
ਦਿਵਾਲੀ ਜਿਵੇਂ - ਜਿਵੇਂ ਨੇੜੇ ਆ ਰਹੀ ਬਾਜ਼ਾਰਾਂ ਦੀ ਰੌਣਕ ਵੱਧਦੀ ਜਾ ਰਹੀ ਹੈ। ਧਨਤੇਰਸ 'ਤੇ ਇਲੈਕਟ੍ਰਾਨਿਕਸ ਆਈਟਮ ਅਤੇ ਆਟੋਮੋਬਾਈਲ ਦੇ ਨਾਲ ...
ਨਵੀਂ ਦਿੱਲੀ : (ਭਾਸ਼ਾ) ਦਿਵਾਲੀ ਜਿਵੇਂ - ਜਿਵੇਂ ਨੇੜੇ ਆ ਰਹੀ ਬਾਜ਼ਾਰਾਂ ਦੀ ਰੌਣਕ ਵੱਧਦੀ ਜਾ ਰਹੀ ਹੈ। ਧਨਤੇਰਸ 'ਤੇ ਇਲੈਕਟ੍ਰਾਨਿਕਸ ਆਈਟਮ ਅਤੇ ਆਟੋਮੋਬਾਈਲ ਦੇ ਨਾਲ ਸੋਨੇ - ਚਾਂਦੀ ਦੇ ਵੀ ਵਧੀਆ ਕਾਰੋਬਾਰ ਦੀ ਉਮੀਦ ਹੈ। ਪਿਛਲੇ ਸਾਲ ਦੀ ਤੁਲਣਾ ਵਿਚ ਮਹਿੰਗਾ ਹੋਣ ਦੇ ਬਾਵਜੂਦ ਧਨਤੇਰਸ 'ਤੇ ਸੋਨੇ ਦੀ ਚਮਕ ਹੋਰ ਵਧੇਗੀ। ਸਰਾਫਾ ਕਾਰੋਬਾਰੀਆਂ ਦੇ ਮੁਤਾਬਕ ਤਿਓਹਾਰ ਦੇ ਦਿਨ ਖਰੀਦਾਰੀ ਲਈ ਪਹਿਲਾਂ ਤੋਂ ਆਰਡਰ ਵੀ ਦਿਤੇ ਜਾ ਰਹੇ ਹਨ। ਨਰਾਤੇ ਤੋਂ ਬਾਅਦ ਹੁਣ ਧਨਤੇਰਸ 'ਤੇ ਵਪਾਰੀਆਂ ਨੂੰ ਸੋਨੇ - ਚਾਂਦੀ ਦੇ ਚੰਗੇ ਕਾਰੋਬਾਰ ਦੀ ਉਮੀਦ ਹੈ।
Gold prices
ਹਾਲਾਂਕਿ ਇਹਨਾਂ ਦੀ ਕੀਮਤਾਂ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਉਛਾਲ ਆਇਆ ਹੈ। ਪਿਛਲੇ ਸਾਲ ਧਨਤੇਰਸ 'ਤੇ ਦਸ ਗ੍ਰਾਮ ਸੋਨੇ ਦੀ ਕੀਮਤ 29700 ਰੁਪਏ ਸੀ ਜੋ ਇਸ ਸਮੇਂ 32300 ਰੁਪਏ ਪਹੁੰਚ ਗਈ ਹੈ। ਉਥੇ ਹੀ ਚਾਂਦੀ ਦਾ ਭਾਅ ਪਿਛਲੇ ਸਾਲ ਦੀ ਤੁਲਨਾ ਵਿਚ ਘਟਿਆ ਹੈ। ਸਾਲ 2017 ਵਿਚ ਚਾਂਦੀ 39000 ਰੁਪਏ ਕਿੱਲੋ ਸੀ ਜਦੋਂ ਕਿ ਮੌਜੂਦਾ ਸਮੇਂ 38900 ਰੁਪਏ ਕਿੱਲੋ ਹੈ।
Gold
ਧਨਤੇਰਸ 'ਤੇ ਲੋਕ ਚਾਂਦੀ ਦੇ ਸਿੱਕਾਂ ਦੀ ਵੀ ਖਰੀਦਾਰੀ ਕਰਦੇ ਹਨ। ਇਨੀਂ ਦਿਨੀਂ ਪੌਣੇ 12 ਗ੍ਰਾਮ ਚਾਂਦੀ ਦੇ ਨਵੇਂ ਸਿੱਕੇ ਦੀ ਕੀਮਤ 550 ਰੁਪਏ ਹੈ ਉਥੇ ਹੀ ਪੁਰਾਣੇ ਸਿੱਕੇ 850 ਰੁਪਏ ਵਿਚ ਉਪਲਬਧ ਹਨ। ਇਸ ਦੇ ਨਾਲ ਹੀ ਚਾਂਦੀ ਦੇ ਬਿਸਕੁਟ ਵੀ ਲੋਕਾਂ ਨੂੰ ਆਕਰਸ਼ਤ ਕਰ ਰਹੇ ਹਨ। ਉਥੇ ਹੀ ਪਲੈਟਿਨਮ ਦੀ ਖਰੀਦਾਰੀ ਆਮ ਤੌਰ 'ਤੇ ਘੱਟ ਹੁੰਦੀ ਹੈ। ਜਦੋਂ ਕਿ ਇਹ ਸੋਨੇ ਦੇ ਮੁਕਾਬਲੇ ਥੋੜ੍ਹਾ ਜ਼ਿਆਦਾ ਮਹਿੰਗਾ ਹੁੰਦਾ ਹੈ।
Silver
ਸਾਲ ਸੋਨਾ (10 ਗ੍ਰਾਮ) ਚਾਂਦੀ (ਕਿਲੋਗ੍ਰਾਮ 'ਚ)
2015 26350 ਰੁਪਏ 37800 ਰੁਪਏ
2016 28600 ਰੁਪਏ 37000 ਰੁਪਏ
2017 29700 ਰੁਪਏ 39000 ਰੁਪਏ
2018 32300 ਰੁਪਏ 38900 ਰੁਪਏ