
ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੇ ਮੰਗਲਵਾਰ ਨੂੰ ਆਪਣੀ ਸੀਮਾਂਕ ਲਾਗਤ ਆਧਾਰਿਤ ਵਿਆਜ ਦਰ (ਐਮਸੀਐਲਆਰ) ਨੂੰ 0.05 ਫ਼ੀ ਸਦੀ ...
ਨਵੀਂ ਦਿੱਲੀ (ਪੀਟੀਆਈ): ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੇ ਮੰਗਲਵਾਰ ਨੂੰ ਆਪਣੀ ਸੀਮਾਂਕ ਲਾਗਤ ਆਧਾਰਿਤ ਵਿਆਜ ਦਰ (ਐਮਸੀਐਲਆਰ) ਨੂੰ 0.05 ਫ਼ੀ ਸਦੀ ਵਧਾ ਦਿਤਾ। ਇਹ ਵਾਧਾ ਇਕ ਨਵੰਬਰ ਤੋਂ ਪ੍ਰਭਾਵੀ ਹੋਵੇਗੀ। ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ ਵਿਚ ਕਿਹਾ ਹੈ ਕਿ ਐਮਸੀਐਲਆਰ ਦਰ ਨੂੰ ਇਕ ਨਵੰਬਰ 2018 ਤੋਂ ਸੋਧਿਆ ਗਿਆ ਹੈ। ਐਮਸੀਐਲਆਰ ਦਰ ਨੂੰ 0.05 ਫ਼ੀ ਸਦੀ ਵਧਾ ਕੇ 8.50 ਫ਼ੀ ਸਦੀ ਕਰ ਦਿੱਤਾ ਗਿਆ ਹੈ। ਇਸ ਦਰ ਉੱਤੇ ਜਿਆਦਾਤਰ ਰਿਟੇਲ ਲੋਨ ਦਿੱਤੇ ਜਾਂਦੇ ਹਨ।
loan
ਲੋਨ ਹੋਇਆ ਮਹਿੰਗਾ - ਇਸ ਵਾਧੇ ਤੋਂ ਬਾਅਦ ਤਿੰਨ ਸਾਲ ਦਾ ਕਰਜ 8.70 ਫ਼ੀ ਸਦੀ, ਛੇ ਮਹੀਨੇ ਦੇ ਕਰਜ ਉੱਤੇ 8.45 ਫ਼ੀ ਸਦੀ ਅਤੇ ਤਿੰਨ ਮਹੀਨੇ ਲਈ ਕਰਜ ਦੇਣ ਉੱਤੇ 8.25 ਫ਼ੀ ਸਦੀ ਵਿਆਜ ਲਿਆ ਜਾਵੇਗਾ। ਇਕ ਮਹੀਨੇ ਅਤੇ ਇਕ ਦਿਨ ਦੀ ਮਿਆਦ ਲਈ ਦਿੱਤੇ ਕਰਜ ਉੱਤੇ 8.15 ਫ਼ੀ ਸਦੀ ਦੀ ਦਰ ਨਾਲ ਵਿਆਜ ਹੋਵੇਗਾ।
ਬੈਂਕਿੰਗ ਪ੍ਰਣਾਲੀ ਵਿਚ ਐਮਸੀਐਲਆਰ ਪ੍ਰਣਾਲੀ ਨੂੰ ਅਪ੍ਰੈਲ 2016 ਤੋਂ ਲਾਗੂ ਕੀਤਾ ਗਿਆ ਸੀ। ਇਸ ਨੇ ਬੈਂਕਾਂ ਵਿਚ ਆਧਾਰ ਦਰ ਪ੍ਰਣਾਲੀ ਦਾ ਸਥਾਨ ਲਿਆ। ਆਧਾਰ ਦਰ ਤੋਂ ਹੇਠਾਂ ਦੀ ਦਰ ਉੱਤੇ ਬੈਂਕ ਕੋਈ ਵੀ ਕਰਜ ਨਹੀਂ ਦੇ ਸੱਕਦੇ ਸਨ। ਐਮਸੀਐਲਆਰ ਦਰ ਦੀ ਗਿਣਤੀ ਬੈਂਕਾਂ ਦੁਆਰਾ ਲਏ ਗਏ ਉਧਾਰ ਦੀ ਸੀਮਾਂਤ ਲਾਗਤ ਅਤੇ ਬੈਂਕ ਦੀ ਨੈਟ ਵਰਥ ਉੱਤੇ ਮਿਲਣ ਵਾਲੇ ਪ੍ਰਤੀਫਲ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ।
ਕੀ ਹੈ ਐਮਸੀਐਲਆਰ - ਤੁਹਾਨੂੰ ਦੱਸ ਦਈਏ ਕਿ ਐਮਸੀਐਲਆਰ ਉਹ ਦਰ ਹੁੰਦੀ ਹੈ ਜਿਸ ਉੱਤੇ ਕਿਸੇ ਬੈਂਕ ਤੋਂ ਮਿਲਣ ਵਾਲੇ ਵਿਆਜ ਦੀ ਦਰ ਤੈਅ ਹੁੰਦੀ ਹੈ। ਇਸ ਤੋਂ ਘੱਟ ਦਰ ਉੱਤੇ ਦੇਸ਼ ਦਾ ਕੋਈ ਵੀ ਬੈਂਕ ਲੋਨ ਨਹੀਂ ਦੇ ਸਕਦੇ ਹਨ, ਆਮ ਭਾਸ਼ਾ ਵਿਚ ਇਹ ਆਧਾਰ ਦਰ ਹੀ ਹੁੰਦੀ ਹੈ।