ਅਮਰੀਕਾ ’ਚ ਸਰਕਾਰੀ ਕੰਮਕਾਜ ਠੱਪ ਹੋਣ ਦਾ ਖ਼ਤਰਾ ਟਲਿਆ
Published : Oct 1, 2023, 2:24 pm IST
Updated : Oct 1, 2023, 2:24 pm IST
SHARE ARTICLE
White House
White House

ਬਾਈਡਨ ਨੇ ਅਸਥਾਈ ਗ੍ਰਾਂਟ ਬਿਲ ’ਤੇ ਹਸਤਾਖ਼ਰ ਕੀਤੇ

ਵਾਸ਼ਿੰਗਟਨ: ਅਮਰੀਕਾ ’ਚ ਸਰਕਾਰ ਦੇ ਕੰਮਕਾਜ ਦੇ ਠੱਪ ਹੋਣ (ਸ਼ੱਟਡਾਊਨ) ਦਾ ਖ਼ਤਰਾ ਸਨਿਚਰਵਾਰ ਦੇਰ ਰਾਤ ਉਸ ਸਮੇਂ ਟਲ ਗਿਆ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸਰਕਾਰੀ ਏਜੰਸੀਆਂ ਦੇ ਸੰਚਾਲਨ ਬਰਕਰਾਰ ਰੱਖਣ ਲਈ ਇਕ ਅਸਥਾਈ ਗ੍ਰਾਂਟ ਯੋਜਨਾ ਨਾਲ ਸਬੰਧਤ ਬਿਲ ’ਤੇ ਹਸਤਾਖ਼ਰ ਕਰ ਦਿਤੇ। 

ਸੰਸਦ ਅੰਦਰ ਜਲਦਬਾਜ਼ੀ ’ਚ ਪਾਸ ਕੀਤੇ ਇਸ ਬਿਲ ’ਚ ਯੂਕਰੇਨ ਨੂੰ ਦਿਤੀ ਜਾਣ ਵਾਲੀ ਫ਼ੌਜੀ ਮਦਦ ’ਚ ਕਟੌਤੀ ਕਰਨ ਅਤੇ ਬਾਈਡਨ ਦੀ ਅਪੀਲ ’ਤੇ ਸੰਘੀ ਬਿਪਤਾ ਮਦਦ ਬਜਟ ਵਧਾ ਕੇ 16 ਅਰਬ ਅਮਰੀਕੀ ਡਾਲਰ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਬਿਲ ਆਗਾਮੀ 17 ਨਵੰਬਰ ਤਕ ਸਰਕਾਰੀ ਕੰਮਕਾਜ ਲਈ ਪੈਸਾ ਮੁਹਈਆ ਕਰਵਾਏਗਾ। 

ਰੂਸ ’ਚ ਜਾਰੀ ਜੰਗ ’ਚ ਯੂਕਰੇਨ ਨੂੰ ਫ਼ੌਜੀ ਮਦਦ ਮੁਹਈਆ ਕਰਵਾਉਣਾ ਵਾਇਟ ਹਾਊਸ ਦੀ ਪਹਿਲ ਰਿਹਾ ਹੈ, ਜਿਸ ਦਾ ਕਈ ਰਿਪਬਲਿਕਨ ਸੰਸਦ ਮੈਂਬਰ ਵਿਰੋਧ ਕਰਦੇ ਰਹੇ ਹਨ। 

ਪ੍ਰਤੀਨਿਧੀ ਸਭਾ ’ਚ ਕਈ ਦਿਨਾਂ ਤੋਂ ਜਾਰੀ ਰੇੜਕੇ ਵਿਚਕਾਰ ਸਦਨ ਦੇ ਸਪੀਕਰ ਕੇਵਿਨ ਮੈਕਾਰਥੀ ਨੇ ਖ਼ਰਚ ’ਚ ਭਾਰੀ ਕਟੌਤੀ ਦੀ ਮੰਗ ਸਨਿਚਰਵਾਰ ਰਾਤ ਛੱਡ ਦਿਤੀ ਅਤੇ ਡੈਮੋਕ੍ਰੇਟ ਸੰਸਦ ਮੈਂਬਰਾਂ ਦੇ ਸਹਿਯੋਗ ਨਾਲ ਪਾਸ ਬਿਲ ਨੂੰ ਸੀਨੇਟ ਦੀ ਮਨਜ਼ੂਰੀ ਲਈ ਭੇਜਿਆ। ਬਾਅਦ ’ਚ ਸੀਨੇਟ ਨੇ ਵੀ ਬਿਲ ਨੂੰ ਹਰੀ ਝੰਡੀ ਵਿਖਾਉਂਦਿਆਂ ਇਸ ਨੂੰ ਕਾਨੂੰਨ ਦਾ ਰੂਪ ਦੇਣ ਲਈ ਰਾਸ਼ਟਰਪਤੀ ਬਾਈਡਨ ਦੇ ਹਸਤਾਖ਼ਰ ਲਈ ਭੇਜ ਦਿਤਾ। 

ਬਾਈਡਨ ਨੇ ਇਕ ਬਿਆਨ ’ਚ ਕਿਹਾ, ‘‘ਇਹ ਅਮਰੀਕਾ ਦੇ ਲੋਕਾਂ ਲਈ ਇਕ ਚੰਗੀ ਖ਼ਬਰ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਕਿਸੇ ਵੀ ਹਾਲਤ ’ਚ ਯੂਕਰੇਨ ਲਈ ਅਮਰੀਕੀ ਹਮਾਇਤ ਨੂੰ ਰੋਕਣ ਦੀ ਇਜਾਜ਼ਤ ਨਹੀਂ ਦੇ ਸਕਦਾ। 

ਬਾਈਡਨ ਨੇ ਉਮੀਦ ਪ੍ਰਗਟਾਈ ਕਿ ਮੈਕਾਰਥੀ ‘ਯੂਕਰੇਨ ਦੇ ਲੋਕਾਂ ਪ੍ਰਤੀ ਅਪਣੀ ਵਚਨਬੱਧਤਾ ਕਾਇਮ ਰੱਖਣਗੇ ਅਤੇ ਇਸ ਮਹੱਤਵਪੂਰਨ ਪਲ ’ਚ ਯੂਕਰੇਨ ਦੀ ਮਦਦ ਲਈ ਜ਼ਰੂਰੀ ਮਦਦ ਦੀ ਹਮਾਇਤ ਕਰਨਗੇ।’

ਅਮਰੀਕਾ ’ਚ ਸਰਕਾਰ ਨੂੰ ਗ੍ਰਾਂਟ ਦੇਣ ਦੀ ਸਮਾਂ ਸੀਮਾ ਸਨਿਚਰਵਾਰ ਅੱਧੀ ਰਾਤ ਨੂੰ ਖ਼ਤਮ ਹੋਣੀ ਸੀ। ਪ੍ਰਤੀਨਿਧਗੀ ਸਭਾ ’ਚ ਵੋਟਿੰਗ ਤੋਂ ਪਹਿਲਾਂ ਮੈਕਾਰਥੀ ਨੇ ਕਿਹਾ, ‘‘ਅਸੀਂ ਅਪਣਾ ਕੰਮ ਕਰਨ ਜਾ ਰਹੇ ਹਾਂ। ਅਸੀਂ ਅਪਣੀ ਜ਼ਿੰਮੇਵਾਰੀ ਨਿਭਾਉਣ ਜਾ ਰਹੇ ਹਾਂ। ਅਸੀਂ ਸਰਕਾਰ ਦੇ ਕੰਮਕਾਜ ਨੂੰ ਜਾਰੀ ਰੱਖਾਂਗੇ।’’

ਬਿਲ ਪਾਸ ਹੋਣ ਨਾਲ ਭਾਵੇਂ ਅਮਰੀਕੀ ਸਰਕਾਰ ਦਾ ਕੰਮਕਾਜ ਠੱਪ ਹੋਣ ਦਾ ਖ਼ਤਰਾ ਅਜੇ ਟਲ ਗਿਆ ਹੈ ਪਰ ਇਹ ਰਾਹਤ ਅਸਥਾਈ ਮੰਨੀ ਜਾ ਰਹੀ ਹੈ। ਸੰਸਦ ਮੈਂਬਰਾਂ ਵਿਚਕਾਰ ਡੂੰਘੇ ਹੁੰਦੇ ਰੇੜਕੇ ਵਿਚਕਾਰ ਕਾਂਗਰਸ ਨੂੰ ਆਉਣ ਵਾਲੇ ਮਹੀਨਿਆਂ ’ਚ ਸਰਕਾਰ ਨੂੰ ਮੁੜ ਵਿੱਤ ਮੁਹਈਆ ਕਰਵਾਉਣ ਦੀ ਜ਼ਰੂਰਤ ਪਵੇਗੀ। ਇਸ ਬਿਲ ਨੂੰ ਪ੍ਰਤੀਨਿਧੀ ਸਭਾ ਨੇ 91 ਮੁਕਾਬਲੇ 335 ਵੋਟਾਂ ਨਾਲ ਪਾਸ ਕਰ ਦਿਤਾ। ਜਦਕਿ ਸੀਨੇਟ ’ਚ ਇਹ 9 ਮੁਕਾਬਲੇ 88 ਵੋਟਾਂ ਨਾਲ ਪਾਸ ਹੋਇਆ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement