰਜ ਲਿਆ ਜਾਵੇਗਾ। ਇਸ ‘ਤੇ ਜੀਐਸਟੀ ਅਲੱਗ ਤੋਂ ਦੇਣਾ ਹੋਵੇਗਾ।

SBI big announcements for festive seasonSBI

ATM ਤੋਂ ਕਿੰਨੀ ਵਾਰ ਕਢਵਾ ਸਕਦੇ ਹੋ ਪੈਸੇ
ਐਸਬੀਆਈ ਨੇ ਅਪਣੇ ਗ੍ਰਾਹਕਾਂ ਨੂੰ ATM ਵਿਚੋਂ ਮਹੀਨੇ ‘ਚ 12 ਵਾਰ ਤੱਕ ਕੈਸ਼ ਕਢਵਾਉਣ ਦੀ ਸਹੂਲਤ ਦਿੱਤੀ ਹੈ। ਇਸ ‘ਤੇ ਕੋਈ ਚਾਰਜ ਨਹੀਂ ਲੱਗੇਗਾ। ਮੈਟਰੋ ਸ਼ਹਿਰ ਦੇ ਗ੍ਰਾਹਕ ਐਸਬੀਆਈ ATM ਵਿਚੋਂ 10 ਵਾਰ ਮੁਫ਼ਤ ਟ੍ਰਾਂਜ਼ੈਕਸ਼ਨ ਕਰ ਸਕਦੇ ਹਨ। ਉੱਥੇ ਹੀ ਐਸਬੀਆਈ ਦੇ ਬੈਂਕ ਖਾਤੇ ਵਿਚ ਘੱਟੋ ਘੱਟ ਬੈਲੇਂਸ ਨਾ ਰੱਖਣ ‘ਤੇ ਜੋ ਜੁਰਮਾਨਾ ਲਗਾਇਆ ਜਾਂਦਾ ਹੈ, ਉਸ ਵਿਚ 80 ਫੀਸਦੀ ਤੱਕ ਦੀ ਕਟੌਤੀ ਕੀਤੀ ਗਈ ਹੈ।

ਚੈੱਕਬੁਕ ਦੇ ਪੰਨਿਆਂ ਵਿਚ ਹੋਈ ਕਮੀਂ
ਐਸਬੀਆਈ ਨੇ ਚੈੱਕ ਜ਼ਰੀਏ ਕੀਤੀ ਜਾਣ ਵਾਲੀ ਪੇਮੈਂਟ ਨੂੰ ਵੀ ਮਹਿੰਗਾ ਕਰ ਦਿੱਤਾ ਹੈ। ਹੁਣ ਬੱਚਤ ਖਾਤੇ ‘ਤੇ ਇਕ ਵਿੱਤੀ ਸਾਲ ਵਿਚ 25 ਦੀ ਥਾਂ 10 ਚੈੱਕ ਹੀ ਮੁਫ਼ਤ ਦਿੱਤੇ ਜਾਣਗੇ। 10 ਤੋਂ ਬਾਅਦ ਜੇਕਰ ਕੋਈ ਚੈਕ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ 40 ਰੁਪਏ ਚਾਰਜ ਦੇਣਾ ਹੋਵੇਗਾ।

GSTGST

ਪੈਸੇ ਟ੍ਰਾਂਸਫਰ ਕਰਨ ਲਈ ਇਹ ਹੋਣਗੇ ਨਿਯਮ
ਐਸਬੀਆਈ ਨੇ NEFT ਅਤੇ RTGS ਜ਼ਰੀਏ ਕੀਤੇ ਜਾਣ ਵਾਲੇ ਟ੍ਰਾਂਸਫ਼ਰ ‘ਤੇ ਲਗਾਉਣ ਵਾਲੇ ਚਾਰਜ ਵਿਚ ਵੀ ਬਦਲਾਅ ਕੀਤਾ ਹੈ। ਹੁਣ 10 ਹਜ਼ਾਰ ਰੁਪਏ ਤੱਕ ਦਾ NEFT ਲੈਣ ਦੇਣ ‘ਤੇ ਦੋ ਰੁਪਏ ਦੇ ਨਾਲ ਜੀਐਸਟੀ ਲੱਗੇਗਾ। ਉੱਥੇ ਹੀ ਦੋ ਲੱਖ ਤੋਂ ਜ਼ਿਆਦਾ NEFT ਕਰਨ ‘ਤੇ 20 ਰੁਪਏ ਦੇ ਚਾਰਜ ਦੇ ਨਾਲ ਜੀਐਸਟੀ ਦੇਣਾ ਹੋਵੇਗਾ। RTGS  ਦੇ ਜ਼ਰੀਏ ਦੋ ਤੋਂ ਪੰਜ ਲੱਖ ਰੁਪਏ ਟ੍ਰਾਂਸਫਰ ਕਰਨ ‘ਤੇ 20 ਰੁਪਏ ਦੇ ਚਾਰਜ ਦੇ ਨਾਲ ਜੀਐਸਟੀ ਦੇਣੋ ਹੋਵੇਗਾ। ਜੇਕਰ ਕੋਈ ਗ੍ਰਾਹਕ ਪੰਜ ਲੱਖ ਰੁਪਏ ਤੋਂ ਜ਼ਿਆਦਾ ਪੈਸੇ ਟ੍ਰਾਂਸਫਰ ਕਰਦਾ ਹੈ ਤਾਂ ਉਸ ‘ਤੇ 40 ਰੁਪਏ ਚਾਰਜ ਅਤੇ ਉਸ ‘ਤੇ ਜੀਐਸਟੀ ਲੱਗੇਗਾ। ਜੇਕਰ ਗ੍ਰਾਹਕ ਆਨਲਾਈਨ ਪੈਸੇ ਟ੍ਰਾਂਸਫਰ ਕਰਦਾ ਹੈ ਤਾਂ ਇਹ ਚਾਰਜ ਨਹੀਂ ਲੱਗੇਗਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement