
ਭਾਰਤ-ਪਾਕਿਸਤਾਨੀ ਲੈਸਬੀਅਨ ਕਪਲ ਬਿਆਂਕਾ ਅਤੇ ਸਾਯਮਾ ਨੇ ਅਮਰੀਕਾ ਦੇ ਕੈਲੀਫੋਰਨੀਆ ਵਿਚ ਵਿਆਹ ਰਚਾਇਆ।
ਨਵੀਂ ਦਿੱਲੀ: ਭਾਰਤ-ਪਾਕਿਸਤਾਨੀ ਲੈਸਬੀਅਨ ਕਪਲ ਬਿਆਂਕਾ ਅਤੇ ਸਾਯਮਾ ਨੇ ਅਮਰੀਕਾ ਦੇ ਕੈਲੀਫੋਰਨੀਆ ਵਿਚ ਵਿਆਹ ਰਚਾਇਆ। ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਰਿਪੋਰਟਸ ਮੁਤਾਬਕ ਬਿਆਂਕਾ ਮਾਯਲੀ ਕੋਲੰਬਿਆਈ-ਭਾਰਤੀ ਇਸਾਈ ਹੈ। ਉਹਨਾਂ ਦੀ ਮੁਲਾਕਾਤ ਪਾਕਿਸਤਾਨ ਦੀ ਸਾਯਮਾ ਨਾਲ ਹੋਈ ਅਤੇ ਦੋਵਾਂ ਨੂੰ ਪਿਆਰ ਹੋ ਗਿਆ। ਦੋਵਾਂ ਨੇ ਧੂਮਧਾਮ ਨਾਲ ਵਿਆਹ ਰਚਾਇਆ।
ਬਿਆਂਕਾ ਨੇ ਸੋਨੇ ਦੀ ਕਢਾਈ ਵਾਲੀ ਸਾੜੀ ਪਹਿਨੀ ਹੋਈ ਸੀ। ਨਾਲ ਹੀ ਉਹਨਾਂ ਨੇ ਮੋਤੀਆਂ ਦੀ ਮਾਲਾ, ਮੱਥੇ ਦਾ ਟਿੱਕਾ ਅਤੇ ਚੂੜੀਆਂ ਪਹਿਨੀਆਂ ਹੋਇਆ ਸਨ। ਉਹਨਾਂ ਨੇ ਇਸਟਾਗ੍ਰਾਮ ‘ਤੇ ਸਾਯਮਾ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ‘ਜੀਵਨ ਆਪਕੇ ਸਾਥ ਮਧੁਰ ਹੈ’।
ਸਾਯਮਾ ਨੇ ਸੋਨੇ ਦੀ ਕਢਾਈ ਵਾਲੀ ਸ਼ੇਰਵਾਨੀ ਪਹਿਨੀ ਹੋਈ ਸੀ। ਸ਼ੇਰਵਾਨੀ ਦੇ ਨਾਲ ਉਹਨਾਂ ਨੇ ਕੀਮਤੀ ਸਟੋਨ ਅਤੇ ਮੋਤੀਆਂ ਦੀ ਮਾਲਾ ਪਹਿਨੀ ਸੀ। ਉਹਨਾਂ ਨੇ ਗੋਲਡ ਏਵੀਏਟਰ ਗਲਾਸਿਜ਼ ਵੀ ਪਹਿਨੇ ਹੋਏ ਸੀ। ਕਈ ਲੋਕਾਂ ਨੇ ਉਹਨਾਂ ਦੀਆਂ ਫੋਟੋਆਂ ਦੀ ਤਾਰੀਫ਼ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।