
ਉਡੀਸਾ ਵਿਚ ਡੀਜ਼ਲ ਦੀ ਕੀਮਤ ਪੈਟਰੋਲ ਦੀ ਕੀਮਤ ਤੋਂ ਵੱਧ ਹੋ ਗਈ ਹੈ। ਸੂਬੇ ਵਿਚ ਸੱਤਾ ‘ਤੇ ਕਾਬਜ਼ ਬੀਜੂ ਜਨਤਾ ਦਲ ਨੇ ਕੇਂਦਰ ਵਿਚ ਭਾਜਪਾ ਸਰਕਾਰ ‘ਤੇ ਸਵਾਲ ਚੁੱਕਦੇ ਹੋਏ...
ਭੁਵਨੇਸ਼ਵਰ (ਭਾਸ਼ਾ) : ਉਡੀਸਾ ਵਿਚ ਡੀਜ਼ਲ ਦੀ ਕੀਮਤ ਪੈਟਰੋਲ ਦੀ ਕੀਮਤ ਤੋਂ ਵੱਧ ਹੋ ਗਈ ਹੈ। ਸੂਬੇ ਵਿਚ ਸੱਤਾ ‘ਤੇ ਕਾਬਜ਼ ਬੀਜੂ ਜਨਤਾ ਦਲ ਨੇ ਕੇਂਦਰ ਵਿਚ ਭਾਜਪਾ ਸਰਕਾਰ ‘ਤੇ ਸਵਾਲ ਚੁੱਕਦੇ ਹੋਏ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਦਾ ਪੈਟਰੋਲ-ਡੀਜ਼ਲ ਦੀ ਕੀਮਤ ਤੈਅ ਕਰਨ ਦਾ ਫਾਰਮੁਲਾ ਗਲਤ ਹੈ, ਜਿਸ ਦੇ ਚਲਦੇ ਰਾਜ ਵਿਚ ਡੀਜਲ ਨੂੰ ਪੈਟਰੋਲ ਤੋਂ ਜਿਆਦਾ ਕੀਮਤ ‘ਤੇ ਵੇਚਣਾ ਮਜ਼ਬੂਰੀ ਬਣ ਗਈ ਹੈ। ਧਿਆਨ ਯੋਗ ਹੈ ਕਿ ਕੇਂਦਰੀ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਉਡੀਸਾ ਤੋਂ ਆਉਂਦੇ ਹਨ
First time Diesel prices more than Petrolਅਤੇ ਹਾਲ ਹੀ ਵਿਚ ਪੈਟਰੋਲ-ਡੀਜ਼ਲ ‘ਤੇ ਕੇਂਦਰ ਸਰਕਾਰ ਦੁਆਰਾ ਵਸੂਲੇ ਜਾ ਰਹੇ ਐਕਸਾਈਜ਼ ਡਿਊਟੀ ਵਿਚ ਕਟੌਤੀ ਦਾ ਐਲਾਨ ਕਰਦੇ ਹੋਏ ਧਰਮਿੰਦਰ ਪ੍ਰਧਾਨ ਨੇ ਸਾਰੇ ਸੂਬਿਆਂ ਵਿਚ ਪੈਟਰੋਲ-ਡੀਜ਼ਲ ‘ਤੇ ਵੈਟ ਵਿਚ ਕਟੌਤੀ ਕਰਨ ਦੀ ਅਪੀਲ ਕੀਤੀ ਸੀ। ਹਾਲਾਂਕਿ ਇਸ ਅਪੀਲ ਨੂੰ ਨਜ਼ਰਅੰਦਾਜ ਕਰਦੇ ਹੋਏ ਉਡੀਸਾ ਸਰਕਾਰ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸੂਬੇ ਵਿਚ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਜ਼ਿਆਦਾ ਹੈ। ਐਤਵਾਰ ਦੀਆਂ ਕੀਮਤਾਂ ਦੇ ਮੁਤਾਬਕ ਇਕ ਲੀਟਰ ਡੀਜ਼ਲ ਦੀ ਕੀਮਤ ਇਕ ਲੀਟਰ ਪੈਟਰੋਲ ਤੋਂ 12 ਪੈਸੇ ਜ਼ਿਆਦਾ ਹੈ।
ਐਤਵਾਰ ਨੂੰ ਉਡੀਸਾ ਵਿਚ ਜਿਥੇ ਡੀਜ਼ਲ 80.69 ਰੁਪਏ ਪ੍ਰਤੀ ਲੀਟਰ ਵੇਚਿਆ ਗਿਆ ਉਥੇ ਹੀ ਪੈਟਰੋਲ ਦੀ ਵਿਕਰੀ 80.57 ਰੁਪਏ ਪ੍ਰਤੀ ਲੀਟਰ ਕੀਤੀ ਗਈ। ਉਡੀਸਾ ਸਥਿਤ ਉਤਕਲ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਦੇ ਜਨਰਲ ਸੈਕਰੇਟਰੀ ਸੰਜੈ ਲਾਥ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸੂਬੇ ਵਿਚ ਡੀਜ਼ਲ ਦੀ ਕੀਮਤ ਪੈਟਰੋਲ ਦੀ ਕੀਮਤ ਤੋਂ ਜ਼ਿਆਦਾ ਹੋ ਗਈ ਹੈ। ਲਾਥ ਦੇ ਮੁਤਾਬਕ, ਜਿਥੇ ਦੇਸ਼ ਵਿਚ ਸਾਰੇ ਸੂਬੇ ਪੈਟਰੋਲ ਅਤੇ ਡੀਜਲ ਦੀ ਕੀਮਤ ‘ਤੇ ਵੱਖ-ਵੱਖ ਦਰ ਨਾਲ ਵੈਟ ਲਗਾਉਂਦੇ ਹਨ
Diesel Prices hike ਉਥੇ ਹੀ ਉਡੀਸਾ ਵਿਚ ਦੋਵਾਂ ਪੈਟਰੋਲ ਅਤੇ ਡੀਜ਼ਲ ‘ਤੇ 26 ਫ਼ੀਸਦੀ ਦੀ ਸਮਾਨ ਦਰ ਨਾਲ ਵੈਟ ਲਗਾਇਆ ਜਾਂਦਾ ਹੈ। ਉਥੇ ਹੀ ਡੀਜਲ ਦੀ ਕੀਮਤ ਪੈਟਰੋਲ ਤੋਂ ਜ਼ਿਆਦਾ ਹੋਣ ਦੇ ਸਵਾਲ ‘ਤੇ ਉਡੀਸਾ ਦੇ ਵਿੱਤ ਮੰਤਰੀ ਐਸ ਬੀ ਬੇਹਰਾ ਨੇ ਦਾਅਵਾ ਕੀਤਾ ਕਿ ਅਜਿਹਾ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਹੋਇਆ ਹੈ। ਬੇਹਰਾ ਨੇ ਦਾਅਵਾ ਕੀਤਾ ਕਿ ਅਜਿਹਾ ਵੀ ਸੰਭਵ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਅਤੇ ਕੇਂਦਰ ਸਰਕਾਰ ਨੇ ਕੀਮਤਾਂ ਨੂੰ ਨਿਰਧਾਰਤ ਕਰਨ ਵਿਚ ਆਪਸੀ ਸਲਾਹ ਮਸ਼ਵਰਾ ਕੀਤਾ ਹੋਵੇ।